ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਵੱਲੋਂ ਸਥਾਨਕ ਸੁਪਰਡੈਂਟੀ ਮੁਹੱਲਾ ਵਿਖੇ ਸਰਪ੍ਰਸਤ ਪ੍ਰਿੰ. ਕਰਮ ਸਿੰਘ ਭੰਡਾਰੀ, ਤੇਜਿੰਦਰ ਸਿੰਘ ਚੰਡੋਕ ਅਤੇ ਤਾਰਾ ਚੰਦ ਚੋਪਡ਼ਾ ਦੀ ਸਰਪ੍ਰਸਤੀ ਹੇਠ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਦਾ ਉਦਘਾਟਨ ਹਿਮਾਂਸ਼ੂ ਦਾਨੀਆ ਦੀ ਮਾਤਾ ਨੀਰਜ ਬਾਲਾ ਦਾਨੀਆ ਦੇ ਪੂਰਨ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਪੀ. ਐੱਸ. ਕਾਲੇਕਾ ਸੀ. ਜੇ. ਐੱਮ. ਕਮ ਸਕੱਤਰ ਜ਼ਿਲਾ ਮੁਫਤ ਕਾਨੂੰਨੀ ਸੇਵਾ ਅਥਾਰਟੀ ਬਰਨਾਲਾ ਦੇ ਕਹਿਣ ’ਤੇ ਚਾਲੀ ਵਾਰ ਖੂਨਦਾਨ ਕਰਨ ਵਾਲੇ ਖੂਨਦਾਨੀ ਮੋਹਿਤ ਮਿੱਤਲ ਨੇ ਰੀਬਨ ਕੱਟ ਕੇ ਉਦਘਾਟਨ ਦੀ ਰਸਮ ਅਦਾ ਕੀਤੀ। ਪੀ. ਐੱਸ. ਕਾਲੇਕਾ ਨੇ ਭਰਵੀਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਨੌਜਵਾਨਾਂ ਨੂੰ ਕੁਸ਼ਲ ਵਿਕਾਸ ਦੀ ਬਹੁਤ ਲੋਡ਼ ਹੈ। ਸੂਰਿਆਵੰਸ਼ੀ ਖੱਤਰੀ ਸਭਾ ਨੇ ਲਡ਼ਕੀਆਂ ’ਚ ਕੁਸ਼ਲਤਾ ਦਾ ਵਿਕਾਸ ਕਰਨ ਲਈ ਸਿਲਾਈ ਸੈਂਟਰ ਖੋਲ੍ਹ ਕੇ ਸ਼ਾਨਦਾਰ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨ੍ਹਾਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਸਭਾ ਦੇ ਸਮਾਜ ਸੇਵੀ ਕੰਮਾਂ ’ਤੇ ਚਾਨਣਾ ਪਾਇਆ। ਸਿਲਾਈ ਸੈਂਟਰ ਵਿਖੇ ਪੰਦਰਾਂ ਲਡ਼ਕੀਆਂ ਨੇ ਮੌਕੇ ’ਤੇ ਦਾਖਲਾ ਲੈ ਲਿਆ। ਟ੍ਰੇਂਡ ਸਿਲਾਈ ਟੀਚਰ ਕਰਮਜੀਤ ਕੌਰ ਨੂੰ ਸਿਖਲਾਈ ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਅਵਤਾਰ ਸਿੰਘ ਕਪੂਰ, ਰਾਜਿੰਦਰ ਕੁਮਾਰ ਚੋਪਡ਼ਾ, ਕੁਲਤਾਰ ਸਿੰਘ ਤਾਰੀ, ਬਲਵੀਰ ਸਿੰਘ ਭੰਡਾਰੀ, ਮਹਿੰਦਰਪਾਲ ਗਰਗ, ਡਾ. ਰਾਜੀਵ ਸ਼ਰਮਾ, ਜਗਤਾਰ ਸਿੰਘ ਖਾਲਸਾ ਆਦਿ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲੁਆਈ।
25 ਨੂੰ ਹਜ਼ਾਰਾਂ ਸਾਈਿਸਟ ਕਰਨਗੇ ਵਿਸ਼ਾਲ ਸਾਈਾਥੋਨ ’ਚ ਸ਼ਮੂਲੀਅਤ : ਥੋਰੀ
NEXT STORY