ਜਲੰਧਰ, (ਚੋਪੜਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਪਕੌੜੇ ਵੇਚਣ ਦੀ ਦਿੱਤੀ ਸਲਾਹ ਦੇ ਵਿਰੋਧ ਵਿਚ ਨੌਜਵਾਨਾਂ ਨੇ ਡੀ. ਏ. ਵੀ. ਕਾਲਜ ਦੇ ਸਾਹਮਣੇ ਪਕੌੜੇ ਵੇਚੇ। ਇਸ ਅਨੋਖੇ ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਤੇ ਐੱਨ. ਐੱਸ. ਯੂ. ਆਈ. ਦੇ ਅਹੁਦੇਦਾਰਾਂ ਨੇ ਸਟਾਲ ਲਾ ਕੇ ਪਕੌੜੇ ਵੇਚੇ। ਯੂਥ ਕਾਂਗਰਸ ਜਲੰਧਰ ਦੇ ਪ੍ਰਧਾਨ ਅਸ਼ਵਨ ਭੱਲਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਅੱਜ 4 ਸਾਲ ਹੋ ਗਏ ਹਨ ਪਰ ਬੇਰੋਜ਼ਗਾਰੀ ਹੱਦਾਂ ਟੱਪ ਚੁੱਕੀ ਹੈ। ਪ੍ਰਧਾਨ ਮੰਤਰੀ ਦੇ ਹਾਸੋਹੀਣੇ ਬਿਆਨ ਤੋਂ ਬਾਅਦ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਦੇਸ਼ ਭਰ ਵਿਚ ਐੱਮ. ਬੀ. ਏ., ਐੱਮ. ਕਾਮ., ਐੱਮ. ਐੱਸ. ਸੀ. ਤੇ ਲਾਅ ਕਰ ਚੁੱਕੇ ਬੇਰੋਜ਼ਗਾਰ ਨੌਜਵਾਨ ਸੜਕਾਂ 'ਤੇ ਪਕੌੜੇ ਵੇਚਕੇ ਆਪਣਾ ਵਿਰੋਧ ਜਤਾ ਰਹੇ ਹਨ। ਐੱਨ. ਐੱਸ. ਯੂ. ਆਈ. ਦੇ ਕੌਮੀ ਸਕੱਤਰ ਤੇ ਪੰਜਾਬ ਇੰਚਾਰਜ ਵਿਸ਼ਾਲ ਚੌਧਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਜੁਮਲਾ ਸਰਕਾਰ ਕਿਹਾ ਜਾਣਾ ਚਾਹੀਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਹਰੇਕ ਵਾਅਦੇ 'ਤੇ ਯੂ-ਟਰਨ ਲੈ ਕੇ ਲੋਕਾਂ ਨੂੰ ਧੋਖਾ ਦਿੱਤਾ ਹੈ। ਇਕਾਈ ਦੇ ਸੂਬਾਈ ਪ੍ਰਧਾਨ ਅਕਸ਼ੇ ਸ਼ਰਮਾ ਤੇ ਜ਼ਿਲਾ ਪ੍ਰਧਾਨ ਗੁਰਬੀਰ ਨਡਾਲਾ ਨੇ ਕਿਹਾ ਕਿ ਪਕੌੜੇ ਵੇਚਣ ਦੇ ਨਾਲ ਹੀ ਬੇਰੋਜ਼ਗਾਰ ਡਿਗਰੀ ਧਾਰਕਾਂ ਕੋਲੋਂ ਯੋਗਤਾ ਅਨੁਸਾਰ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਤੱਕ ਭੇਜ ਕੇ ਉਨ੍ਹਾਂ ਕੋਲੋਂ ਡਿਗਰੀ ਤੇ ਯੋਗਤਾ ਅਨੁਸਾਰ ਪਕੌੜਿਆਂ ਦੀਆਂ ਦੁਕਾਨਾਂ ਲਾਉਣ ਦੀ ਮਨਜ਼ੂਰੀ ਮੰਗੀ ਜਾਵੇ। ਇਸ ਮੌਕੇ ਕਰਨ ਗਿੱਲ, ਹੈਪੀ ਮਾਣਕਰਾਈ, ਮਨਜੋਤ ਰਿਪਨ, ਸੁੱਖਾ ਸ਼ੇਰਗਿੱਲ, ਪਵਨ ਕੰਗ, ਗਿੰਨੀ ਨਡਾਲਾ, ਗੁਰਬੀਰ ਢਿੱਲੋਂ ਤੇ ਹੋਰ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਦੇ ਨਾਂ 'ਤੇ ਰੱਖੀਆਂ ਪਕੌੜਿਆਂ ਦੀਆਂ 8 ਕਿਸਮਾਂ
ਨੌਜਵਾਨਾਂ ਨੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਨਾਂ 'ਤੇ ਪਕੌੜਿਆਂ ਦੀਆਂ ਕਿਸਮਾਂ ਰੱਖਣ ਤੇ ਉਨ੍ਹਾਂ ਦਾ ਪ੍ਰਚਾਰ ਕਰ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ 8 ਕਿਸਮਾਂ ਦੇ ਪਕੌੜਿਆਂ ਦੀ ਡਿਗਰੀ ਹਾਸਲ ਕਰ ਕੇ ਨੌਜਵਾਨਾਂ ਵਲੋਂ ਪਕੌੜੇ ਵੇਚਣ ਬਾਰੇ ਤਿੱਖੇ ਵਿਅੰਗ ਕੀਤੇ। ਪਕੌੜਿਆਂ ਦੀਆਂ ਕਿਸਮਾਂ ਇਸ ਤਰ੍ਹਾਂ ਹਨ-
1. ਪ੍ਰਧਾਨ ਮੰਤਰੀ ਜੁਮਲੇਬਾਜ਼ ਪਕੌੜਾ
2. ਪ੍ਰਧਾਨ ਮੰਤਰੀ ਯੂ-ਟਰਨ ਪਕੌੜਾ
3. ਪ੍ਰਧਾਨ ਮੰਤਰੀ ਭਰਾਵੋ-ਭੈਣੋ ਪਕੌੜਾ
4. ਪ੍ਰਧਾਨ ਮੰਤਰੀ ਰਾਸ਼ਟਰਵਾਦੀ ਪਕੌੜਾ
5. ਪ੍ਰਧਾਨ ਮੰਤਰੀ ਕਾਲਾ ਧਨ ਪਕੌੜਾ
6. ਪ੍ਰਧਾਨ ਮੰਤਰੀ 15 ਲੱਖ ਮਸਾਲਾ ਪਕੌੜਾ
7. ਪ੍ਰਧਾਨ ਮੰਤਰੀ ਨੋਟਬੰਦੀ ਪਕੌੜਾ
8. ਪ੍ਰਧਾਨ ਮੰਤਰੀ ਜੀ. ਐੱਸ. ਟੀ. ਤੜਕਾ ਪਕੌੜਾ
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ
NEXT STORY