ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— 2 ਮੋਟਰਸਾਈਕਲ ਸਵਾਰ ਲੁਟੇਰੇ ਚਾਕੂ ਦੀ ਨੋਕ 'ਤੇ ਮਾਰੂਤੀ ਸ਼ੋਅਰੂਮ ਹੰਡਿਆਇਆ ਦੇ ਕੈਸ਼ੀਅਰ ਤੋਂ ਦਿਨ-ਦਿਹਾੜੇ 2 ਲੱਖ ਰੁਪਏ ਲੁੱਟ ਕੇ ਲੈ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਸ਼ੋਅਰੂਮ ਹੰਡਿਆਇਆ ਦੇ ਕੈਸ਼ੀਅਰ ਸ਼ਕਤੀ ਭੂਸ਼ਣ ਪੁੱਤਰ ਮਦਨ ਲਾਲ ਵਾਸੀ ਹੰਡਿਆਇਆ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1.00 ਵਜੇ ਸ਼ੋਅਰੂਮ ਤੋਂ ਬੈਂਕ 'ਚ 2 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਜਦੋਂ ਉਹ ਹੰਡਿਆਇਆ ਚੌਕ ਨੇੜੇ ਪੁੱਜਾ ਤਾਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਡਿੱਗ ਪਿਆ ਅਤੇ ਅਣਪਛਾਤੇ ਲੁਟੇਰੇ ਉਸਨੂੰ ਚਾਕੂ ਦਿਖਾ ਕੇ ਬੈਗ ਖੋਹ ਕੇ ਲੈ ਗਏ, ਜਿਸ 'ਚ 2 ਲੱਖ ਰੁਪਏ ਸਨ। ਘਟਨਾ ਦੀ ਸੂਚਨਾ ਉਸਨੇ ਸ਼ੋਅਰੂਮ 'ਚ ਦਿੱਤੀ ਅਤੇ ਉਸਦੇ ਸਾਥੀਆਂ ਨੇ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ।
ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਸ ਕਰ ਰਹੀ ਹੈ ਛਾਪੇਮਾਰੀ : ਐੈੱਸ. ਐੱਚ. ਓ. ਇਸ ਸਬੰਧੀ ਥਾਣਾ ਸਦਰ ਦੇ ਐੱਸ.ਐੱਚ.ਓ. ਗੌਰਵਵੰਸ਼ ਸਿੰਘ ਨੇ ਕਿਹਾ ਕਿ ਪੁਲਸ ਨੇ ਪੀੜਤ ਸ਼ਕਤੀ ਭੂਸ਼ਣ ਦੇ ਬਿਆਨ ਦਰਜ ਕਰ ਲਏ ਹਨ। ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਜਗ੍ਹਾ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਬੱਸ ਸਟੈਂਡ ਨੇੜੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜ਼ਿਲੇ ਵਿਚ ਲਗਾਤਾਰ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ।
ਸੰਗਰੂਰ 'ਚ ਭਿਆਨਕ ਸੜਕ ਹਾਦਸੇ ਨੇ ਲਈ ਦੋ ਸਕੇ ਭਰਾਵਾਂ ਦੀ ਜਾਨ
NEXT STORY