Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 27, 2025

    3:50:00 AM

  • direct flights between india and china resumed

    ਭਾਰਤ-ਚੀਨ ਵਿਚਾਲੇ ਡਾਇਰੈਕਟ ਫਲਾਈਟ ਮੁੜ ਸ਼ੁਰੂ,...

  • us secretary of state  s big statement

    ਅਮਰੀਕੀ ਵਿਦੇਸ਼ ਮੰਤਰੀ ਦਾ ਵੱਡਾ ਬਿਆਨ: ਪਾਕਿ ਨਾਲ...

  • acid attack on delhi university student college

    ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ 'ਤੇ ਐਸਿਡ ਅਟੈਕ,...

  • why is vande bharat express train running slowly

    ਕਿਉਂ ਹੌਲੀ ਦੌੜ ਰਹੀ ਹੈ ਵੰਦੇ ਭਾਰਤ ਐਕਸਪ੍ਰੈੱਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • 1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ

MERI AWAZ SUNO News Punjabi(ਨਜ਼ਰੀਆ)

1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ

  • Edited By Rajwinder Kaur,
  • Updated: 23 Aug, 2025 01:23 PM
Meri Awaz Suno
1947 hijratnama 89  mai mahinder kaur basra
  • Share
    • Facebook
    • Tumblr
    • Linkedin
    • Twitter
  • Comment

'ਮੇਰੀ ਬਰਾਤ ਬਾਰ ਦੇ 93 ਚੱਕ ਨਕੋਦਰ ਵਿੱਚ ਢੁਕੀ'

"ਮੇਰਾ ਪੇਕਾ ਜੱਦੀ ਪਿੰਡ ਇਧਰ ਲਿੱਤਰਾਂ-ਨਕੋਦਰ ਹੈ। ਰਤਨ ਸਿੰਘ ਹੇਅਰ ਮੇਰਾ ਬਾਪ ਅਤੇ ਮਾਤਾ ਗੰਗੀ ਹੋਈ। ਮੇਰੀ ਇੱਕ ਭੈਣ ਗੁਰਦੀਪ ਕੌਰ ਅਤੇ ਇਕ ਭਰਾ ਬਖਸ਼ੀਸ਼ ਸਿੰਘ। ਮੇਰੇ ਨਾਨਕੇ ਨਕੋਦਰ ਹੀ ਸਨ। ਸੋਹਣ ਸਿੰਘ ਮੇਰਾ ਮਾਮਾ ਹੋਇਆ। ਜਿਨ੍ਹਾਂ ਨਕੋਦਰੀਆਂ ਨੇ ਸਾਂਦਲ ਬਾਰ ਦੇ ਜ਼ਿਲ੍ਹਾ ਲੈਲਪੁਰ ਦੀ ਤਸੀਲ ਜੜ੍ਹਾਂ ਵਾਲਾ ਵਿੱਚ 93 ਚੱਕ ਨਕੋਦਰ ਆਬਾਦ ਕੀਤਾ, ਉਨ੍ਹਾਂ ਵਿਚ ਮੇਰੇ ਨਾਨਾ ਜੀ ਵੀ ਸ਼ਾਮਲ ਸਨ ਪਰ ਹੁਣ ਮੈਨੂੰ ਉਨ੍ਹਾਂ ਦਾ ਨਾਮ ਯਾਦ ਨਹੀਂ।

ਉਦੋਂ ਪੁਰਾਣੇ ਸਮਿਆਂ ਵਿੱਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ਼ ਕੋਈ ਨਾ ਸੀ। ਇਕ ਭਜਨੀਕ ਪੁਰਸ਼ ਸ.ਬਾਵਾ ਸਿੰਘ ਹੇਅਰ ਨੇ ਹਿੰਮਤ ਕਰਕੇ ਲਿੱਤਰਾਂ ਵਿਚ ਲੜਕੀਆਂ ਦਾ ਵੱਖਰਾ ਪ੍ਰਾਇਮਰੀ ਸਕੂਲ ਖੁਲਵਾ ਦਿੱਤਾ। ਸਰਦੇ ਜਾਂ ਜਗਿਆਸੂ ਘਰਾਂ ਦੀਆਂ ਕੁੜੀਆਂ ਹੀ ਵਿਰਲੀਆਂ ਵਾਂਝੀਆਂ ਪੜ੍ਹਦੀਆਂ। ਮੁਸਲਿਮ ਆਪਣੀਆਂ ਕੁੜੀਆਂ ਨੂੰ ਤਾਂ ਉਕਾ ਹੀ ਨਾ ਪੜ੍ਹਾਉਂਦੇ।

ਮੈਂ ਅਤੇ ਮੇਰਾ ਭਰਾ ਬਖਸ਼ੀਸ਼ ਸਿੰਘ ਇਧਰ ਲਿੱਤਰਾਂ ਵਿਚੋਂ ਪ੍ਰਾਇਮਰੀ ਸਕੂਲ ਪਾਸ ਕਰਕੇ 1937 ਵਿੱਚ ਬਾਰ ਦੇ ਆਪਣੇ ਨਾਨਕੇ ਪਿੰਡ,93 ਨਕੋਦਰ ਨਾਨਕਿਆਂ ਪਾਸ ਚਲੇ ਗਏ। ਉਨ੍ਹਾਂ ਨਾਲ਼ ਖੇਤੀਬਾੜੀ ਅਤੇ ਲਾਣਾ ਸਾਂਭਣ ਵਿੱਚ ਹੱਥ ਵਟਾਉਂਦੇ ਰਹੇ।

ਖੇਤੀਬਾੜੀ : ਮੇਰੇ ਨਾਨਕਿਆਂ ਦੀ ਇੱਕ ਮੁਰੱਬੇ ਦੀ ਖੇਤੀ ਸੀ। ਫ਼ਸਲਾਂ ਅਕਸਰ ਨਰਮਾ, ਕਪਾਹ, ਕਣਕ, ਮੱਕੀ, ਸਰੋਂ ਵਗੈਰਾ ਹੀ ਬੀਜਦੇ। ਵੱਡੇ ਪਰਿਵਾਰ ਹੁੰਦੇ ਸਨ ਉਦੋਂ। ਸਾਰਾ ਪਰਿਵਾਰ ਮਿਲ਼ ਕੇ ਹੱਥੀਂ ਕੰਮ ਕਰਦਾ। ਕੰਮ ਦੇ ਜ਼ੋਰ ਵੇਲੇ ਪਿੰਡੋਂ ਦਿਹਾੜੀਦਾਰ ਕਾਮੇ ਲੈ ਜਾਂਦੇ। ਵੱਡੇ, ਜਿਣਸ ਗੱਡਿਆਂ ਤੇ ਲੱਦ ਕੇ ਜੜ੍ਹਾਂ ਵਾਲਾ ਮੰਡੀ ਵੇਚ ਆਉਂਦੇ। ਕਈ ਵਾਰ ਛੋਟੇ ਵਪਾਰੀ ਘਰਾਂ ਵਿੱਚੋਂ ਹੀ ਜਿਣਸ ਲੈ ਜਾਂਦੇ। ਗੋਗੇਰਾ ਬਰਾਂਚ ਨਹਿਰ ਖੇਤਾਂ ਨੂੰ ਸਿੰਜਦੀ। ਵਿਹਲਿਆਂ ਮੌਕੇ ਪਿੰਡ ਦੁਆਲੇ ਛੱਡੀਆਂ ਢਾਬਾਂ ਛਪੜੀਆਂ ਨੂੰ ਵੀ ਨਹਿਰੀ ਪਾਣੀ ਨਾਲ ਭਰ ਲਿਆ ਜਾਂਦਾ। ਜਿਥੋਂ ਪਸ਼ੂਆਂ ਦੇ ਨ੍ਹਾਉਣ ਧੋਣ ਦੀਆਂ ਲੋੜਾਂ ਪੂਰੀਆਂ ਹੁੰਦੀਆਂ।

ਵਸੇਬ : ਜੱਟ ਸਿੱਖਾਂ ਦੀ ਗਿਣਤੀ ਬਹੁਤੀ ਸੀ। ਆਦਿ ਧਰਮੀਆਂ ਦੇ ਵੀ ਕੁੱਝ ਘਰ ਸਨ, ਸੋ ਦਿਹਾੜੀ ਲੱਪਾ ਜਾਂ ਜਿੰਮੀਦਾਰਾਂ ਨਾਲ਼ ਸੀਰੀ ਪੁਣਾ ਕਰਦੇ। 5-7 ਘਰ ਭਰਾਈ, ਤੇਲੀ, ਫ਼ਕੀਰ ਅਤੇ ਲੁਹਾਰ ਮੁਸਲਿਮ ਭਾਈਚਾਰੇ ਦੇ ਸਨ। ਸਾਲ੍ਹੋ ਭਰਾਈ, ਫ਼ਰੀਦ ਬਖ਼ਸ਼ ਅਤੇ ਉਹਦਾ ਮੁੰਡਾ ਕਾਦਰ ਬਖ਼ਸ਼, ਜੋ ਫ਼ੌਜ ਵਿਚ ਨੌਕਰ ਹੁੰਦਾ, ਵੀ ਮੁਹੱਬਤੀ ਮੁਸਲਿਮ ਸਨ। (ਪਰ ਅਫ਼ਸੋਸ ਕਿ ਇਸੇ ਕਾਦਰ ਬਖ਼ਸ਼ ਦਾ ਰੰਗ ਰੌਲਿਆਂ ਵੇਲੇ ਸਫ਼ੈਦ ਹੋ ਗਿਆ। ਸਿੱਖਾਂ ਪਿੰਡ ਛੱਡਿਆ ਤਾਂ ਇਹ ਫ਼ੌਜੀ ਟਰੱਕ ਲੈ ਕੇ ਪਿੰਡ ਆਇਆ। ਸਿੱਖਾਂ ਨੂੰ ਗਾਲ਼ਾਂ ਕੱਢਦਾ, ਗੋਲੀ ਮਾਰਨ ਲਈ ਆਪਣੇ ਸਾਥੀਆਂ ਨੂੰ ਉਕਸਾਉਂਦਾ। ਇਸਦੀ ਤਸਦੀਕ ਜਥੇਦਾਰ ਤਰਲੋਕ ਸਿੰਘ ਜੌਹਲ ਨੇ ਕੀਤੀ ਜਦ ਉਹ ਪਿੰਡ ਛੱਡਣ ਉਪਰੰਤ ਸ਼ਾਮ ਨੂੰ ਆਪਣੇ ਘਰਾਂ ਚੋਂ ਭਾਂਡੇ ਚੁੱਕਣ ਗਇਆਂ ਨੇ ਭੱਜ ਕੇ ਜਾਨ ਬਚਾਈ।) ਸਾਰਿਆਂ ਨਾਲ ਪ੍ਰੇਮ ਪਿਆਰ ਸੀ। ਸੁੱਕੀ ਚੀਜ਼ ਇਕ ਦੂਜੇ ਤੋਂ ਮੰਗ ਲੈਂਦੇ ਪਰ ਉਂਜ ਇਕ ਦੂਜੇ ਦੇ ਘਰ ਦੀ ਬਣੀ ਚੀਜ਼ ਨਾ ਖਾਂਦੇ। ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ। ਹੱਲਿਆਂ ਤੱਕ ਕਦੇ ਵੀ ਮੱਜ੍ਹਬੀ ਤੁਅੱਸਬ ਭਾਰੂ ਨਾ ਡਿੱਠਾ।

ਗੁਆਂਢੀ ਪਿੰਡ:94 ਸ਼ੰਕਰ ਦਾਊਆਣਾ,95 ਜਮਸੇਰ,
96 ਸਰੀਂਹ,97 ਕੰਗ ਮਰਾਜ, 98 ਰੁੜਕਾ ਅਤੇ 99 ਚੱਕ ਪੱਕਾ ਜੰਡਿਆਲਾ ਗੁਆਂਢੀ ਪਿੰਡ ਸੁਣੀਂਦੇ।

ਪਿੰਡ ਦੇ ਚੌਧਰੀ: ਜ਼ੈਲਦਾਰ ਕਰਤਾਰ ਸਿੰਘ, ਬਾਵੂ ਅਰਜਣ ਸਿੰਘ ਪੈਂਨਸ਼ਨੀਆਂ, ਸਰੂਪ ਸਿੰਘ ਲੰਬੜਦਾਰ, ਜਵਾਲਾ ਸਿੰਘ ਨਕੋਦਰੀਆ, ਗੁਰਦਿੱਤ ਸਿੰਘ ਜੌਹਲ, ਜਿਸ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਜਥੇਦਾਰ ਊਧਮ ਸਿੰਘ ਨਾਗੋਕੇ ਨਾਲ ਪੁਲਸ ਤਸੀਹੇ ਝੱਲ੍ਹਦਿਆਂ ਗੋਰੇ ਦੀ ਕੈਦ ਕੱਟੀ ਵਗੈਰਾ ਪਿੰਡ ਦੇ ਮੋਹਤਬਰ ਸੁਣੀਂਦੇ। ਪਿੰਡ ਦੇ ਝਗੜੇ ਝੇੜੇ ਨਿਪਟਾਉਂਦੇ, ਸਰਕਾਰੇ ਦਰਬਾਰੇ ਪਹੁੰਚ ਰੱਖਦੇ।

ਸਕੂਲ/ਗੁਰਦੁਆਰਾ: ਪਿੰਡ ਵਿੱਚ ਸਕੂਲ ਚੌਥੀ ਤੱਕ ਸੀ। ਅੱਗੋਂ ਬੱਚੇ 97 ਚੱਕ ਕੰਗ ਮਰਾਜ ਪੜ੍ਹਨ ਜਾਂਦੇ। ਉਥੇ ਮਿਡਲ ਸਕੂਲ ਵਿੱਚ ਨਿਰੰਜਣ ਸਿੰਘ ਵੱਡਾ ਮਾਸਟਰ ਹੁੰਦਾ। ਮੰਦਰ ਮਸਜਿਦ ਪਿੰਡ ਵਿੱਚ ਕੋਈ ਨਾ ਸੀ। ਇਕ ਗੁਰਦੁਆਰਾ ਸਿੰਘ ਸਭਾ ਹੁੰਦਾ। ਉਥੋਂ ਦਾ ਭਾਈ ਬੱਚਿਆਂ ਨੂੰ ਪੈਂਤੀ ਵੀ ਸਿਖਾਉਂਦਾ। ਗੁਰਪੁਰਬ ਮਨਾਏ ਜਾਂਦੇ,ਰਾਤਰੀ ਦੀਵਾਨ ਸਜਦੇ।

ਹੱਟੀਆਂ/ਭੱਠੀਆਂ : ਅਲਖੂ ਬ੍ਰਾਹਮਣ ਅਤੇ ਰਾਮ ਚੰਦ ਅਰੋੜਾ ਕਰਿਆਨਾ, ਮੁਸਲਿਮ ਜਾਂਗਲੀ ਭਰਾ ਜੱਲੂ-ਬੱਲੂ-ਨੱਥੀ ਲੁਹਾਰਾ, ਫ਼ਤਿਹ ਮੁਹੰਮਦ ਕਰਿਆਨਾ ਅਤੇ ਕੋਹਲੂ ਚਲਾਉਂਦੇ। ਮੁਸਲਿਮ ਬੱਗੇ ਦਾ ਮੁੰਡਾ ਮੁਹੰਮਦ ਬੂਟਾ ਮੋਚੀ ਪੁਣੇ ਦੇ ਨਾਲ ਲਲਾਰੀ ਦੀ ਵੀ ਹੱਟੀ ਕਰਦਾ। ਉਹਦੇ ਘਰੋਂ ਬੇਗੀ ਸਰਦਾਰਾਂ ਦੇ ਘਰਾਂ 'ਚ ਕੰਮ ਕਰਦੀ। ਤੇਲੀਆਂ ਦਾ ਜਵਾਈ ਅੱਲ੍ਹਾ ਬਖ਼ਸ਼ ਵੀ ਆਪਣੇ ਸਹੁਰੇ ਨਾਲ਼ ਕੋਹਲੂ ਚਲਾਉਂਦਾ। ਤਖਾਣਾਂ ਕੰਮ 96 ਚੱਕ ਮਾੜੀ ਰੱਖ ਬਰਾਂਚ ਤੋਂ ਦੋ ਮੁਸਲਿਮ ਭਰਾ ਕਰਦੇ। ਧੰਨੋ ਝੀਰੀ ਭੱਠੀ ਤੇ ਦਾਣੇ ਭੁੰਨਦੀ ਉਹਦੇ ਘਰੋਂ ਰਾਜੂ ਖੂਹੀ 'ਚੋਂ ਲੋਕਾਂ ਦੇ ਘਰਾਂ ਵਿੱਚ ਘੜਿਆਂ ਨਾਲ਼ ਪਾਣੀ ਢੋਂਹਦਾ।

ਵਿਆਹ : ਮੇਰਾ ਵਿਆਹ ਅਠਾਰਵੇਂ ਸਾਲ 1944 ਵਿੱਚ ਬਾਰ ਵਿਚ ਹੀ 98 ਚੱਕ ਰੁੜਕਾ ਦੇ ਸੰਤ ਸਿੰਘ ਬਸਰਾ ਪੁੱਤਰ ਭਾਨ ਸਿੰਘ ਨਾਲ਼ ਹੋਇਆ, ਜਿਨਾਂ ਦਾ ਪਿਛਲਾ ਜੱਦੀ ਪਿੰਡ ਇਧਰ ਅੱਟੀ-ਗੁਰਾਇਆਂ ਸੀ। ਓਧਰ ਰੁੜਕੇ ਮੇਰੀ ਮਾਸੀ ਹੁਕਮ ਕੌਰ ਦਲੀਪ ਸਿੰਘ ਨੂੰ ਵਿਆਹੀ ਹੋਈ ਸੀ। ਉਹੀ ਮੇਰੀ ਵਿਚੋਲਣ ਬਣੀ। ਉਹ ਚੱਕ ਇਧਰੋਂ ਰੁੜਕਿਓਂ-ਗੁਰਾਇਆਂ ਤੋਂ ਗਏ ਸੰਧੂ ਜੱਟ ਸਿੱਖਾਂ ਨੇ ਆਬਾਦ ਕੀਤਾ ਸੀ, ਸੋ ਉਨ੍ਹਾਂ ਦੀ ਹੀ ਬਹੁ ਵਸੋਂ ਸੀ, ਉਥੇ।

ਕਤਲੇਆਮ ਦਾ ਸਹਿਮ: ਜਦ ਮਾਰ ਮਰੱਈਏ ਦਾ ਰੌਲ਼ਾ ਪਿਆ ਤਾਂ ਮੈਂ ਉਦੋਂ ਆਪਣੇ ਨਾਨਕੇ ਪਿੰਡ 93 ਨਕੋਦਰ ਸਾਂ। ਉਥੋਂ ਸਾਰੇ ਮੁਸਲਮਾਨ ਪਰਿਵਾਰ ਉਠ ਕੇ ਮੁਸਲਿਮ ਬਹੁ ਵਸੋਂ ਵਾਲੇ ਨਜ਼ਦੀਕੀ ਪਿੰਡ ਕੋਟ ਦਯਾ ਕਿਸ਼ਨ ਜੋਂ ਸਾਨੂੰ 'ਟੇਸ਼ਣ ਵੀ ਲੱਗਦਾ ਸੀ ਵਿੱਚ, ਚਲੇ ਗਏ। ਸਾਡੇ ਪਿੰਡਾਂ ਵਿੱਚ ਕਿਓਂ ਜੋ ਸਿੱਖ ਆਬਾਦੀ ਦੀ ਬਹੁਤਾਤ ਅਤੇ ਜ਼ੋਰ ਸੀ ਇਸ ਕਰਕੇ ਕੋਈ ਹਮਲਾ ਨਾ ਹੋਇਆ। ਪਰ ਮੁਸਲਿਮ ਬਲੋਚ ਮਿਲਟਰੀ ਅੰਦਰੋਂ ਹਿੰਦੂ-ਸਿੱਖਾਂ ਦੀ ਖ਼ੈਰ-ਖੁਆਹ ਨਹੀਂ ਸੀ। 

ਕਾਫ਼ਲਾ ਤੁਰ ਪਿਆ: ਇਵੇਂ ਇਕ ਦਿਨ ਰਸਤੇ ਦਾ ਖਾਣਾ ਪੀਣਾ ਅਤੇ ਜ਼ਰੂਰੀ ਸਮਾਨ ਗੱਡਿਆਂ ਤੇ ਲੱਦ ਕੇ, ਪਿੰਡ ਨੂੰ ਅਖ਼ੀਰੀ ਫਤਹਿ ਬੁਲਾ ਕਾਫ਼ਲਾ ਜੜ੍ਹਾਂ ਵਾਲਾ ਵੰਨੀ ਤੁਰ ਪਿਆ।19-20 ਚੱਕ ਦੇ ਨਹਿਰੀ ਪੁੱਲ਼ ਤੇ ਪਹੁੰਚੇ ਤਾਂ ਪਹਿਰੇ ਤੇ ਖੜ੍ਹੀ ਮੁਸਲਿਮ ਮਿਲਟਰੀ ਨੇ ਗੋਲ਼ੀ ਚਲਾਈ। ਕਈ ਬੰਦੇ ਮਾਰੇ ਗਏ। ਜਿਨ੍ਹਾਂ ਵਿੱਚ ਜਥੇ ਦੀ ਅਗਵਾਈ ਕਰਨ ਵਾਲਾ 18 ਚੱਕ ਦਾ ਜਥੇਦਾਰ ਕਾਹਨ ਸਿੰਘ ਲੰਬੜਦਾਰ ਵੀ ਸ਼ਾਮਲ ਹੈ ਸੀ। ਕਾਫ਼ਲਾ ਖਿੰਡ ਗਿਆ। ਕਈ ਸਰ ਗੰਗਾ ਰਾਮ ਦੇ ਚੱਕ ਅਤੇ ਕਈ ਨਨਕਾਣਾ ਸਾਹਿਬ ਦੇ ਕੈਂਪ ਵਿਚ ਚਲੇ ਗਏ।ਕੈਂਪ 'ਚ ਹਫ਼ਤੇ ਦੇ ਠਹਿਰਾ ਉਪਰੰਤ ਮਿਲਟਰੀ ਦੇ ਟਰੱਕਾਂ ਵਿੱਚ ਸਵਾਰ ਹੋ ਕੇ ਅੰਬਰਸਰ ਆਣ ਉਤਰੇ। ਉਥੋਂ ਗੱਡੀ ਫੜ੍ਹ ਜਲੰਧਰ ਆਏ। 'ਟੇਸ਼ਣ ਤੇ ਪਤਾ ਲੱਗਾ ਕਿ ਜਮਸ਼ੇਰ-ਥਾਬਲਕੇ 'ਟੇਸ਼ਣ ਵਿਚਕਾਰੋਂ ਭਾਰੀ ਬਰਸਾਤ ਕਾਰਨ ਰੇਲਵੇ ਲੈਨ ਹੜ੍ਹ ਗਈ ਐ। ਸੋ ਲੈਨੇ ਲੈਨ ਤੁਰੇ ਆਏ। ਥਾਬਲਕੇ 'ਟੇਸ਼ਣ ਤੇ ਆ ਕੇ ਲੰਗਰ ਛਕਿਆ। ਫਿਰ ਹੋ ਤੁਰੇ ਆਪਣੇ ਨਾਨਕਿਆਂ ਨਾਲ਼। ਨਾਨਕੇ ਘਰ ਨਕੋਦਰ ਢਲਦੀ ਸ਼ਾਮ ਤੱਕ, ਕੱਟੀਆਂ-ਵੱਢੀਆਂ ਲਾਸ਼ਾਂ ਨੂੰ ਵੇਂਹਦੇ,ਵਬਾ-ਫਾਕਿਆਂ-ਥਕਾਣਾਂ ਨਾਲ ਘੁਲ਼ਦੇ, ਦੁਸ਼ਵਾਰੀਆਂ ਝੱਲਦੇ ਜਾਨ ਬਚਾਉਂਦਿਆਂ ਆਣ ਪਹੁੰਚੇ।

ਬਾਰ ਦੇ ਰੁੜਕਿਓਂ ਮੇਰਾ ਸਹੁਰਾ ਪਰਿਵਾਰ ਵੀ ਸੁੱਖ ਸਬੀਲੀ ਆਪਣੇ ਪਿਛਲੇ ਜੱਦੀ ਪਿੰਡ ਅੱਟੀ-ਗੁਰਾਇਆਂ ਆਣ ਪਹੁੰਚਿਆ। ਜਿਨ੍ਹਾਂ ਨੂੰ ਪੱਕੀ ਪਰਚੀ ਤੇਹਿੰਗ-ਫਿਲੌਰ ਦੀ ਪਈ। ਹੁਣ ਤੱਕ ਉਹੀ ਖਾਂਦੇ ਹਾਂ। ਮੇਰੇ ਘਰ ਤਿੰਨ ਪੁੱਤਰ ਗੁਰਮੇਲ ਸਿੰਘ,ਮੱਘਰ ਸਿੰਘ ਕੁਲਵੀਰ ਸਿੰਘ ਅਤੇ ਬੇਟੀ ਗੁਰਬਖਸ਼ ਕੌਰ ਪੈਦਾ ਹੋਏ। 'ਪਿਓ ਰਿਹਾ ਨਾ ਬਾਬਾ-ਵਲੈਤ ਨੇ ਪੱਟਿਆ ਦੋਆਬਾ'

ਦੇ ਅਖਾਣ ਮੁਤਾਬਕ ਧੀਆਂ-ਪੁੱਤਰਾਂ ਦੇ ਪਰਿਵਾਰ ਤਾਂ ਬਿਹਤਰ ਭਵਿੱਖ ਦੀ ਉਮੀਦ ਨਾਲ ਵਿਦੇਸ਼ਾਂ ਵਿੱਚ ਜਾ ਵਸੇ। ਹੁਣ ਮੇਰੀ ਬੇਟੀ ਇਥੇ ਟਹਿਲ ਸੇਵਾ ਲਈ ਆਈ ਹੋਈ ਐ ਜਿਸ ਆਸਰੇ ਜ਼ਿੰਦਗੀ ਦਾ ਪਿਛਲਾ ਪੰਧ ਹੰਢਾਅ ਰਹੀ ਆਂ। ਬਾਰ ਦੀਆਂ ਯਾਦਾਂ ਬੀਤੇ ਕੱਲ੍ਹ ਦੀ ਤਰ੍ਹਾਂ ਹਾਲੇ ਵੀ ਮੇਰੇ ਦਿਲ ਵਿੱਚ ਵਸੀਆਂ ਹੋਈਆਂ ਨੇ ਜੋ ਭੁਲਾਇਆਂ ਵੀ ਨਹੀਂ ਭੁੱਲਦੀਆਂ।


ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526

  • 1947 Hijratnama 89
  • Mai Mahinder Kaur Basra
  • 1947 ਹਿਜਰਤਨਾਮਾ 
  • ਮਾਈ ਮਹਿੰਦਰ ਕੌਰ ਬਸਰਾ

ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!

NEXT STORY

Stories You May Like

  • rajvinder jawanda daughter antim ardass speech
    ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਮੌਕੇ ਧੀ ਅਮਾਨਤ ਕੌਰ ਦੇ ਭਾਵੁਕ ਬੋਲ- 'ਪਾਪਾ ਹਮੇਸ਼ਾ ਕਹਿੰਦੇ ਸੀ...'
  • long power cut jalandhar tomorrow
    ਹੁਣੇ ਕਰ ਲਓ ਤਿਆਰੀ! ਭਲਕੇ ਜਲੰਧਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • 2 youths enter jalandhar mosque  atmosphere deteriorates
    ਜਲੰਧਰ ਦੀ ਮਸਜਿਦ 'ਚ ਦਾਖਲ ਹੋਏ 2 ਨੌਜਵਾਨ, ਭੱਖ ਗਿਆ ਮਾਹੌਲ
  • wedding season coming auspicious times are opening weddings from november 1st
    ਲਓ ਜੀ! ਨਵੰਬਰ 'ਚ ਵੱਜਣਗੀਆਂ ਸ਼ਹਿਨਾਈਆਂ, ਇਨ੍ਹਾਂ ਤਾਰੀਖ਼ਾਂ ਤੋਂ ਖੁੱਲ੍ਹਣਗੇ ਵਿਆਹ...
  • jalandhar corporation officers on radar big action is going to happen
    ਰਾਡਾਰ 'ਤੇ ਪੰਜਾਬ ਦੇ ਇਹ ਅਫ਼ਸਰ! ਹੋਣ ਜਾ ਰਿਹੈ ਵੱਡਾ ਐਕਸ਼ਨ, ਡਿੱਗ ਸਕਦੀ ਹੈ ਗਾਜ
  • family of suspended sho bhushan kumar makes big revelations in punjab
    ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ
  • robbers roaming around in jalandhar wearing police uniform
    ਸਾਵਧਾਨ: ਮਹਾਨਗਰ ’ਚ ਪੁਲਸ ਦੀ ਵਰਦੀ ਪਹਿਨ ਕੇ ਘੁੰਮ ਰਹੇ ਲੋਕ, ਤੁਹਾਡੇ ਨਾਲ ਹੋ...
  • bollywood actress and former student shehnaaz gill lpu old memories
    ਬਾਲੀਵੁੱਡ ਅਦਾਕਾਰਾ ਤੇ ਸਾਬਕਾ ਵਿਦਿਆਰਥਣ ਸ਼ਹਿਨਾਜ਼ ਗਿੱਲ ਦੀ ਪੁਰਾਣੀਆਂ ਯਾਦਾਂ...
  • case filed in ngt against dumping garbage at waryana dump site
    ਵਰਿਆਣਾ ਡੰਪ ਸਾਈਟ ’ਤੇ ਕੂੜਾ ਸੁੱਟਣ ਖ਼ਿਲਾਫ਼ NGT ’ਚ ਦਾਖ਼ਲ ਹੋਇਆ ਕੇਸ
Trending
Ek Nazar
alica schmidt worlds sexiest athlete bikini summer dress holiday photos

ਇਸ ਖਿਡਾਰਣ ਦੇ ਨਾਂ ਹੈ 'Worlds Hotest' ਐਥਲੀਟ ਦਾ ਖਿਤਾਬ, ਹਾਲੀਵੁੱਡ...

hoshiarpur s famous dabi bazaar for over 100 years know its special features

ਇਹ ਹੈ ਪੰਜਾਬ ਦਾ 100 ਸਾਲ ਤੋਂ ਵੀ ਪੁਰਾਣਾ 'ਡੱਬੀ ਬਾਜ਼ਾਰ', ਕਦੇ ਵਿਦੇਸ਼ਾਂ ਤੋਂ...

punjab  s central jail

ਚਰਚਾ 'ਚ ਪੰਜਾਬ ਦੀ ਹਾਈ ਸਕਿਓਰਟੀ ਕੇਂਦਰੀ ਜੇਲ੍ਹ, 19 ਮੋਬਾਈਲ, 5 ਸਿਮ ਸਮੇਤ ਤੇ...

woman falls while boarding train

ਰੇਲਗੱਡੀ ’ਚ ਚੜ੍ਹਦਿਆਂ ਅਚਾਨਕ ਡਿੱਗੀ ਔਰਤ, ਵੱਢੀਆਂ ਗਈਆਂ ਦੋਵੇਂ ਲੱਤਾਂ

bhai dooj  brother  tilak  shubh muhurat

Bhai Dooj 2025 : ‘ਭਾਈ ਦੂਜ’ ’ਤੇ ਕੋਲ ਨਹੀਂ ਹਨ ਭਰਾ ਤਾਂ ਵੀ ਕਰ ਸਕਦੇ ਹੋ...

husband commits suicide by jumping in front of the train

'Hello! ਸਾਰੇ ਸੁਣੋ, ਮੇਰੀ ਪਤਨੀ...', ਵਿਆਹ ਤੋਂ ਪੰਜ ਮਹੀਨੇ ਬਾਅਦ ਪਤੀ ਨੇ ਬਣਾਈ...

samman plan gives 30gb data free sim and calls offer

730GB ਡਾਟਾ ਤੇ ਰੋਜ਼ਾਨਾ 5 ਰੁਪਏ ਤੋਂ ਵੀ ਘੱਟ ਖਰਚ! 365 ਦਿਨਾਂ ਦਾ ਪੈਸਾ ਵਸੂਲ...

realme smartphone is selling like hot cakes

5000 mAh ਬੈਟਰੀ, 108MP ਦਾ ਕੈਮਰਾ ਤੇ ਕੀਮਤ ਸਿਰਫ...! ਧੜਾ-ਧੜ ਵਿਕ ਰਿਹਾ...

famous actress engulfed in fire

ਦੀਵਾਲੀ ਵਾਲੇ ਦਿਨ ਵੱਡੀ ਘਟਨਾ ! ਮਸ਼ਹੂਰ ਅਦਾਕਾਰਾ ਨੂੰ ਅੱਗ ਨੇ ਪਾਇਆ ਘੇਰਾ, ਪਿਤਾ...

wearing these 3 gemstones on diwali is extremely inauspicious

ਦੀਵਾਲੀ 'ਤੇ ਇਹ 3 ਰਤਨ ਪਾਉਣੇ ਬੇਹੱਦ ਅਸ਼ੁੱਭ! ਹੋ ਸਕਦੈ Money Loss

famous actress got pregnant after one night stand

'One Night Stand' ਤੋਂ ਬਾਅਦ ਗਰਭਵਤੀ ਹੋਈ ਮਸ਼ਹੂਰ ਅਦਾਕਾਰਾ! ਕਰਵਾਇਆ ਗਰਭਪਾਤ...

the thieves didn t even leave the junk shop

ਚੋਰਾਂ ਨੇ ਕਬਾੜੀਏ ਦੀ ਦੁਕਾਨ ਵੀ ਨਹੀਂ ਛੱਡੀ, ਪਹਿਲਾਂ cctv ਕੈਮਰੇ ਤੋੜੇ, ਫਿਰ...

dhanteras  gold  silver  cheap things

ਸੋਨੇ-ਚਾਂਦੀ ਦੀ ਜਗ੍ਹਾ ਧਨਤੇਰਸ 'ਤੇ ਘਰ ਲੈ ਆਓ ਇਹ 4 ਸਸਤੀਆਂ ਚੀਜ਼ਾਂ, ਪੂਰਾ ਸਾਲ...

post office scheme will provide an income of 9000 every month

ਹਰ ਮਹੀਨੇ 9000 ਰੁਪਏ Extra Income! ਬੜੇ ਕੰਮ ਦੀ ਹੈ Post office ਦੀ ਇਹ...

soldier ra ped woman for 6 years

ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ,...

case registered against former sho for talking obscenely to women

ਔਰਤਾਂ ਨਾਲ ਅਸ਼ਲੀਲ ਗੱਲਾਂ ਕਰਨ ਵਾਲੇ ਸਾਬਕਾ SHO ਖਿਲਾਫ਼ ਮਾਮਲਾ ਦਰਜ

engineering student raped in kolkata  classmate arrested

ਮੈਡੀਕਲ ਕਾਲਜ ਮਾਮਲੇ ਮਗਰੋਂ ਇਕ ਹੋਰ ਵਿਦਿਆਰਥਣ ਨਾਲ ਗੰਦੀ ਹਰਕਤ, ਕਾਲਜ ਦੇ ਮੁੰਡੇ...

corporation action on building of former senior deputy mayor of akali dal

ਨਿਗਮ ਨੇ ਅਕਾਲੀ ਦਲ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਦੀ ਬਿਲਡਿੰਗ ’ਤੇ ਚਲਾਇਆ ਪੀਲਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • high court grants relief to bjp leader ranjit singh gill
      ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
    • punjab  punjab singh
      ਪੰਜਾਬ ਸਿੰਘ
    • all boeing dreamliner aircraft of air india will undergo safety checks
      Air India ਦੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੀ ਹੋਵੇਗੀ ਸੁਰੱਖਿਆ ਜਾਂਚ,...
    • eid al adha  history  importance
      *ਈਦ-ਉਲ-ਅਜ਼ਹਾ* : ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ
    • a greener future for tomorrow
      ਕੱਲ੍ਹ ਲਈ ਇਕ ਹਰਿਤ ਵਾਅਦਾ ਹੈ
    • ayushman card online apply
      ਆਯੁਸ਼ਮਾਨ ਕਾਰਡ ਬਣਾਉਣਾ ਹੋਇਆ ਸੌਖਾ ਆਸਾਨ: ਘਰ ਬੈਠੇ ਇੰਝ ਕਰੋ Online ਅਪਲਾਈ
    • post office rd scheme
      Post Office RD ਹਰ ਮਹੀਨੇ ਜਮ੍ਹਾ ਕਰਵਾਓ ਸਿਰਫ਼ ₹2000, ਮਿਲਣਗੇ ਲੱਖਾਂ ਰੁਪਏ,...
    • top 10 news
      ਪੰਜਾਬ 'ਚ ਹੋਵੇਗੀ ਹੋਮਗਾਰਡਾਂ ਦੀ ਭਰਤੀ ਤੇ ਫਿਰੋਜ਼ਪੁਰ ਬਾਰਡਰ ਟਪ ਗਿਆ BSF...
    • silence can bring distance in relationships
      ਰਿਸ਼ਤਿਆਂ ’ਚ ਦੂਰੀਆਂ ਲਿਆ ਸਕਦੀ ਹੈ ‘ਚੁੱਪ’, ਦੂਜਿਆਂ ਦੀ ਗੱਲ ਸੁਣਨ ਤੋਂ ਬਾਅਦ...
    • social media remedies
      ਤੁਸੀਂ ਵੀ Internet ਤੋਂ ਦੇਖ ਅਪਣਾਉਂਦੇ ਹੋ ਘਰੇਲੂ ਨੁਸਖ਼ੇ ਤਾਂ ਹੋ ਜਾਓ ਸਾਵਧਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +