ਮਹਿਲ ਕਲਾਂ (ਹਮੀਦੀ)– ਲਗਾਤਾਰ ਪੈ ਰਹੇ ਮੀਂਹ ਕਾਰਨ ਇਲਾਕੇ ਦੇ ਗਰੀਬ ਤੇ ਮਜ਼ਦੂਰ ਪਰਿਵਾਰਾਂ ਦੇ ਘਰਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਪਿੰਡ ਵਜ਼ੀਦਕੇ ਖੁਰਦ ਵਿਖੇ ਵੀ ਕਈ ਪਰਿਵਾਰ ਆਪਣੇ ਘਰਾਂ ਦੀ ਕਮਜ਼ੋਰ ਹੋ ਚੁੱਕੀ ਹਾਲਤ ਦੇ ਡਰ ਕਰਕੇ ਸਾਂਝੀਆਂ ਧਰਮਸਾਲਾਂ ਵਿੱਚ ਸਰਨ ਲੈਣ ਲਈ ਮਜਬੂਰ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਭਾਰੀ ਬਾਰਿਸ਼ ਵਿਚਾਲੇ ਦੁਕਾਨਦਾਰਾਂ ਲਈ ਸਖ਼ਤ ਹੁਕਮ
ਇਸ ਮੁਸੀਬਤ ਦੀ ਘੜੀ ਵਿਚ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਡਿਪਟੀ ਚੇਅਰਮੈਨ ਅਤੇ ਮਹਿਲ ਸਿਟੀ ਕਾਲੋਨੀ ਦੇ ਮਾਲਕ ਹਰਵਿੰਦਰ ਕੁਮਾਰ ਜਿੰਦਲ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ। ਉਨ੍ਹਾਂ ਆਪਣੇ ਪਿਤਾ ਸਾਬਕਾ ਸਰਪੰਚ ਬਾਬੂ ਵਜੀਰ ਚੰਦ ਵਜੀਦਕੇ ਦੀ ਯਾਦ ਵਿਚ ਲਗਭਗ 15 ਪਰਿਵਾਰਾਂ ਨੂੰ ਇਕ ਮਹੀਨੇ ਲਈ ਘਰ ਦਾ ਜ਼ਰੂਰੀ ਰਾਸ਼ਨ ਅਤੇ ਕਰੀਬ 40 ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਲਈ ਤਰਪਾਲਾਂ ਵੰਡੀਆਂ। ਇਸ ਮੌਕੇ ਜਿੰਦਲ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਪਰਿਵਾਰ ਪਿੰਡ ਵਿਚ ਨਹੀਂ ਰਹਿੰਦਾ, ਪਰ ਪਿੰਡ ਵਾਸੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ। ਪਿੰਡ ਵਾਸੀਆਂ ਦੇ ਦੁੱਖ-ਸੁੱਖ ਵੰਡਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕੁਦਰਤੀ ਮੁਸੀਬਤ ਦੀ ਇਸ ਘੜੀ ਵਿਚ ਮਜਦੂਰ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਹੋ ਗਿਆ ਨਵਾਂ ਐਲਾਨ
ਇਸ ਮੌਕੇ ਦਾਰਾ ਸਿੰਘ ਫੌਜੀ, ਪੰਚ ਕੁਲਵਿੰਦਰ ਸਿੰਘ ਸੋਨੂੰ, ਸਾਹਿਬ ਸਿੰਘ ਪੱਪੂ ਗਿੱਲ, ਕਾਬਿਲ ਸਿੰਘ ਘੁੰਮਣ, ਪੰਚ ਅਮਨਦੀਪ ਸਿੰਘ ਗੋਲਡੀ, ਪੰਚ ਅਮਨਜੋਤ ਸਿੰਘ, ਦੀਪੀ ਸਰਾਂ, ਸਮਾਜ ਭਲਾਈ ਕਲੱਬ ਦੇ ਪ੍ਰਧਾਨ ਪਾਲੀ ਵਜੀਦਕੇ, ਆਜ਼ਾਦ ਪ੍ਰੈਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਵਜੀਦਕੇ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਪਰਮਪ੍ਰੀਤ ਸਿੰਘ ਸਿੱਧੂ, ਪ੍ਰੀਤਮ ਸਿੰਘ ਮਿੱਠੂ, ਤਰਸੇਮ ਸਿੰਘ, ਗੁਰਪਾਲ ਸਿੰਘ ਬਿੱਲਾ, ਤਰਸੇਮ ਸਿੰਘ ਵੀ ਸ਼ਾਮਲ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪੰਜਾਬ 'ਚ 5 ਹਜ਼ਾਰ ਰੁਪਏ ਪਿੱਛੇ ਕਤਲ!
NEXT STORY