ਜਲੰਧਰ/ਨਵੀਂ ਦਿੱਲੀ (ਸੰਜੀਵ ਸ਼ਰਮਾ)– ਦੇਸ਼ ’ਚ ਇਸ ਵੇਲੇ ਚੋਣ ਮਾਹੌਲ ਸਿਖਰ ’ਤੇ ਹੈ ਅਤੇ ਦੇਸ਼ ਦਾ ਇਕ ਪ੍ਰਧਾਨ ਮੰਤਰੀ ਚੁਣਨ ਲਈ 2 ਮਹੀਨਿਆਂ ਤੋਂ ਵੱਧ ਲੰਮੀ ਚੋਣ ਪ੍ਰਕਿਰਿਆ ਚੱਲ ਰਹੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ 1948 ਤੋਂ ਲੈ ਕੇ 1965 ਤਕ ਦੇਸ਼ ਵਿਚ 2-2 ਪ੍ਰਧਾਨ ਮੰਤਰੀ ਹੁੰਦੇ ਸਨ। ਦਿਲਚਸਪ ਢੰਗ ਨਾਲ ਇਸ ਵਿਚਾਲੇ 3 ਆਮ ਚੋਣਾਂ ਵੀ ਹੋਈਆਂ ਪਰ ਵਿਵਸਥਾ ਇਹੀ ਰਹੀ। ਕੀ ਹੈ 2-2 ਪ੍ਰਧਾਨ ਮੰਤਰੀ ਹੋਣ ਦੀ ਕਹਾਣੀ, ਆਓ ਜਾਣਦੇ ਹਾਂ–
ਅਸਲ ’ਚ ਅਗਸਤ 1947 ’ਚ ਹਿੰਦੁਸਤਾਨ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਕਸ਼ਮੀਰ ਵੱਖਰੀ ਰਿਆਸਤ ਬਣਿਆ ਹੋਇਆ ਸੀ। ਇਸੇ ਵਿਚਾਲੇ ਪਾਕਿਸਤਾਨੀ ਫੌਜ ਨੇ ਕਬਾਇਲੀਆਂ ਦੀ ਮਦਦ ਨਾਲ ਕਸ਼ਮੀਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਕਸ਼ਮੀਰ ਦੇ ਮਹਾਰਾਜ ਹਰੀ ਸਿੰਘ ਨੇ ਭਾਰਤ ਤੋਂ ਮਦਦ ਮੰਗੀ। ਹਾਲਾਂਕਿ ਹਰੀ ਸਿੰਘ ਅਜੇ ਵੀ ਕਸ਼ਮੀਰ ਨੂੰ ਵੱਖਰੀ ਰਿਆਸਤ ਬਣਾਈ ਰੱਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹਿੰਦੁਸਤਾਨ ਦੇ ਨਾਲ ਲੈਟਰ ਆਫ ਐਕਸੈਸ਼ਨ (ਕਾਨੂੰਨੀ ਦਸਤਾਵੇਜ਼) ’ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਕਸ਼ਮੀਰ ਸ਼ਰਤ ਸਹਿਤ ਹਿੰਦੁਸਤਾਨ ਦਾ ਹਿੱਸਾ ਬਣ ਗਿਆ।
ਸ਼ਰਤਾਂ ’ਚ ਉਸ ਨੂੰ ਵਿਸ਼ੇਸ਼ ਦਰਜਾ ਦੇਣਾ ਤੈਅ ਹੋਇਆ ਸੀ। ਇਸ ਤੋਂ ਬਾਅਦ ਨਹਿਰੂ ਤੇ ਪਟੇਲ ਨੇ ਮੇਹਰ ਚੰਦ ਮਹਾਜਨ ਨੂੰ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾ ਕੇ ਭੇਜਿਆ। 5 ਅਕਤੂਬਰ, 1947 ਨੂੰ ਮੇਹਰ ਚੰਦ ਮਹਾਜਨ ਕਸ਼ਮੀਰ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਦਾ ਇਹ ਕਾਰਜਕਾਲ 5 ਮਾਰਚ, 1948 ਤਕ ਚੱਲਿਆ। ਉਹ ਬਾਅਦ ’ਚ ਦੇਸ਼ ਦੇ ਤੀਜੇ ਚੀਫ ਜਸਟਿਸ ਵੀ ਬਣੇ। ਉਨ੍ਹਾਂ ਮਹਾਰਾਜਾ ਹਰੀ ਸਿੰਘ ਨੂੰ ਹਿੰਦੁਸਤਾਨ ’ਚ ਕਸ਼ਮੀਰ ਦੇ ਰਲੇਵੇਂ ਲਈ ਮਨਾਉਣ ’ਚ ਵੱਡੀ ਭੂਮਿਕਾ ਨਿਭਾਈ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਜੰਮੂ-ਕਸ਼ਮੀਰ ’ਚ ਲੱਗਭਗ 18 ਸਾਲ ਤਕ ਵੱਖਰੇ ਤੌਰ ’ਤੇ ਪ੍ਰਧਾਨ ਮੰਤਰੀ ਬਣਦਾ ਰਿਹਾ।
ਦਿੱਲੀ ਵਾਂਗ ਹੀ ਸ਼੍ਰੀਨਗਰ ’ਚ ਵੀ ਪ੍ਰਧਾਨ ਮੰਤਰੀ ਦਫਤਰ ਹੁੰਦਾ ਸੀ ਅਤੇ ਉਹ ਨਹਿਰੂ-ਸ਼ਾਸਤਰੀ ਦੇ ਦਫਤਰ ਵਾਂਗ ਹੀ ਚੱਲਦਾ ਸੀ। ਉੱਧਰ ਲਗਭਗ ਅਜਿਹੀ ਹੀ ਵਿਵਸਥਾ ਰਾਜਪਾਲ ਨੂੰ ਲੈ ਕੇ ਵੀ ਸੀ, ਜਿਸ ਨੂੰ ਰਾਜਪਾਲ ਦੀ ਬਜਾਏ ਸਦਰ-ਏ-ਰਿਆਸਤ ਕਿਹਾ ਜਾਂਦਾ ਸੀ। ਇਕ ਤਰ੍ਹਾਂ ਇਹ ਵਿਵਸਥਾ ਵੀ ਰਾਸ਼ਟਰਪਤੀ ਦੇ ਸਨਮੁੱਖ ਸੀ। 1965 ’ਚ ਦਿੱਲੀ ਨੇ ਆਰਟੀਕਲ 370 ’ਚ ਤਬਦੀਲੀਆਂ ਕੀਤੀਆਂ ਅਤੇ ਕਸ਼ਮੀਰ ’ਚ ਪ੍ਰਧਾਨ ਮੰਤਰੀ ਤੇ ਸਦਰ-ਏ-ਰਿਆਸਤ ਦੀ ਪ੍ਰਥਾ ਖਤਮ ਹੋ ਗਈ। ਇਸ ਦਾ ਸਥਾਨ ਮੁੱਖ ਮੰਤਰੀ ਤੇ ਰਾਜਪਾਲ ਦੇ ਅਹੁਦਿਆਂ ਨੇ ਲੈ ਲਿਆ ਪਰ ਇਸ ਵਿਚਾਲੇ ਕਸ਼ਮੀਰ ’ਚ 5 ਪ੍ਰਧਾਨ ਮੰਤਰੀ ਰਹੇ। 30 ਮਾਰਚ, 1965 ਨੂੰ ਜਦੋਂ ਵਿਵਸਥਾ ਬਦਲੀ ਤਾਂ ਤੱਤਕਾਲੀਨ ਪ੍ਰਧਾਨ ਮੰਤਰੀ ਗੁਲਾਮ ਮੁਹੰਮਦ ਸਾਦਿਕ ਨੂੰ ਹੀ ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਦੀ ਸਹੁੰ ਚੁਕਾਈ ਗਈ। ਇੰਝ ਇਕ ਤਰ੍ਹਾਂ ਦੇਸ਼ ਵਿਚ 2-2 ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰਥਾ ਖਤਮ ਹੋ ਗਈ।
ਕੌਣ-ਕੌਣ ਰਹੇ ਕਸ਼ਮੀਰ ਦੇ ਪ੍ਰਧਾਨ ਮੰਤਰੀ
ਨਾਂ |
ਕਾਰਜਕਾਲ
|
ਮੇਹਰ ਚੰਦ ਮਹਾਜਨ |
15 ਅਕਤੂਬਰ, 1947-5 ਮਾਰਚ, 1948 |
ਸ਼ੇਖ ਅਬਦੁੱਲਾ |
5 ਮਾਰਚ, 1948-9 ਅਗਸਤ, 1953 |
ਬਖਸ਼ੀ ਗੁਲਾਮ ਮੁਹੰਮਦ |
9 ਅਗਸਤ, 1953-12 ਅਕਤੂਬਰ, 1963 |
ਖਵਾਜਾ ਸ਼ਮਸੂਦੀਨ |
12 ਅਕਤੂਬਰ, 1963-29 ਫਰਵਰੀ, 1964 |
ਗੁਲਾਮ ਮੁਹੰਮਦ ਸਾਦਿਕ |
29 ਫਰਵਰੀ, 1964-30 ਮਾਰਚ, 1965 |
ਮੇਹਰ ਚੰਦ ਮਹਾਜਨ |
|
ਸ਼ੇਖ ਅਬਦੁੱਲਾ |
|
ਬਖਸ਼ੀ ਗੁਲਾਮ ਮੁਹੰਮਦ |
|
ਨਾਂ ਕਾਰਜਕਾਲ
ਮੇਹਰ ਚੰਦ ਮਹਾਜਨ 15 ਅਕਤੂਬਰ, 1947-5 ਮਾਰਚ, 1948
ਸ਼ੇਖ ਅਬਦੁੱਲਾ 5 ਮਾਰਚ, 1948-9 ਅਗਸਤ, 1953
ਬਖਸ਼ੀ ਗੁਲਾਮ ਮੁਹੰਮਦ 9 ਅਗਸਤ, 1953-12 ਅਕਤੂਬਰ, 1963
ਖਵਾਜਾ ਸ਼ਮਸੂਦੀਨ 12 ਅਕਤੂਬਰ, 1963-29 ਫਰਵਰੀ, 1964
ਗੁਲਾਮ ਮੁਹੰਮਦ ਸਾਦਿਕ 29 ਫਰਵਰੀ, 1964-30 ਮਾਰਚ, 1965
ਮੇਹਰ ਚੰਦ ਮਹਾਜਨ
ਸ਼ੇਖ ਅਬਦੁੱਲਾ
ਬਖਸ਼ੀ ਗੁਲਾਮ ਮੁਹੰਮਦ
ਚੇਨਈ ਦੀਆਂ ਝੀਲਾਂ ਖ਼ਤਰਨਾਕ ਰਸਾਇਣਾਂ ਨਾਲ ਦੂਸ਼ਿਤ, ਹੋ ਸਕਦੈ ਕੈਂਸਰ ਅਤੇ ਲੀਵਰ ਨੂੰ ਨੁਕਸਾਨ: ਅਧਿਐਨ
NEXT STORY