ਮਹਿਲਕਲਾਂ (ਹਮੀਦੀ)– ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦ ਕਿਰਨਜੀਤ ਕੌਰ ਦੀ ਯਾਦ ’ਚ 28ਵਾਂ ਯਾਦਗਾਰੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਮਰਦ-ਔਰਤਾਂ ਅਤੇ ਨੌਜਵਾਨ ਕਾਫ਼ਲੇ ਜੋਸ਼-ਓ-ਖਰੋਸ਼ ਨਾਲ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਲਖਵਿੰਦਰ ਠੀਕਰੀਵਾਲ ਦੇ ਸ਼ਰਧਾਂਜਲੀ ਗੀਤ "ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ" ਨਾਲ ਹੋਈ।
ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਲ ਲੇਖਿਕਾ ਅਤੇ ਔਰਤ ਹੱਕਾਂ ਦੀ ਚਿੰਤਕ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਹੱਲੇ ਨੇ ਹਰ ਤਬਕੇ ਨੂੰ ਆਪਣੀ ਜਾਬਰ ਮਾਰ ਹੇਠ ਲਿਆਂਦਾ ਹੈ। ਸਮਾਜਿਕ ਕਾਰਕੁਨ, ਬੁੱਧੀਜੀਵੀ, ਪੱਤਰਕਾਰ, ਵਕੀਲ ਸਾਲਾਂ ਤੋਂ ਜੇਲ੍ਹਾਂ ਪਿੱਛੇ ਕੈਦ ਹਨ। ਉਨ੍ਹਾਂ ਕਿਹਾ ਕਿ ਮਹਿਲਕਲਾਂ ਸੰਘਰਸ਼ ਵਿੱਚ ਔਰਤਾਂ ਦੀ ਸਰਗਰਮੀ ਨਾਲ ਕੀ ਸੰਘਰਸ਼ ਲੜ ਕੇ ਜਿੱਤਿਆ ਗਿਆ। ਇਸ ਮੌਕੇ ਗੁਰਬਿੰਦਰ ਸਿੰਘ ਕਲਾਲਾ (ਕਨਵੀਨਰ, ਯਾਦਗਾਰ ਕਮੇਟੀ) ਨੇ "ਮਹਿਲਕਲਾਂ ਲੋਕ ਘੋਲ – ਜਬਰ ਜ਼ੁਲਮ ਖ਼ਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ" ਨੂੰ ਇਤਿਹਾਸਕ ਜਿੱਤਾਂ ਦੀ ਨਵੀਂ ਮਿਸਾਲ ਕਰਾਰ ਦਿੱਤਾ। ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਜਾਬਰ ਰਾਜ ਪ੍ਰਬੰਧ ਹੇਠ ਔਰਤਾਂ ਦੀ ਮੁਕਤੀ ਸੰਭਵ ਨਹੀਂ। ਇਸ ਲਈ ਔਰਤਾਂ ਨੂੰ ਚੇਤੰਨ ਅਗਵਾਈ ਹੇਠ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣਾ ਹੋਵੇਗਾ। ਕੰਵਲਜੀਤ ਖੰਨਾ (ਜਨਰਲ ਸਕੱਤਰ, ਇਨਕਲਾਬੀ ਕੇਂਦਰ) ਨੇ ਕਿਹਾ ਕਿ 1% ਅਮੀਰ ਲੋਕ 95% ਗਰੀਬਾਂ ਤੋਂ ਵੱਧ ਧਨ-ਦੌਲਤ ’ਤੇ ਕਾਬਜ਼ ਹਨ ਅਤੇ ਮੁਨਾਫ਼ੇ ਦੀ ਅੰਨ੍ਹੀ ਦੌੜ ਮਨੁੱਖਤਾ ਨੂੰ ਮੌਤ ਵੱਲ ਧੱਕ ਰਹੀ ਹੈ। ਇਸ ਮੌਕੇ ਸਾਥੀ ਨਰਾਇਣ ਦੱਤ ਨੇ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ਨੂੰ ਪੁੱਠਾ ਗੇੜਾ ਦੇਣ ਲਈ ਸਾਂਝੇ ਲੋਕ ਸੰਘਰਸ਼ਾਂ ਦੀ ਲੋੜ ’ਤੇ ਜ਼ੋਰ ਦਿੱਤਾ। ਸਾਥੀ ਮਨਜੀਤ ਧਨੇਰ ਅਤੇ ਗੁਰਦੀਪ ਰਾਮਪੁਰਾ (ਭਾਕਿਯੂ ਏਕਤਾ-ਡਕੌਂਦਾ) ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਕਿਸਾਨ-ਲੋਕ ਵਿਰੋਧੀ ਨੀਤੀ ਦੀ ਚੀਰਫਾੜ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਿਆਸੀ ਹਲਚਲ! ਬਦਲਣ ਲੱਗੇ ਸਮੀਕਰਨ
ਨੌਜਵਾਨ ਆਗੂ ਹਰਪ੍ਰੀਤ, ਸਹਿਜਪ੍ਰੀਤ ਕੌਰ, ਤਾਨੀਆ ਸ਼ਰਮਾ ਨੇ ਕਿਹਾ ਕਿ ਔਰਤ ਦੀ ਮੁਕਤੀ ਨਵੇਂ ਸਮਾਜ ਸਿਰਜਣ ਨਾਲ ਹੀ ਸੰਭਵ ਹੈ। ਪ੍ਰੇਮਪਾਲ ਕੌਰ ਨੇ ਕਿਰਨਜੀਤ ਕੌਰ ਦੀ ਜੂਝ-ਮਰਨ ਦੀ ਭਾਵਨਾ ਨੂੰ ਅਮਰ ਕਰਾਰ ਦਿੱਤਾ,ਸਮਾਗਮ ਵਿੱਚ ਵੱਖ-ਵੱਖ ਮਤਾਂ ਅਤੇ ਨਾਅਰਿਆਂ ਰਾਹੀਂ ਔਰਤਾਂ, ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਉੱਤੇ ਜ਼ੁਲਮ, ਗਾਜ਼ਾ ਵਿੱਚ ਨਸਲਘਾਤ, ਅਪਰੇਸ਼ਨ ‘ਕਗਾਰ’, ਕਾਲੇ ਕਾਨੂੰਨਾਂ ਹੇਠ ਨਜ਼ਰਬੰਦ ਕੈਦੀਆਂ ਦੀ ਰਿਹਾਈ, ਅਤੇ ਪੰਜਾਬ ਸਰਕਾਰ ਵੱਲੋਂ ਜ਼ਬਰ ਦੀ ਨੀਤੀ ਬੰਦ ਕਰਨ ਦੇ ਮੰਗ-ਪ੍ਰਸਤਾਵ ਪਾਸ ਕੀਤੇ ਗਏ। ਇਸ ਮੌਕੇ ਯਾਦਗਾਰ ਕਮੇਟੀ ਵੱਲੋਂ ਕਵਿਤਾ ਕ੍ਰਿਸ਼ਨਨ, ਅਮਨਦੀਪ ਕੌਰ ਅਤੇ ਜਸਪਾਲ ਮਾਨਖੇੜਾ ਨੂੰ ਸ਼ਾਲ ਅਤੇ ਸਨਮਾਨ-ਪੱਤਰ ਭੇਂਟ ਕੀਤੇ ਗਏ। ਬੇਵਕਤੀ ਵਿਛੋੜਾ ਲੈ ਚੁੱਕੇ ਐਕਸ਼ਨ ਕਮੇਟੀ ਦੇ ਆਗੂਆਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਰਚਨਾ "ਧਰਤ ਦੀ ਵੰਗਾਰੇ ਤਖ਼ਤ ਨੂੰ" ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੀ ਗਈ। ਲੋਕ ਪੱਖੀ ਸਾਹਿਤ ਦੀਆਂ ਸਟਾਲਾਂ, ਜਸਪਾਲ ਮਾਨਖੇੜਾ ਦਾ ਨਾਵਲ "ਹਵੇਲੀਆਲਾ" ਲੋਕਾਂ ਨੇ ਵੱਡੀ ਗਿਣਤੀ ਵਿੱਚ ਖਰੀਦਿਆ। ਗੀਤਕਾਰਾਂ ਨੇ ਇਨਕਲਾਬੀ ਗੀਤਾਂ ਰਾਹੀਂ ਹਾਜ਼ਰੀਨ ਵਿਚ ਨਵਾਂ ਜੋਸ਼ ਭਰਿਆ। ਗਰਵ ਨਾਲ ਦੱਸਿਆ ਗਿਆ ਕਿ ਇਸ ਵਾਰ ਕਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਵੀ ਯਾਦਗਾਰੀ ਸਮਾਗਮ ਮਨਾਇਆ ਗਿਆ, ਜਿਸਦੀ ਅਗਵਾਈ ਗੁਰਮੀਤ ਸੁਖਪੁਰਾ, ਮਨਦੀਪ ਸੱਦੋਵਾਲ ਅਤੇ ਬਲਵਿੰਦਰ ਬਰਨਾਲਾ ਨੇ ਕੀਤੀ,ਲੰਗਰ ਦਾ ਪ੍ਰਬੰਧ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ ਅਤੇ ਬਾਬੂ ਸਿੰਘ ਖੁੱਡੀਕਲਾਂ ਨੇ ਕੀਤਾ। ਵਲੰਟੀਅਰਾਂ ਦੀ ਜਿੰਮੇਵਾਰੀ ਡਾ. ਅਮਰਜੀਤ ਕਾਲਸਾਂ ਦੀ ਦੇਖਰੇਖ ਹੇਠ ਬਾਖ਼ੂਬੀ ਨਿਭਾਈ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਛੀਨੀਵਾਲ ਕਲਾਂ ਦੀ ਹੋਣਹਾਰ ਲੜਕੀ ਪਰਨੀਤ ਕੌਰ ਦੀ ਸੜਕ ਹਾਦਸੇ 'ਚ ਮੌਤ
NEXT STORY