ਪਿਆਰ ਜਿੰਨਾ ਖੁਬਸੂਰਤ ਕੋਈ ਦੂਜਾ ਅਹਿਸਾਸ ਨਹੀਂ ਹੈ। ਜਦੋਂ ਵੀ ਪਿਆਰ 'ਚ ਦਿਲ ਟੁੱਟਦਾ ਹੈ ਤਾਂ ਜ਼ਿੰਦਗੀ 'ਚ ਉਦਾਸੀ ਛਾ ਜਾਂਦੀ ਹੈ। ਕਈ ਲੋਕ ਇਸ ਦਰਦ 'ਚੋ ਬਾਹਰ ਨਿਕਲ ਆਉਂਦੇ ਹਨ ਅਦੇ ਕਈ ਲੋਕ ਇਸ ਦਰਦ 'ਚੋ ਨਿਕਲਣ ਦੀ ਕੋਸ਼ਿਸ਼ ਕਰਦੇ ਹਨ। ਖੋਜ ਅਨੁਸਾਰ ਪਤਾ ਚਲਿਆ ਹੈ ਕਿ ਲੜਕੀਆਂ ਬ੍ਰੇਕਅਪ ਤੋਂ ਬਾਅਦ ਜ਼ਿਆਦਾ ਦੁੱਖੀ ਰਹਿੰਦੀਆਂ ਹਨ। ਲੜਕੀਆਂ ਬ੍ਰੇਕਅਪ ਦੇ ਦੁੱਖ 'ਚੋ ਬਾਹਰ ਆਉਣ ਤੋਂ ਬਾਅਦ ਜ਼ਿਆਦਾ ਮਜ਼ਬੂਤ ਬਣ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿ ਬ੍ਰੇਕਅਪ ਤੋਂ ਬਾਅਦ ਲੜਕੇ ਅਤੇ ਲੜਕੀਆਂ ਨੂੰ ਦੁੱਖ ਭੁਲਾਉਣ ਲਈ ਕੀ ਕਰਨਾ ਚਾਹੀਦਾ ਹੈ।
1. ਮਨ 'ਚ ਇਸ ਗੱਲ ਨੂੰ ਖਤਮ ਕਰ ਦਿਓ— ਲੜਕੇ ਅਤੇ ਲੜਕੀਆਂ ਨੂੰ ਜਿੰਨੀ ਜਲਦੀ ਹੋ ਸਕੇ ਇਸ ਰਿਸ਼ਤੇ ਨੂੰ ਮਨ 'ਚੋ ਬਾਹਰ ਕੱਢ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਦਰਦ 'ਚੋ ਬਾਹਰ ਆ ਗਏ ਤਾਂ ਤੁਸੀਂ ਸੋਚੋਗੇ ਕਿ ਬ੍ਰੇਕਅਪ ਹੋਣਾ ਹੀ ਠੀਕ ਸੀ। ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਕਿਉਂਕਿ ਜ਼ਿੰਦਗੀ 'ਚ ਹੋਰ ਵੀ ਬਹੁਤ ਕੁਝ ਕਰਨਾ ਜ਼ਰੂਰੀ ਹੁੰਦਾ ਹੈ।
2. ਖੁਦ ਨੂੰ ਸੰਭਾਲਣ ਦਾ ਸਮੇਂ ਦੇਣਾ— ਕਈ ਵਾਰ ਖੁਦ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਪਣੀ ਕਿਸਮਤ ਤੋਂ ਹਾਰ ਮੰਨ ਕੇ ਬੈਠ ਜਾਓ। ਇਸ ਸਥਿਤੀ 'ਚੋ ਨਿਕਲਣ ਲਈ ਬਹੁਤ ਸਮੇਂ ਲੱਗਦਾ ਹੈ। ਖੁਦ ਨੂੰ ਸੰਭਾਲਣ ਤੋਂ ਬਾਅਦ ਤੁਸੀਂ ਬਹੁਤ ਹੀ ਵਧੀਆ ਮਹਿਸੂਸ ਕਰੋਗੇ।
3. ਦਿਲ ਹੀ ਨਹੀਂ ਸੋਸ਼ਲ ਮੀਡੀਆ ਕੋਲੋ ਵੀ ਦੂਰ ਰਹੋ— ਦਿਲ ਤੋਂ ਦਰਦ ਨੂੰ ਕਿਸੇ ਵੀ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ਪਰ ਅੱਜ ਕੱਲ੍ਹ ਦੇ ਸਮੇਂ 'ਚ ਸੋਸ਼ਲ ਮੀਡੀਆਂ ਕੋਈ ਨਾ ਕੋਈ ਲਿੰਕ ਨਿਕਾਲ ਕੇ ਤੁਹਾਡੇ ਦਰਦ ਨੂੰ ਦੁਬਾਰਾ ਜਗਾਉਣ ਦੀ ਕੋਸ਼ਿਸ਼ ਕਰਨਗੇ। ਇਸ ਲਈ ਤੁਸੀਂ ਪੁਰਾਣੀ ਹਰ ਸਾਈਟ, ਨੰਬਜ ਅਤੇ ਫੋਟ ਲਿਸਟ ਨੂੰ ਡਿਲੀਟ ਕਰ ਦਿਓ। ਇਸ ਨਾਲ ਦੁੱਖ ਥੌੜਾ ਘੱਟ ਹੋ ਜਾਵੇਗਾ।
4. ਖੁਦ ਨੂੰ ਪੂਰਾ ਸਮਾਂ ਦਿਓ— ਦੂਜਿਆਂ ਨੂੰ ਪਿਆਰ ਕਰਨ ਦੇ ਚੱਕਰ 'ਚ ਅਕਸਰ ਅਸੀਂ ਆਪਣੇ ਆਪ ਨੂੰ ਟਾਇਮ ਦੇਣਾ ਭੁੱਲ ਜਾਂਦੇ ਹਾਂ। ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਹੋ ਗਿਆ ਹੈ ਤਾਂ ਤੁਸੀਂ ਖੁਦ ਨੂੰ ਸਮੇਂ ਦਿਓ। ਆਪਣੇ ਆਪ ਨੂੰ ਪਿਆਰ ਕਰਨ ਤੋਂ ਚੰਗਾ ਹੋਰ ਕੁਝ ਵੀ ਨਹੀਂ ਹੈ।
5. ਆਪਣੀ ਪਸੰਦ ਦੀ ਚੀਜ਼ਾਂ ਬਣਾਓ ਅਤੇ ਖਾਓ— ਖਾਣੇ ਦੇ ਸ਼ੌਕੀਨ ਹੈ ਤਾਂ ਠੀਕ ਹੈ ਜੇਕਰ ਨਹੀਂ ਹੈ ਤਾਂ ਤੁਸੀਂ ਖਾਣੇ ਦੇ ਨਵੇਂ-ਨਵੇਂ ਸਵਾਦ ਚੱਖ ਸਕਦੇ ਹੋ ਜਾਂ ਇਸ ਨੂੰ ਬਣਾਉਣਾ ਵੀ ਸਿੱਖ ਸਕਦੇ ਹੋ। ਤੁਸੀਂ ਬਾਹਰ ਕੋਈ ਹੋਟਲ 'ਚ ਜਾ ਕੇ ਵੀ ਖਾਣਾ ਖਾ ਸਕਦੇ ਹੋ।
6. ਸਿੰਗਲ ਰਹੋ— ਬ੍ਰੇਕਅਪ ਤੋਂ ਬਾਅਦ ਜਿੰਨਾ ਹੋ ਸਕੇ ਸਿੰਗਲ ਰਹਿਣ ਦੀ ਕੋਸ਼ਿਸ਼ ਕਰੋ। ਪਾਰਟਨਰ ਨੂੰ ਲੱਭਣ 'ਚ ਕਦੇ ਵੀ ਜਲਦਬਾਜ਼ੀ ਨਾ ਕਰੋ। ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਊਣ ਦੀ ਕੋਸ਼ਿਸ਼ ਕਰੋ।
ਸ਼ਾਦੀ ਦੇ ਬਾਅਦ ਇਨ੍ਹਾਂ ਪਲਾਂ ਨੂੰ ਇਸ ਤਰ੍ਹਾਂ ਬਣਾਓ ਯਾਦਗਾਰ
NEXT STORY