ਸ਼ੇਰਪੁਰ (ਅਨੀਸ਼): ਅੱਜ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਲੋਕਾਂ ਵਿਚ ਬਹੁਤ ਘੱਟ ਉਤਸਾਹ ਦੇਖਣ ਨੂੰ ਮਿਲਿਆ । ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰਪੁਰ ਅਧੀਨ ਪੈਦੇ 21 ਪਿੰਡਾਂ ਵਿਚ ਤਕਰੀਬਨ 45 ਫੀਸ਼ਦੀ ਦੇ ਕਰੀਬ ਵੋਟਿੰਗ ਹੋਈ ਹੈ। ਵੱਖ-ਵੱਖ ਪਿੰਡਾਂ ਜਿੰਨਾਂ ਵਿਚ ਸ਼ੇਰਪੁਰ 40 ਫ਼ੀਸਦੀ, ਦੀਦਾਰਗੜ, 50 ਫ਼ੀਸਦੀ, ਸਲੇਮਪੁਰ, 48 ਫ਼ੀਸਦੀ, ਘਨੌਰੀ ਖੁਰਦ, 50 ਫ਼ੀਸਦੀ, ਬਾਦਸ਼ਾਹਪੁਰ, 50 ਫ਼ੀਸਦੀ, ਕਾਲਾਬੂਲਾ 50 ਫ਼ੀਸਦੀ, ਮਾਹਮਦਪੁਰ, 40 ਫ਼ੀਸਦੀ, ਫਤਿਹਗੜ ਪੰਜਗਾਰਈਆਂ, 60 ਫ਼ੀਸਦੀ, ਵਜੀਦਪੁਰ ਬਧੇਸਾ 50 ਫ਼ੀਸਦੀ, ਈਨਾਂ ਬਾਜਵਾ, 50 ਫ਼ੀਸਦੀ, ਅਲੀਪੁਰ ਖਾਲਸਾ 38 ਫ਼ੀਸਦੀ, ਭਗਵਾਨਪੁਰਾ 35 ਫ਼ੀਸਦੀ, ਗੋਬਿੰਦਪੁਰਾ 50 ਫ਼ੀਸਦੀ, ਪੱਤੀ ਖਲੀਲ 40 ਫ਼ੀਸਦੀ, ਬੜੀ 60 ਫ਼ੀਸਦੀ, ਟਿੱਬਾ 35 ਫ਼ੀਸਦੀ, ਕਾਲਾਬੂਲਾ 50 ਫੀਸਦੀ, ਗੰਡੇਵਾਲ ਖੇੜੀ ਖੁਰਦ 40 ਫ਼ੀਸਦੀ, ਖੇੜੀ ਕਲਾਂ 50 ਫ਼ੀਸਦੀ ,ਰਾਮਨਗਰ ਛੰਨਾ 30 ਫ਼ੀਸਦੀ ਵੋਟਿੰਗ ਦਰਜ਼ ਕੀਤੀ ਗਈ। ਪੋਲਿੰਗ ਸਟੇਸ਼ਨਾਂ ਤੇ 4 ਵਜੇਂ ਤੱਕ ਦਾਖ਼ਲ ਹੋਏ ਵੋਟਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ , 4 ਵਜੇ ਪੋਲਿੰਗ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ।
ਪੰਜਾਬ ਦੇ ਇਨ੍ਹਾਂ 5 ਪਿੰਡਾਂ ਦੇ ਵੋਟਰਾਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੀਤਾ ਮੁਕੰਮਲ ਬਾਈਕਾਟ
NEXT STORY