ਸਾਦਿਕ (ਪਰਮਜੀਤ) - ਪਿੰਡ ਮਾਨੀ ਸਿੰਘ ਵਾਲਾ ਦੇ ਨੌਜਵਾਨ ਵਰਿੰਦਰ ਸਿੰਘ ਦੀ ਸ਼ੱਕੀ ਹਾਲਤਾਂ ਵਿਚ ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੇ ਪਿੰਡ ਦੇ ਇਕ ਪਰਿਵਾਰ 'ਤੇ ਨਜਾਇਜ਼ ਸਬੰਧਾਂ ਦੇ ਸ਼ੱਕ ਵਿਚ ਕਤਲ ਕੀਤੇ ਜਾਣ ਦੇ ਦੋਸ਼ ਲਗਾਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਾਦਿਕ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਨੌਜਵਾਨ ਵਰਿੰਦਰ ਸਿੰਘ ਦੇ ਪਿਤਾ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਜੀਤ ਸਿੰਘ ਕੌਮ ਜੱਟ ਸਿੱਖ ਵਾਸੀ ਪਿੰਡ ਮਾਨੀ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੇ ਦੋ ਜੁੜਵਾਂ ਲੜਕੇ ਵਰਿੰਦਰ ਸਿੰਘ, ਸਰਿੰਦਰ ਸਿੰਘ ਤੇ ਇਕ ਲੜਕੀ ਹੈ, ਜੋ ਅਜੇ ਕੁਆਰੇ ਹਨ। ਸੁਰਿੰਦਰ ਸਿੰਘ ਫੌਜੀ ਹੈ। ਬੀਤੀ 29 ਨਵੰਬਰ ਨੂੰ ਵਰਿੰਦਰ ਸਿੰਘ ਵਾੜੇ ਵਿਚ ਮੱਝਾਂ ਨਹਾ ਰਿਹਾ ਸੀ ਕਿ ਅਚਾਨਕ ਗਾਇਬ ਹੋ ਗਿਆ। ਕਾਫੀ ਪੜਤਾਲ ਕਰਨ ਤੋਂ ਬਾਅਦ ਪੁਲਸ ਨੂ ਇਸ ਗੱਲ ਦੀ ਇਤਹਾਲ ਦਿੱਤੀ ।
ਪਹਿਲੀ ਦਸੰਬਰ ਨੂੰ ਮੇਰੇ ਬੇਟੇ ਦੀ ਲਾਸ਼ ਖੂਨ ਨਾਲ ਲੱਥਪੱਥ ਕੱਸੀ ਦੀ ਪਟੜੀ 'ਤੇ ਪਈ ਮਿਲੀ। ਉਸ ਨੇ ਦੋਸ਼ ਲਗਾਇਆ ਕਿ ਮੈਨੂੰ ਯਕੀਨ ਹੈ ਕਿ ਸੋਨੂੰ ਸਿੰਘ, ਭੋਲਾ ਸਿੰਘ, ਲਾਡੀ ਸਿੰਘ, ਗੁਰਮੀਤ ਕੌਰ ਵਾਸੀਆਨ ਮਾਨੀ ਸਿੰਘ ਵਾਲਾ ਅਤੇ ਅਮਰੀਕ ਸਿੰਘ ਮੀਟਵਾਲਾ ਵਾਸੀ ਡੋਡ ਨੇ ਆਪਸ ਵਿਚ ਰਲ ਕੇ ਮੇਰੇ ਬੇਟੇ ਨੂੰ ਅਗਵਾ ਕਰਕੇ ਉਸ ਦਾ ਕਤਲਕੀਤਾ ਹੈ ਅਤੇ ਲਾਸ਼ ਨੂੰ ਪਟੜੀ 'ਤੇ ਪਈ ਪਰਾਲੀ ਵਿਚ ਸੁੱਟ ਦਿੱਤਾ । ਉਨਾਂ ਨੇ ਕਤਲ ਦੀ ਵਜ੍ਹਾ ਬਿਆਨ ਕਰਦਿਆਂ ਦੱਸਿਆ ਕਿ ਉਕਤ ਨੂੰ ਸ਼ੱਕ ਸੀ ਕਿ ਮੇਰੇ ਬੇਟੇ ਦੇ ਗੁਰਮੀਤ ਕੌਰ ਨਾਲ ਨਜਾਇਜ਼ ਸਬੰਧ ਹਨ ਤੇ ਅਮਰੀਕ ਸਿੰਘ ਦਾ ਇਨ੍ਹਾਂ ਕੋਲ ਆਉਣਾ ਜਾਣਾ ਸੀ। ਸਾਦਿਕ ਪੁਲਸ ਨੇ ਜਗਸੀਰ ਸਿੰਘ ਦੇ ਬਿਆਨਾਂ ਤੇ ਸੋਨੂੰ ਸਿੰਘ, ਭੋਲਾ ਸਿੰਘ, ਲਾਡੀ ਸਿੰਘ, ਗੁਰਮੀਤ ਕੌਰ ਅਤੇ ਅਮਰੀਕ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਕੇਸ ਦੀ ਤਫਤੀਸ਼ ਕਰ ਰਹੇ ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਮਾਨਯੋਗ ਐਸ. ਐਸ. ਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਬੜੀ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਸਲ ਦੋਸ਼ੀਆਂ ਨੂੰ ਜਲਦੀ ਗਿਫ੍ਰਤਾਰ ਕਰ ਲਿਆ ਜਾਵੇਗਾ।
ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਨ ਮੌਕੇ ਜਲੰਧਰ 'ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ
NEXT STORY