ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੋਸਾਇਟੀ ਰਜਿ. ਰਾਏਸਰ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਸਜਿਦ ਗਰਾਊਂਡ ’ਚ 9 ਦਸੰਬਰ ਨੂੰ ਕਰਵਾਏ ਜਾ ਰਹੇ ਵਿਸ਼ਾਲ ਉਦਾਸੀ ਯਾਦਗਾਰੀ ਮੇਲੇ ਦਾ ਵੱਡ ਅਕਾਰੀ ਰੰਗਦਾਰ ਪੋਸਟਰ ਸੋਸਾਇਟੀ ਦੇ ਸਪ੍ਰਸਤ ਸੁਰਜੀਤ ਸਿੰਘ ਦਿਹਡ਼ ਅਤੇ ਪ੍ਰਧਾਨ ਜਗਮੋਹਣ ਸ਼ਾਹ ਰਾਏਸਾਰ ਦੀ ਅਗਵਾਈ ਹੇਠ ਦੋਵੇਂ ਗ੍ਰਾਮ ਪੰਚਾਇਤਾਂ ਅਤੇ ਸੋਸਾਇਟੀ ਦੇ ਅਹੁਦੇਦਾਰਾਂ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਦਾ ਛੇਵਾਂ ਸੰਤ ਰਾਮ ਉਦਾਸੀ ਯਾਦਗਾਰੀ ਮੇਲਾ ਰੰਗਮੰਚ ਦੇ ਬਾਬਾ ਬੋਹਡ਼ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਹੋਵੇਗਾ। ਮੇਲੇ ’ਚ ਤਰਕਸ਼ੀਲ ਸੋਸਾਇਟੀ ਭਾਰਤ ਦੇ ਸੰਸਥਾਪਕ ਮੇਘ ਰਾਜ ਮਿੱਤਰ, ਡਾ. ਮਨਪ੍ਰੀਤ ਸਿੰਘ ਸਿੱਧੂ, ਹਰਜੀਤ ਸਿੰਘ ਐੱਸ. ਐੱਸ. ਪੀ. ਬਰਨਾਲਾ, ਪਿਆਰਾ ਲਾਲ ਰਾਏਸਰੀਆ, ਡਾ. ਜਸਵੀਰ ਸਿੰਘ ਅੌਲਖ ਐੱਸ. ਐੱਮ. ਓ. ਬਰਨਾਲਾ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਮੇਲੇ ਦੌਰਾਨ ਪੰਜਾਬ ਦੇ ਮਸ਼ਹੂਰ ਕਲਾਕਾਰ ਮਨਜੀਤ ਪੱਪੂ, ਮੱਟ ਸ਼ੇਰੋਂ ਵਾਲਾ, ਕੁਲਦੀਪ ਸਿੰਘ, ਹਰਦੀਪ ਸਰਪੰਚ, ਸੱਤ ਢਿਲੋਂ, ਬਾਗ ਅਲੀ, ਮਨਜਿੰਦਰ ਢਿਲੋਂ ਲੋਕ ਪੱਖੀ ਗੀਤ-ਸੰਗੀਤ ਪੇਸ਼ ਕਰਨਗੇ। ਸਿਰਜਣਾ ਆਰਟ ਗਰੁੱਪ ਰਾਏਕੋਟ ਦੀ ਟੀਮ ਵਲੋਂ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾਂ ਹੇਠ ਨਾਟਕ ‘‘ਲਿਆ ਚੰਗਲੀ ਨਸੀਬਾਂ ਨੂੰ ਫਰੋਲੀਏ’’, ‘‘ਇਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ’’ ਦੀ ਪੇਸ਼ਕਾਰੀ ਕੀਤੀ ਜਾਵੇਗੀ। ਪੰਜਾਬੀ ਫਿਲਮ ‘ਅਰਦਾਸ’, ‘ਆਟੇ ਦੀ ਚਿਡ਼ੀ’ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਲ ਕਲਾਕਾਰ ਅਨਮੋਲ ਵਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮੇਲੇ ਦੌਰਾਨ ਪੁਸਤਕ ਪ੍ਰਦਰਸ਼ਨੀਆਂ, ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਹੋਣਗੀਆਂ। ਇਸ ਸਮੇਂ ਸਰਪੰਚ ਜਗਦੇਵ ਕੁਮਾਰ ਭੋਲਾ, ਸੂਬੇਦਾਰ ਗੋਪਾਲ ਸਿੰਘ, ਗੁਰਚਰਨ ਸਿੰਘ ਭੋਲਾ, ਮਨਜੀਤ ਸਿੰਘ ਬਾਸੀ, ਬਚਿੱਤਰ ਸਿੰਘ ਧਾਲੀਵਾਲ, ਮੋਹਨ ਸਿੰਘ ਗਿੱਲ, ਜੁਗਰਾਜ ਸਿੰਘ ਰਾਜਾ, ਗੁਰਮੇਲ ਸਿੰਘ ਗਿੱਲ, ਮੋਹਨ ਸਿੰਘ ਗਿੱਲ, ਗੁਰਸੇਵਕ ਸਿੰਘ, ਤਰਸੇਮ ਸਿੰਘ, ਡਾ. ਸੰਦੀਪ ਸਰਾਂ, ਗੁਰਦੀਸ਼ ਸਿੰਘ ਦੁੱਲਾ, ਮਨਿੰਦਰ ਸਿੰਘ ਬਾਵਾ, ਜਸਪ੍ਰੀਤ ਸਿੰਘ, ਗੁਰਮੇਲ ਸ਼ਾਹ, ਜਸਵੀਰ ਸ਼ਰਮਾ ਆਦਿ ਹਾਜ਼ਰ ਸਨ।
ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਜ਼ਿਲਾ ਪੱਧਰੀ ਕੈਂਪ ਦਾ ਆਯੋਜਨ
NEXT STORY