ਮਹਿਲ ਕਲਾਂ : ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਗਲੇ ਇਕ ਵਰ੍ਹੇ ਲਈ ਕਲੱਬ ਦੀ ਨਵੀਂ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਲਕਸ਼ਦੀਪ ਗਿੱਲ ਨੂੰ ਪ੍ਰਧਾਨ ਚੁਣਿਆ। ਕਲੱਬ ਦੇ ਬਾਕੀ ਅਹੁਦੇਦਾਰਾਂ ਵਿਚ ਪ੍ਰੇਮ ਕੁਮਾਰ ਪਾਸੀ ਨੂੰ ਚੇਅਰਮੈਨ, ਡਾਕਟਰ ਮਿੱਠੂ ਮੁਹੰਮਦ ਨੂੰ ਸਰਪ੍ਰਸਤ, ਨਿਰਮਲ ਸਿੰਘ ਪੰਡੋਰੀ ਨੂੰ ਮੁੱਖ ਸਲਾਹਕਾਰ, ਸੁਖਵਿੰਦਰ ਸਿੰਘ ਬਾਪਲਾ ਨੂੰ ਜਨਰਲ ਸਕੱਤਰ, ਭੁਪਿੰਦਰ ਸਿੰਘ ਧਨੇਰ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਕੁਤਬਾ ਮੀਤ ਪ੍ਰਧਾਨ, ਅਜੇ ਕੁਮਾਰ ਟੱਲੇਵਾਲ ਕੈਸ਼ੀਅਰ, ਜਸਵੰਤ ਸਿੰਘ ਲਾਲੀ ਪ੍ਰੈੱਸ ਸਕੱਤਰ, ਗੁਰਸੇਵਕ ਸਿੰਘ ਸੋਹੀ ਸਟੇਜ ਸਕੱਤਰ ਅਤੇ ਮਨਜੀਤ ਸਿੰਘ ਮਿੱਠੇਵਾਲ ਨੂੰ ਸਹਾਇਕ ਸਕੱਤਰ ਚੁਣਿਆ ਗਿਆ।
ਇਸ ਤੋਂ ਇਲਾਵਾ ਲਖਵੀਰ ਸਿੰਘ ਚੀਮਾ, ਸੰਦੀਪ ਗਿੱਲ, ਰਜਿੰਦਰ ਕੁਮਾਰ ਸ਼ਰਮਾ, ਡਾਕਟਰ ਜਗਜੀਤ ਸਿੰਘ ਕਾਲਸਾਂ, ਜਗਜੀਤ ਸਿੰਘ ਮਾਹਲ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਲਕਸ਼ਦੀਪ ਗਿੱਲ ਨੇ ਕਿਹਾ ਕਿ ਜਲਦੀ ਹੀ ਕਲੱਬ ਵੱਲੋਂ ਇਕ ਸਮਾਗਮ ਕਰਵਾਇਆ ਜਾਵੇਗਾ ਜਿਸ ਦੀ ਰੂਪਰੇਖਾ ਕਲੱਬ ਦੀ ਅਗਲੀ ਮੀਟਿੰਗ ਵਿਚ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਪੱਤਰਕਾਰਤਾ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਪੱਤਰਕਾਰਾਂ ਦੀਆਂ ਹੋਰ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਪੱਤਰਕਾਰਾਂ ਦੀ ਏਕਤਾ ਤੇ ਜ਼ੋਰ ਦੇਣ ਸਬੰਧੀ ਲਾਮਬੰਦੀ ਕੀਤੀ ਜਾਵੇਗੀ।
ਮਹਿਲ ਕਲਾਂ ਤੋਂ ਮਹਿਲ ਖ਼ੁਰਦ ਵੱਲ ਸ਼ੁਰੂਆਤੀ ਰੋਡ 'ਤੇ ਦੁਕਾਨ ਵਾਲੇ ਦਾ ਪੱਕਾ ਕਬਜ਼ਾ, ਪ੍ਰਸ਼ਾਸਨ ਨੇ ਸਾਦੀ ਚੁੱਪੀ
NEXT STORY