ਜਲੰਧਰ (ਰੱਤਾ)- ਪੰਜਾਬ ਸਰਕਾਰ ਵੱਲੋਂ ਸੂਬੇ ’ਚ ਸ਼ੁਰੂ ਕੀਤੀ ਗਈ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਦੇ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਡਰੱਗਜ਼ ਕੰਟਰੋਲ ਆਫਿਸਰ ਨੇ ਪੁਲਸ ਪਾਰਟੀ ਨਾਲ ਮਿਲ ਕੇ ਪਿਛਲੇ ਦੋ ਮਹੀਨਿਆਂ ਦੌਰਾਨ ਨਕੋਦਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਦਵਾਈਆਂ ਦੀਆਂ ਜਿਹੜੀਆਂ ਅੱਠ ਦੁਕਾਨਾਂ ’ਤੇ ਛਾਪੇਮਾਰੀ ਕੀਤੀ, ਉੱਥੋਂ ਕੋਈ ਵੀ ਅਜਿਹੀ ਗੋਲੀ ਨਹੀਂ ਮਿਲੀ, ਜਿਸ ਦੀ ਵਰਤੋਂ ਆਮ ਤੌਰ ’ਤੇ ਨਸ਼ੇ ਲਈ ਵੀ ਕੀਤੀ ਜਾਂਦੀ ਹੋਵੇ।
ਜੀ ਹਾਂ! ਇਹ ਬਿਲਕੁਲ ਸੱਚ ਹੈ ਕਿਉਂਕਿ ਇਸ ਗੱਲ ਦੀ ਪੁਸ਼ਟੀ ਨਕੋਦਰ ’ਚ ਤਾਇਨਾਤ ਡਰੱਗਜ਼ ਕੰਟਰੋਲ ਆਫਿਸਰ ਲਾਜਵਿੰਦਰ ਸਿੰਘ ਨੇ ਖੁਦ ਕੀਤੀ ਹੈ। ਉਨ੍ਹਾਂ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਨਕੋਦਰ, ਸ਼ਾਹਕੋਟ, ਮਲਸੀਆਂ, ਨੂਰਮਹਿਲ ਜਾਂ ਆਲੇ-ਦੁਆਲੇ ਦੇ ਇਲਾਕਿਆਂ ’ਚ ਨਸ਼ਿਆਂ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਆਖਰੀ ਵਾਰ ਕਦੋਂ ਫੜੀਆਂ ਸਨ ਤਾਂ ਉਨ੍ਹਾਂ ਖੁਦ ਇਸ ਗੱਲ ਨੂੰ ਕਬੂਲ ਕੀਤਾ ਕਿ ਸੰਨ 2025 ’ਚ ਹੁਣ ਤੱਕ ਉਨ੍ਹਾਂ ਨੇ ਦਵਾਈਆਂ ਦੀਆਂ ਜਿਹੜੀਆਂ ਦੁਕਾਨਾਂ ’ਤੇ ਵੀ ਛਾਪੇਮਾਰੀ ਕੀਤੀ ਹੈ, ਉਨ੍ਹਾਂ ’ਚੋਂ ਕਿਸੇ ਵੀ ਦੁਕਾਨ ’ਚੋਂ ਅਜਿਹੀਆਂ ਗੋਲੀਆਂ ਨਹੀਂ ਮਿਲੀਆਂ।
ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਨੇ ਪਹਿਲਾਂ ਕੁੜੀ ਨਾਲ ਕੀਤੀ ਗੰਦੀ ਕਰਤੂਤ, ਮਗਰੋਂ ਪੁਲਸ ਟੀਮ 'ਤੇ ਚਲਾ'ਤੀਆਂ ਗੋਲ਼ੀਆਂ
ਹੁਣ ਜੇਕਰ ਡਰੱਗਜ਼ ਕੰਟਰੋਲ ਆਫਿਸਰ ਲਾਜਵਿੰਦਰ ਸਿੰਘ ਦੀ ਗੱਲ ਨੂੰ ਸੱਚ ਮੰਨ ਲਿਆ ਜਾਵੇ ਤਾਂ ਉਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਉਕਤ ਇਲਾਕਿਆਂ ’ਚ ਜਾਂ ਤਾਂ ਸੱਚ ’ਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਦਾ ਕਾਰੋਬਾਰ ਨਹੀਂ ਹੁੰਦਾ ਜਾਂ ਫਿਰ ਗੱਲ ਕੁਝ ਹੋਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਹਮੇਸ਼ਾ ਇਹ ਕਹਿੰਦੀ ਹੈ ਕਿ ਉਸ ਨੇ ਨਸ਼ਿਆਂ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਦੇ ਨਾਲ ਵਿਅਕਤੀ ਨੂੰ ਫੜਿਆ ਹੈ।
ਅਜਿਹੇ ’ਚ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੁਲਸ ਜਿਸ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫ਼ਤਾਰ ਕਰਦੀ ਹੈ, ਆਖਿਰ ਉਹ ਵਿਅਕਤੀ ਗੋਲੀਆਂ ਕਿੱਥੋਂ ਲਿਆਉਂਦਾ ਹੈ। ਕੀ ਉਹ ਅਜਿਹੀਆਂ ਗੋਲੀਆਂ ਘਰ ’ਚ ਬਣਾਉਂਦਾ ਹੈ ਜਾਂ ਫਿਰ ਕਿਸੇ ਦੂਜੇ ਸੂਬੇ ਤੋਂ ਮੰਗਵਾਉਂਦਾ ਹੈ। ਇਸ ਬਾਰੇ ਕੀ ਕਦੇ ਕਿਸੇ ਨੇ ਜਾਂਚ ਕੀਤੀ ਹੈ। ਇਹੀ ਨਹੀਂ, ਕੁਝ ਦਿਨ ਪਹਿਲਾਂ ਵੀ ਇਕ ਹੋਰ ਡਰੱਗਜ਼ ਕੰਟਰੋਲ ਆਫਿਸਰ ਨੇ ਭੋਗਪੁਰ ’ਚ ਦਵਾਈਆਂ ਦੀਆਂ ਕੁਝ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਸੀ ਅਤੇ ਉਸ ਨੂੰ ਵੀ ਅਜਿਹੀ ਕੋਈ ਗੋਲੀ ਨਹੀਂ ਮਿਲੀ ਸੀ, ਜਿਸ ਦੀ ਵਰਤੋਂ ਨਸ਼ੇ ਲਈ ਵੀ ਕੀਤੀ ਜਾਂਦੀ ਹੋਵੇ।
ਇਹ ਵੀ ਪੜ੍ਹੋ- ਪਰਾਲੀ ਦੇ ਢੇਰ ਨੂੰ ਲੱਗ ਗਈ ਅੱਗ, ਨੇੜੇ ਖੇਡਦੀ 1 ਕੁੜੀ ਤੇ 3 ਮੁੰਡਿਆਂ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਵਿਖੇ 6 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ
NEXT STORY