ਸੰਗਰੂਰ (ਸ਼ਾਮ)- ਜੀ.ਐੱਸ.ਪਬਲਿਕ ਸੀਨੀ. ਸੈਕੰ. ਸਕੂਲ ਧੌਲਾ ਦੇ ਚੇਅਰਮੈਨ ਰਿਸ਼ਵ ਜੈਨ ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਦੇ ਵਿਦਿਆਰਥੀਆਂ ਦੇ ਸਕੇਟਿੰਗ ਰੋਲਬਾਲ ਗੇਮ ਦੇ ਨੈਸ਼ਨਲ ਪੱਧਰ ਦੀ ਚੋਣ ਲਈ ਸੰਗਰੂਰ ਵਿਖੇ ਟ੍ਰਾਇਲ ਲਏ ਗਏ ਸਨ, ਜਿਸ ’ਚ ਸਤਵੀਂ ਕਲਾਸ ਦੇ ਦੋ ਵਿਦਿਅਰਥੀ ਹਰਜੋਤ ਸਿੰਘ ਅਤੇ ਗਗਨਦੀਪ ਸਿੰਘ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਬੱਚੇ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਭਾਗ ਲੈਣ ਲਈ ਛਤੀਸਗਡ਼੍ਹ ਗਏ ਹਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਜਿੱਤ ਲਈ ਮਨੋਕਾਮਨਾ ਕਰਦੇ ਹਾਂ। ਇਸ ਮੌਕੇ ਉਨ੍ਹਾਂ ਸਕੇਟਿੰਗ ਕੋਚ ਅਹਿਮਦ ਅਲੀ ਨੂੰ ਵੀ ਇਸ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਖੂਨਦਾਨ ਸਭ ਤੋਂ ਉੱਤਮ ਦਾਨ : ਪ੍ਰਧਾਨ ਨਗਰ ਕੌਂਸਲ ਤਪਾ
NEXT STORY