ਜਲੰਧਰ, (ਗੁਲਸ਼ਨ)- ਸ਼ਨੀਵਾਰ ਦੁਪਹਿਰ ਅੱਡਾ ਹੁਸ਼ਿਆਰਪੁਰ ਫਾਟਕ ਕੋਲ ਇਕ ਨੌਜਵਾਨ ਨੰਗਲ ਡੈਮ ਐਕਸਪ੍ਰੈੱਸ ਦੀ ਲਪੇਟ ਵਿਚ ਆਉਣ ਨਾਲ ਜ਼ਖਮੀ ਹੋ ਗਿਆ। ਟਰੇਨ ਦੇ ਗਾਰਡ ਨੇ ਇਸ ਬਾਰੇ ਰੇਲਵੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਇਸ ਦੌਰਾਨ ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਲਗਭਗ ਪੌਣਾ ਘੰਟਾ ਸਿਟੀ ਸਟੇਸ਼ਨ 'ਤੇ ਲੇਟ ਪਹੁੰਚੀ। ਰੇਲ ਟ੍ਰੈਕ ਵਿਚ ਜ਼ਖਮੀ ਵਿਅਕਤੀ ਪਿਆ ਹੋਣ ਕਾਰਨ ਸ਼ਤਾਬਦੀ ਐਕਸਪ੍ਰੈੱਸ ਨੂੰ ਕਰੀਬ 10 ਮਿੰਟ ਸਿਟੀ ਸਟੇਸ਼ਨ 'ਤੇ ਰੋਕਿਆ ਗਿਆ। ਜੀ. ਆਰ. ਪੀ. ਮੁਤਾਬਿਕ ਜ਼ਖਮੀ ਨੌਜਵਾਨ ਨੂੰ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਸ ਦਾ ਨਾਂ ਅਜੇ ਕੁਮਾਰ ਵਾਸੀ ਮੰਦਰ ਵਾਲੀ ਗਲੀ ਮੁਹੱਲਾ ਕਿਸ਼ਨਪੁਰਾ ਦੱਸਿਆ ਜਾ ਰਿਹਾ ਹੈ। ਡਾਕਟਰਾਂ ਮੁਤਾਬਿਕ ਅਜੇ ਉਹ ਅਨਫਿਟ ਹੈ।
ਬੀਬੀ ਜਗੀਰ ਕੌਰ ਦਾ ਪੁਤਲਾ ਫੂਕਿਆ
NEXT STORY