ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਸੁਨਾਮ ਮਾਨਸਾ ਰੋਡ ’ਤੇ ਸੰਗਰੂਰ ਵੱਲੋਂ ਆ ਰਹੀ ਇਕ ਆਕਸੀਜਨ ਸਿਲੰਡਰਾਂ ਦਾ ਟਾਟਾ ਪਿੱਕਅਪ ਗੱਡੀ ਦੇ ਇਕ ਖੜ੍ਹੀ ਸਵਿਫਟ ਕਾਰ ’ਚ ਟਕਰਾਉਣ ਨਾਲ ਜਿੱਥੇ ਸਵਿਫਟ ਕਾਰ ਚਾਲਕ ਜ਼ਖ਼ਮੀ ਹੋ ਗਿਆ ਉਥੇ ਹੀ ਟਾਟਾ ਪਿੱਕਅਪ ਸੜਕ ’ਤੇ ਹੀ ਉਲਟ ਗਈ ਅਤੇ ਸਿਲੰਡਰ ਬਾਹਰ ਡਿੱਗ ਗਏ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਗੁਰਸਿੱਖ ਨੌਜਵਾਨ ਦੀ 5 ਦਿਨ ਬਾਅਦ ਘਰ ਪਰਤੀ ਲਾਸ਼
ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਟਾਟਾ ਪਿੱਕਅਪ ਗੱਡੀ ਸੰਗਰੂਰ ਤੋਂ ਮਾਨਸਾ ਵੱਲ ਆਕਸੀਜਨ ਸਿਲੰਡਰ ਭਰਾ ਕੇ ਵਾਪਸ ਜਾ ਰਹੀ ਸੀ ਜਿਸਦੇ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਇਸ ਦੌਰਾਨ ਰਸਤੇ ’ਚ ਇਕ ਸਵਿਫਟ ਕਾਰ ਖੜ੍ਹੀ ਸੀ ਜਿਸ ਨੂੰ ਟਾਟਾ ਪਿੱਕਅਪ ਗੱਡੀ ਦੇ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਸਵਿਫਟ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ ਪਰ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਪੁਲਸ ਵੱਲੋਂ ਟਾਟਾ ਪਿੱਕਅਪ ਦੇ ਡਰਾਈਵਰ ’ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸੰਗਰੂਰ ਤੋਂ ਆਈ ਮੰਦਭਾਗੀ ਖ਼ਬਰ : ਸਕੂਲੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ (ਵੀਡੀਓ)
NEXT STORY