ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨੇ ਆਪਣੇ ਪਤੀ ਤੋਂ ਸਮੋਸਾ ਖਾਣ ਦੀ ਮੰਗ ਕੀਤੀ, ਪਰ ਪਤੀ ਸਮੋਸਾ ਲਿਆਉਣਾ ਭੁੱਲ ਗਿਆ, ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪੇਕੇ ਪੱਖ ਦੇ ਲੋਕਾਂ ਨੂੰ ਬੁਲਾ ਕੇ ਪੰਚਾਇਤ ਕਰਵਾਈ। ਇਸ ਦੌਰਾਨ ਪਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਇਸ ਪੂਰੇ ਮਾਮਲੇ ਬਾਰੇ।
ਪੂਰਾ ਮਾਮਲਾ ਕੀ ਹੈ?
ਦਰਅਸਲ, ਇਹ ਪੂਰੀ ਘਟਨਾ ਪੀਲੀਭੀਤ ਜ਼ਿਲ੍ਹੇ ਦੇ ਥਾਣਾ ਪੂਰਨਪੁਰ ਕੋਤਵਾਲੀ ਇਲਾਕੇ ਦੀ ਹੈ। ਪਤਨੀ ਸੰਗੀਤਾ ਨੇ ਆਪਣੇ ਪਤੀ ਸ਼ਿਵਮ ਨੂੰ ਸਮੋਸਾ ਲਿਆਉਣ ਲਈ ਕਿਹਾ ਸੀ। ਪਤੀ ਵੱਲੋਂ ਸਮੋਸੇ ਘਰ ਨਾ ਲਿਆਉਣ 'ਤੇ ਗੁੱਸੇ ਵਿੱਚ ਸੰਗੀਤਾ ਅਤੇ ਸ਼ਿਵਮ ਵਿੱਚ ਬਹਿਸ ਹੋ ਗਈ। ਸੰਗੀਤਾ ਨੇ ਇਹ ਗੱਲ ਆਪਣੇ ਪੇਕੇ ਪਰਿਵਾਰ ਨੂੰ ਦੱਸੀ। ਇਸ ਤੋਂ ਬਾਅਦ ਪੇਕਾ ਪਰਿਵਾਰ ਸੰਗੀਤਾ ਦੇ ਘਰ ਪਹੁੰਚ ਗਿਆ ਅਤੇ ਪਿੰਡ ਦੇ ਮੁਖੀ ਦੀ ਮੌਜੂਦਗੀ ਵਿੱਚ ਪੰਚਾਇਤ ਹੋ ਰਹੀ ਸੀ। ਇਸ ਦੌਰਾਨ ਗੁੱਸੇ ਵਿੱਚ ਆਈ ਸੰਗੀਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਣੇ ਪਤੀ ਸ਼ਿਵਮ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ।
ਪੀੜਤ ਦੀ ਮਾਂ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ
ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੀੜਤ ਦੀ ਮਾਂ ਨੇ ਸਮੋਸੇ ਨੂੰ ਲੈ ਕੇ ਹੋਏ ਝਗੜੇ ਸਬੰਧੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਕਾਰਵਾਈ ਵਿੱਚ ਜੁਟੀ ਹੋਈ ਹੈ।
ਪੁਲਸ ਨੇ ਕੀ ਕਿਹਾ?
ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਝਗੜਾ 30 ਅਗਸਤ ਨੂੰ ਉਦੋਂ ਸ਼ੁਰੂ ਹੋਇਆ ਜਦੋਂ ਸੰਗੀਤਾ ਨੇ ਆਪਣੇ ਪਤੀ ਨੂੰ ਸਮੋਸੇ ਲਿਆਉਣ ਲਈ ਕਿਹਾ, ਪਰ ਉਹ ਨਹੀਂ ਲਿਆਇਆ। ਇਸ ਤੋਂ ਬਾਅਦ ਸੰਗੀਤਾ ਗੁੱਸੇ 'ਚ ਆ ਗਈ ਤੇ ਅਗਲੇ ਦਿਨ 31 ਅਗਸਤ ਨੂੰ ਉਸਨੇ ਆਪਣੇ ਪਰਿਵਾਰ ਨੂੰ ਬੁਲਾਇਆ। ਉਸੇ ਦਿਨ ਪੰਚਾਇਤ ਦੌਰਾਨ ਝਗੜਾ ਹੋ ਗਿਆ। ਪੀਟੀਆਈ ਦੇ ਅਨੁਸਾਰ, ਪੁਲਸ ਨੇ ਕਿਹਾ - "ਪੀੜਤ ਦੀ ਮਾਂ ਵਿਜੇ ਕੁਮਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ, ਅੱਜ ਚਾਰਾਂ ਦੋਸ਼ੀਆਂ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ, ਜਿਸ ਵਿੱਚ ਕਤਲ ਦੀ ਕੋਸ਼ਿਸ਼ ਵੀ ਸ਼ਾਮਲ ਹੈ, ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ: ਹੁਣ 10 ਘੰਟੇ ਕਰਨਾ ਪਵੇਗਾ ਕੰਮ
NEXT STORY