ਮੁੱਲਾਂਪੁਰ ਦਾਖਾ (ਸੰਜੀਵ) : ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਦੇਰ ਰਾਤ 8 ਵਜੇ ਦੇ ਕਰੀਬ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਾਰ ਤਾਂ ਪੁਰੀ ਤਰ੍ਹਾਂ ਸੜ ਗਈ ਪਰ ਕਾਰ ਚਾਲਕ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਇੰਦਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਭਨੋਹੜ ਹਾਲ ਵਾਸੀ ਬੈਂਕ ਕਾਲੋਨੀ ਮੰਡੀ ਮੁੱਲਾਂਪੁਰ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਂਸ ਕਲਾਂ ਵਿਖੇ ਕੰਪਿਊਟਰ ਟੀਚਰ ਤਾਇਨਾਤ ਹੈ ਅਤੇ ਰਾਤ ਦੇ ਸਮੇਂ ਉਹ ਆਪਣੀ ਰਿਨੋਲਡ ਕੰਪਨੀ ਦੀ ਫਲੋਐਨਸੀ ਕਾਰ ਵਿਚ ਘਰ ਤੋਂ ਲੁਧਿਆਣਾ ਲਈ ਜਾ ਰਿਹਾ ਸੀ ਅਤੇ ਜਦੋਂ ਉਹ ਹਵੇਲੀ (ਭਨੋਹੜ) ਦੇ ਨੇੜੇ ਪੁੱਜਾ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਕਾਰ ਨੂੰ ਅੱਗ ਲੱਗਦੀ ਦੇਖ ਉਹ ਇਕਦਮ ਕਾਰ ਵਿਚੋਂ ਬਾਹਰ ਨਿਕਲ ਆਇਆ ਅਤੇ ਅੱਗ ਲੱਗਣ ਦੀ ਜਾਣਕਾਰੀ ਘਟਨਾ ਸਥਾਨ ਦੇ ਸਾਹਮਣੇ ਸਥਿਤ ਇਕ ਕਾਰ ਏਜੰਸੀ ਦੇ ਕਰਮਚਾਰੀਆਂ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਕਰੀਬ 15 ਅੱਗ ਬੁਝਾਉੂ ਸਿਲੰਡਰਾਂ ਨਾਲ ਬਹੁਤ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣੇਦਾਰ ਬਲਵੀਰ ਚੰਦ ਮੌਕੇ 'ਤੇ ਪੁਹੰਚ ਗਏ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।
ਪਿੰਡ ਪੰਧੇਰ ਦੇ ਲੋਕਾਂ ਨੇ ਸਹਿਕਾਰੀ ਸਭਾ ਦੇ ਰਜਿਸਟਰਾਰ ਦਫਤਰ ਦਾ ਕੀਤਾ ਘਿਰਾਓ
NEXT STORY