ਸ਼ਾਦੀ ਦਾ ਸਮਾਂ ਲੜਕਾ ਅਤੇ ਲੜਕੀ ਦੋਵਾਂ ਦੇ ਲਈ ਬਹੁਤ ਹੀ ਖਾਸ ਹੁੰਦਾ ਹੈ। ਇਸ ਨਾਲ ਦੋਵਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਸ਼ਾਦੀ ਦੇ ਬਾਅਦ ਦੇ ਪਲ ਤੋਂ ਹਮੇਸ਼ਾ ਲਈ ਯਾਦਗਾਰ ਹੁੰਦੇ ਹਨ। ਇਨ੍ਹਾਂ ਪਲਾਂ ਨੂੰ ਜ਼ਿਆਦਾ ਖੂਬਸੂਰਤ ਬਣਾਉਣ ਲਈ ਜੇਕਰ ਪਹਿਲੇ ਤੋਂ ਹੀ ਤਿਆਰੀ ਕਰ ਲਈ ਜਾਵੇ ਤਾਂ ਇਹ ਪਲ ਹਮੇਸ਼ਾ ਲਈ ਯਾਦਗਾਰ ਬਣ ਜਾਂਦੇ ਹਨ। ਆਓ ਜਾਣਦੇ ਹਾਂ ਕਿਸ ਤਰ੍ਹਾਂ ਕਰੋ ਹਨੀਮੂਨ ਦੀ ਤਿਆਰੀ।
1. ਸਭ ਤੋਂ ਪਹਿਲਾਂ ਇਹ ਗੱਲ ਨਿਸ਼ਚਿਤ ਕਰ ਲਓ ਕਿ ਜਿਸ ਜਗ੍ਹਾ 'ਤੇ ਘੁੰਮਣ ਜਾ ਰਹੇ ਹੋ। ਵਾਰ-ਵਾਰ ਪਲੈਨ ਨਾ ਬਦਲੋ।
2. ਤੁਸੀਂ ਜਿੱਥੇ ਜਾ ਰਹੇ ਹੋ ਉੱਥੇ ਦੀ ਪੂਰੀ ਜਾਣਕਾਰੀ ਪਹਿਲੇ ਤੋਂ ਹੀ ਪਤਾ ਕਰ ਲੈਣੀ ਚਾਹੀਦੀ ਹੈ।
3. ਤੁਸੀਂ ਇਸ ਗੱਲ ਬਾਰੇ ਪਹਿਲੇ ਹੀ ਪਤਾ ਲਗਾ ਲਓ ਕਿ ਜਿੱਥੇ ਤੁਸੀਂ ਰੁੱਕ ਰਹੇ ਹੋ ਉਥੋਂ ਦਾ ਹੋਟਲ ਕਿਸ ਤਰ੍ਹਾਂ ਦਾ ਹੈ ਅਤੇ ਤੁਹਾਡੇ ਬਜਟ ਦੇ ਹਿਸਾਬ ਨਾਲ ਕਿਹੜੀ ਜਗ੍ਹਾ ਠੀਕ ਰਹੇਗੀ।
4. ਘੁੰਮਣ ਜਾਣ ਤੋਂ ਪਹਿਲਾਂ ਪਲੈਨਿੰਗ ਟਾਇਮ ਬਣਾ ਲੈਣਾ ਚਾਹੀਦਾ ਹੈ। ਇਸ ਨਾਲ ਤੁਸੀਂ ਵਧੀਆ ਤਰੀਕੇ ਨਾਲ ਘੁੰਮ ਸਕਦੇ ਹੋ।
5. ਬੁਕਿੰਗ ਕਰਵਾਉਣ ਤੋਂ ਪਹਿਲਾਂ ਕਿਸੇ ਟਰੈਵਲ ਅਜੈਂਟ ਦੀ ਸਲਾਹ ਜ਼ਰੂਰ ਲਓ ਅਤੇ ਹੋ ਸਕੇ ਤਾਂ ਬੁਕਿੰਗ ਕਿਸੀ ਟਰੈਵਲ ਅਜੈਂਟ ਤੋਂ ਹੀ ਕਰਵਾਓ।
6. ਰੋਮਾਂਟਿਕ ਸਫਰ ਦਾ ਮਜਾ ਲੈਣਾ ਤੋਂ ਪਿੱਛੇ ਨਾ ਹਟੋ। ਇਨ੍ਹਾਂ ਪਲਾਂ ਨੂੰ ਖੁੱਲ੍ਹ ਕੇ ਮਨਾਓ।
7. ਹਨੀਮੂਨ 'ਤੇ ਜਾ ਰਹੇ ਹੋ ਤਾਂ ਜ਼ਿਆਦਾ ਸਮੇਂ ਇਕ-ਦੂਜੇ ਨਾਲ ਬਿਤਾਓ।
ਸ਼ਾਦੀ ਦੇ ਪਹਿਲੇ ਸਾਲ ਲੜਕੀਆਂ ਦੇ ਮਨ 'ਚ ਆਉਂਦੇ ਹਨ ਕੁਝ ਅਜਿਹੇ ਸਵਾਲ
NEXT STORY