ਤਪਾ ਮੰਡੀ (ਸ਼ਾਮ, ਗਰਗ, ਗੋਇਲ) : ਅੱਜ ਤਪਾ ਸ਼ਹਿਰ ਦੀ ਆਵਾ ਬਸਤੀ, ਢਿੱਲਵਾਂ ਰੋਡ ਅਤੇ ਬਾਜ਼ੀਗਰ ਬਸਤੀ ’ਚ ਪੁਲਸ ਵੱਲੋਂ ਵੱਡਾ ਆਪ੍ਰੇਸ਼ਨ ਚਲਾਇਆ ਗਿਆ। ਇਸ ਕਾਰਵਾਈ ਦੀ ਅਗਵਾਈ ਐੱਸ. ਪੀ. (ਡੀ) ਅਸ਼ੋਕ ਸ਼ਰਮਾ ਵੱਲੋਂ ਕੀਤੀ ਗਈ। ਇਸ ਆਪ੍ਰੇਸ਼ਨ ਦੌਰਾਨ ਡੀ. ਐੱਸ. ਪੀ. ਤਪਾ ਜਸਕਰਨ ਸਿੰਘ, ਥਾਣਾ ਮੁਖੀ ਇੰਸਪੈਕਟਰ ਨਵਦੀਪ ਕੌਰ ਚਾਹਲ, ਬਲਵਿੰਦਰ ਸਿੰਘ ਅਤੇ ਹੋਰ ਪੁਲਸ ਟੀਮਾਂ ਨੇ ਸਵੇਰੇ-ਸਵੇਰੇ ਘਰ-ਘਰ ਜਾਂਚ ਕਰਦੇ ਹੋਏ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਅਤੇ ਕਈ ਲੋਕਾਂ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ। ਐੱਸ. ਪੀ. (ਡੀ) ਅਸ਼ੋਕ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ’ਚ ਕੁੱਲ 589 ਮਾਮਲੇ ਦਰਜ ਕਰ ਕੇ 1176 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਟੱਲੇਵਾਲ ਪੁਲਸ ਨੇ ਬਜ਼ੁਰਗ ਔਰਤ ਨੂੰ ਨਹਿਰ 'ਚੋਂ ਡੁੱਬਣੋ ਬਚਾਇਆ
NEXT STORY