ਭਵਾਨੀਗੜ੍ਹ(ਵਿਕਾਸ,ਕਾਂਸਲ)— ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਅੱਜ ਸਾਲਾਨਾ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਵਿਪਨ ਸ਼ਰਮਾ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਵਿਪਨ ਸ਼ਰਮਾ ਨੇ ਯੂਨੀਅਨ ਦੇ ਸਮੂਹ ਸਾਬਕਾ ਪ੍ਰਧਾਨ ਤੇ ਅਪਰੇਟਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਮੂਹ ਅਪਰੇਟਰਾਂ ਦੀ ਚੜ੍ਹਦੀ ਕਲਾ ਲਈ ਹਰ ਕਦਮ ਚੁੱਕਣਗੇ। ਸ਼ਰਮਾ ਨੇ ਕਿਹਾ ਕਿ ਸਮੂਹ ਅਪਰੇਟਰਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਵਿਪਨ ਕੁਮਾਰ ਸ਼ਰਮਾ ਨੂੰ ਪ੍ਰਧਾਨ ਬਨਣ 'ਤੇ ਵਧਾਈ ਦੇਣ ਲਈ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਵਰਿੰਦਰ ਪੰਨਵਾਂ, ਬਾਬੂ ਕਪਲ ਦੇਵ ਗਰਗ, ਸੁਖਮਹਿੰਦਰ ਸਿੰਘ ਤੂਰ, ਬੀਟਾ ਤੂਰ, ਰਾਝਾ ਸਿੰਘ ਖੇੜੀ ਚੰਦਵਾਂ, ਗੁਰਪ੍ਰੀਤ ਕੰਧੋਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਟਰੱਕ ਆਪ੍ਰੇਟਰ ਮੌਜੂਦ ਸਨ।
ਮਾਰਕਫੈੱਡ ਦੇ ਗੋਦਾਮਾਂ 'ਚ ਕਣਕ 'ਤੇ ਪਾਣੀ ਪਾਉਣ ਖਿਲਾਫ ਅਣਪਛਾਤਿਆਂ ਵਿਰੁੱਧ ਪਰਚਾ
NEXT STORY