ਜਲੰਧਰ — ਜੇਕਰ ਕੋਈ ਵੀ ਮਰਦ ਔਰਤ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਹੈ। ਉਹ ਤੁਹਾਡੀ ਥੌੜ੍ਹੀ ਜਿਹੀ ਵੀ ਤਾਰੀਫ ਕਰ ਦਿੰਦਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਉਹ ਇੱਕ ਚੰਗਾ ਮਨੁੱਖ ਹੈ। ਪਰ ਇਹ ਸੰਭਾਵਨਾ ਕਦੀ ਗਲਤ ਵੀ ਹੋ ਸਕਦੀ ਹੈ। ਲੜਕੀਆਂ ਬੜੀ ਜਲਦੀ ਕਿਸੇ 'ਤੇ ਵੀ ਭਰੋਸਾ ਕਰ ਲੈਂਦੀਆਂ ਹਨ ਅਤੇ ਉਨ੍ਹਾਂ ਨੂੰ ਧੋਖਾ ਮਿਲ ਜਾਂਦਾ ਹੈ। ਪਰ ਤੁਸੀਂ ਸਮਝਦਾਰੀ ਦਿਖਾ ਕੇ ਇਸ ਤੋਂ ਬਚ ਸਕਦੀਆਂ ਹੋ । ਆਓ ਜਾਣਦੇ ਹਾਂ ਤੁਸੀਂ ਧੋਖੇਬਾਜ਼ ਮਰਦਾਂ ਤੋਂ ਕਿਵੇਂ ਬਚ ਸਕਦੇ ਹੋ।
1. ਰਹੱਸਮਈ
ਤੁਹਾਨੂੰ ਉਸਦਾ ਰਹੱਮਈ ਹੋਣਾ ਪਸੰਦ ਹੈ ਪਰ ਉਸਦੀ ਇਹ ਆਦਤ ਸ਼ੱਕ ਪੈਦਾ ਕਰਦੀ ਹੈ। ਜ਼ਿਆਦਾਤਰ ਲੋਕ ਆਪਣੇ ਮੋਬਾਇਲ 'ਚ ਲੱਗੇ ਰਹਿੰਦੇ ਹਨ ਪਰ ਜਦੋਂ ਉਨ੍ਹਾਂ ਦਾ ਫੋਨ ਚੈੱਕ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ 'ਮੈਸਜ ਇੰਨਬਾਕਸ' ਖਾਲੀ ਹੀ ਮਿਲੇਗਾ। ਜਿਹੜੇ ਲੋਕ ਇਸ ਤਰ੍ਹਾਂ ਕਰਦੇ ਹਨ ਉਹ ਧੋਖੇਬਾਜ਼ ਹੁੰਦੇ ਹਨ, ਕਿਉਂਕਿ ਉਹ ਆਪਣੀ ਹਰ ਚੀਜ਼ ਛੁਪਾ ਕੇ ਰੱਖਦੇ ਹਨ।
2. ਮਿੱਠੀਆਂ ਗੱਲਾਂ ਕਰਨਾ
ਅਗਰ ਉਹ ਤੁਹਾਡੇ ਨਾਲ 'ਫਲਰਟ'(ਧੋਖਾ) ਕਰਦਾ ਹੈ ਤਾਂ ਉਸ ਕੋਲੋਂ ਸਾਵਧਾਨ ਹੋ ਜਾਓ। ਉਹ ਤੁਹਾਡੇ ਨਾਲ ਜ਼ਰੂਰਤ ਤੋਂ ਜ਼ਿਆਦਾ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ। ਅਗਰ ਤੁਸੀਂ ਉਸ ਨਾਲ ਭਵਿੱਖ ਦੀ ਗੱਲ ਕਰੋਗੇ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਦੇਵੇਗਾ।
3. ਤੁਹਾਡੀ ਗੱਲ ਭੁੱਲਣਾ
ਅਗਰ ਉਹ ਤੁਹਾਡੇ ਤੋਂ ਜੁੜੀਆਂ ਗੱਲਾਂ ਜਿਵੇਂ ਜ਼ਰੂਰੀ ਤਾਰੀਖ ਭੁੱਲਣਾ, ਜਨਮਦਿਨ ਆਦਿ ਯਾਦ ਨਾ ਰੱਖਦਾ ਹੋਵੇ ਜਾਂ ਪਤਾ ਲੱਗਣ 'ਤੇ ਉਲਟੇ-ਸਿੱਧੇ ਬਹਾਨੇ ਬਣਾਉਂਦਾ ਹੋਵੇ ਮਤਲਬ ਕਿ ਉਹ ਤੁਹਾਨੂੰ ਧੋਖਾ ਦੇ ਰਿਹਾ ਹੈ।
4. ਕੰਟਰੋਲ 'ਚ ਰੱਖਣਾ
ਅਗਰ ਉਹ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਰੋਕ-ਟੋਕ ਕਰਦਾ ਹੈ ਅਤੇ ਉਸ ਨਾਲ ਰਹਿੰਦੇ ਘੁੱਟਣ ਮਹਿਸੂਸ ਹੁੰਦੀ ਹੈ ਤਾਂ ਵਧੀਆ ਹੋਵੇਗਾ ਕਿ ਤੁਸੀਂ ਉਸ ਨਾਲ ਅਲੱਗ ਹੋ ਜਾਓ।
5. ਪਹਿਚਾਣ ਛੁਪਾਉਣਾ
ਅਗਰ ਉਹ ਤੁਹਾਡੀ ਪਹਿਚਾਣ ਨੂੰ ਛੁਪਾ ਕੇ ਰੱਖਦਾ ਹੈ ਅਤੇ ਰਿਸ਼ਤੇਦਾਰਾਂ ਤੋਂ ਦੂਰ ਰੱਖਦਾ ਹੈ ਤਾਂ ਸਮਝ ਜਾਓ ਕਿ ਉਹ ਤੁਹਾਨੂੰ ਧੋਖਾ ਦੇ ਰਿਹਾ ਹੈ।
ਜਾਣੋ ਪਾਰਟਨਰ ਨੂੰ ਸਵੇਰੇ ਉਠਾਉਣ ਦਾ ਵਧੀਆ ਤਰੀਕਾ!
NEXT STORY