ਪਿਛਲੇ ਦਿਨੀਂ ਪਾਕਿਸਤਾਨ ’ਚ ਕੁਝ ਘਟਨਾਵਾਂ ਸਾਹਮਣੇ ਆਈਅਾਂ। ਪਹਿਲੀ–ਭਾਰਤੀ ਫਿਲਮ ‘ਮੰਟੋ’ ਉੱਤੇ ਇਮਰਾਨ ਸਰਕਾਰ ਵਲੋਂ ਲਾਈ ਪਾਬੰਦੀ ਦੇ ਵਿਰੁੱਧ ਸਮਾਜ ਦੇ ਇਕ ਵਰਗ ਵਲੋਂ ਸੜਕਾਂ ’ਤੇ ਵਿਰੋਧ-ਮੁਜ਼ਾਹਰਾ ਕਰਨਾ ਅਤੇ ਦੂਜੀ ਉਥੋਂ ਦੇ ਚੀਫ ਜਸਟਿਸ ਦਾ ਇਹ ਕਹਿਣਾ ਕਿ ਟੀ. ਵੀ. ’ਤੇ ਭਾਰਤੀ ਲੜੀਵਾਰ ਤੇ ਹੋਰ ਪ੍ਰੋਗਰਾਮ ਪਾਕਿਸਤਾਨ ਦੇ ਕਲਚਰ ਨੂੰ ਬਰਬਾਦ ਕਰ ਰਹੇ ਹਨ।
ਇਨ੍ਹਾਂ ਹਾਲ ਦੇ ਮਾਮਲਿਅਾਂ ਤੋਂ ਪਾਕਿਸਤਾਨ ਦੇ ਸੰਦਰਭ ’ਚ ਦੋ ਗੱਲਾਂ ਸਪੱਸ਼ਟ ਹੁੰਦੀਅਾਂ ਹਨ : ਇਕ ਤਾਂ ਇਹ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਥਿਤ ‘ਨਵਾਂ ਪਾਕਿਸਤਾਨ’ ਸਿਰਫ ਛਲਾਵਾ ਹੈ ਅਤੇ ਦੂਜੀ ਇਹ ਕਿ ਪਾਕਿਸਤਾਨ ਦੇ ਵਿਚਾਰਕ ਅਦਾਰੇ ਦੀ ਇਸਲਾਮ ਤੋਂ ਪਹਿਲਾਂ ਵਾਲੀ ਸੱਭਿਅਤਾ ਤੇ ਸੰਸਕ੍ਰਿਤੀ ਪ੍ਰਤੀ ਨਫਰਤ ਜਾਰੀ ਹੈ।
ਬੀਤੇ ਸੋਮਵਾਰ, ਭਾਵ 14 ਜਨਵਰੀ ਨੂੰ ਲਾਹੌਰ, ਕਰਾਚੀ, ਪੇਸ਼ਾਵਰ ਅਤੇ ਮੁਲਤਾਨ ’ਚ ਪੱਤਰਕਾਰਾਂ, ਕਲਾਕਾਰਾਂ ਤੇ ਲੇਖਕਾਂ ਸਮੇਤ ਕਈ ਲੋਕ ਆਪਣੀ ਸਰਕਾਰ ਦੇ ਉਸ ਫੈਸਲੇ ਵਿਰੁੱਧ ਸੜਕਾਂ ’ਤੇ ਉਤਰ ਆਏ, ਜਿਸ ’ਚ ਉਰਦੂ ਲੇਖਕ ਸਅਾਦਤ ਹਸਨ ਮੰਟੋ ’ਤੇ ਬਣੀ ਭਾਰਤੀ ਫਿਲਮ ‘ਮੰਟੋ’ ਉਤੇ ਪਾਬੰਦੀ ਲਾਈ ਗਈ ਹੈ। ਇਸ ਵਿਰੁੱਧ ਪਾਕਿਸਤਾਨ ’ਚ ਆਨਲਾਈਨ ਮੁਹਿੰਮ ਵੀ ਚੱਲ ਰਹੀ ਹੈ।
ਆਖਿਰ ਕੌਣ ਸਨ ਮੰਟੋ
ਆਖਿਰ ਮੰਟੋ ਕੌਣ ਸਨ ਅਤੇ ਉਨ੍ਹਾਂ ਨਾਲ ਜੁੜੀ ਭਾਰਤੀ ਫਿਲਮ ’ਤੇ ਪਾਕਿਸਤਾਨ ਵਲੋਂ ਲਾਈ ਪਾਬੰਦੀ ਦੀ ਵਜ੍ਹਾ ਕੀ ਹੈ? ਪੰਜਾਬ ਦੇ ਲੁਧਿਆਣਾ ’ਚ ਪੈਂਦੇ ਸਮਰਾਲਾ ’ਚ 11 ਮਈ 1912 ਨੂੰ ਮੰਟੋ ਦਾ ਜਨਮ ਹੋਇਆ ਸੀ। ਮੂਲ ਤੌਰ ’ਤੇ ਉਹ ਕਸ਼ਮੀਰੀ ਸਨ। ਆਪਣੇ ਸ਼ੁਰੂਆਤੀ ਜੀਵਨ ’ਚ ਉਹ ਅੰਮ੍ਰਿਤਸਰ ’ਚ ਰਹੇ ਤੇ ਪਿਤਾ ਦੀ ਮੌਤ ਤੋਂ ਬਾਅਦ ਰੋਜ਼ਗਾਰ ਦੀ ਭਾਲ ’ਚ 1930 ਦੇ ਦਹਾਕੇ ’ਚ ਬਾਂਬੇ (ਮੁੰਬਈ) ਆ ਗਏ, ਜਿਥੇ ਉਹ ਪੱਤਰਕਾਰੀ ਨਾਲ ਜੁੜ ਗਏ।
ਜਦੋਂ ਮਜ਼੍ਹਬ ਦੇ ਆਧਾਰ ’ਤੇ ਦੇਸ਼ ਦੀ ਖੂਨੀ ਵੰਡ ਹੋਈ ਤਾਂ ਉਨ੍ਹਾਂ ਨੇ ਪਾਕਿਸਤਾਨ ਜਾਣਾ ਪਸੰਦ ਕੀਤਾ ਪਰ ਉਥੇ ਜਾਣ ਦੇ ਲਏ ਫੈਸਲੇ ’ਤੇ ਉਨ੍ਹਾਂ ਨੂੰ ਪਛਤਾਵਾ ਹੋਇਆ। ਉਹ ਭਾਰਤ ਪਰਤਣਾ ਚਾਹੁੰਦੇ ਸਨ, ਜਿਸ ਦੀ ਕੋਸ਼ਿਸ਼ ਉਨ੍ਹਾਂ ਨੇ ਆਪਣੇ ਆਖਰੀ ਦਮ ਤਕ ਕੀਤੀ। ਬਹੁਤ ਜ਼ਿਆਦਾ ਸ਼ਰਾਬ ਪੀਣ ਕਾਰਨ ਮੰਟੋ ਬੀਮਾਰ ਹੋ ਗਏ ਅਤੇ 18 ਜਨਵਰੀ 1955 ਨੂੰ 42 ਸਾਲ ਦੀ ਉਮਰ ’ਚ ਪਾਕਿਸਤਾਨ ਦੇ ਲਾਹੌਰ ’ਚ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਦੀ ਮੌਤ ਤੋਂ 50 ਸਾਲਾਂ ਬਾਅਦ 2005 ’ਚ ਪਾਕਿਸਤਾਨ ਦੀ ਤੱਤਕਾਲੀ ਸਰਕਾਰ ਨੇ ਪਹਿਲਾਂ ਉਨ੍ਹਾਂ ਦੇ ਨਾਂ ’ਤੇ ਡਾਕ ਟਿਕਟ ਜਾਰੀ ਕੀਤੀ ਤੇ ਫਿਰ 2012 ’ਚ ਮੰਟੋ ਨੂੰ ਉਨ੍ਹਾਂ ਦੀਅਾਂ ਪ੍ਰਾਪਤੀਅਾਂ ਲਈ ‘ਨਿਸ਼ਾਨ-ਏ-ਇਮਤਿਆਜ਼’ ਸਨਮਾਨ ਦਿੱਤਾ ਗਿਆ। ਇਹੋ ਨਹੀਂ, 2015 ’ਚ ਪਾਕਿਸਤਾਨ ’ਚ ਵੀ ‘ਮੰਟੋ’ ਨਾਂ ਦੀ ਫਿਲਮ ਬਣੀ ਸੀ।
ਉਮਰ ਭਰ ਵਿਵਾਦਾਂ ’ਚ ਰਹੇ ਮੰਟੋ
ਉਰਦੂ ਲੇਖਕ ਵਜੋਂ ਮੰਟੋ ਉਮਰ ਭਰ ਵਿਵਾਦਾਂ ’ਚ ਰਹੇ। ਉਨ੍ਹਾਂ ਨੇ ਬੂ, ਖੋਲ ਦੋ, ਠੰਡਾ ਗੋਸ਼ਤ ਅਤੇ ਟੋਭਾ ਟੇਕ ਸਿੰਘ ਵਰਗੀਅਾਂ ਛੋਟੀਅਾਂ ਕਹਾਣੀਅਾਂ ਲਿਖੀਅਾਂ। ਆਪਣੇ ਛੋਟੇ ਜਿਹੇ ਜੀਵਨਕਾਲ ’ਚ ਉਨ੍ਹਾਂ ਨੇ 22 ਲਘੂ ਕਹਾਣੀ-ਸੰਗ੍ਰਹਿ, ਇਕ ਨਾਵਲ, ਰੇਡੀਓ ਨਾਟਕ ਦੇ 5 ਸੰਗ੍ਰਹਿ, ਰਚਨਾਵਾਂ ਦੇ 3 ਸੰਗ੍ਰਹਿ ਅਤੇ ਨਿੱਜੀ ਰੇਖਾ-ਚਿੱਤਰ ਦੇ 2 ਸੰਗ੍ਰਹਿ ਪ੍ਰਕਾਸ਼ਿਤ ਕੀਤੇ। ਆਪਣੀਅਾਂ ਕਹਾਣੀਅਾਂ ’ਚ ਕਥਿਤ ਅਸ਼ਲੀਲਤਾ ਕਾਰਨ ਮੰਟੋ ਨੂੰ 6 ਵਾਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਪਾਕਿਸਤਾਨ ’ਚ ਭਾਰਤੀ ਫਿਲਮ ‘ਮੰਟੋ’ ਉਤੇ ਪਾਬੰਦੀ ਦੇ ਸੁਭਾਵਿਕ ਕਾਰਨ ਹਨ, ਜਿਨ੍ਹਾਂ ’ਚੋਂ ਪਹਿਲਾ ਇਹ ਹੈ ਕਿ ਇਹ ਫਿਲਮ ਭਾਰਤ ’ਚ ਬਣੀ ਹੈ ਤੇ ਦੂਜਾ ਇਹ ਕਿ ਮੰਟੋ ਦੇਸ਼ ਦੀ ਵੰਡ, ਪਾਕਿਸਤਾਨ ਅੰਦੋਲਨ, ਜਿੱਨਾਹ, ਮੁਸਲਿਮ ਲੀਗ ਦੇ ਕੱਟੜ ਵਿਰੋਧੀ ਸਨ। ਮਰਨ ਤੋਂ ਪਹਿਲਾਂ ਮੰਟੋ ਨੇ ਭਵਿੱਖਬਾਣੀ ਕੀਤੀ ਸੀ ਕਿ ਪਾਕਿਸਤਾਨ ’ਚ ਇਕ ਦਿਨ ਅਜਿਹਾ ਵੀ ਆਵੇਗਾ, ਜਦੋਂ ਸੰਗੀਤ, ਕਲਾ, ਸਾਹਿਤ ਅਤੇ ਕਵਿਤਾ ਆਦਿ ’ਤੇ ਸੈਂਸਰ ਲਾ ਦਿੱਤਾ ਜਾਵੇਗਾ ਅਤੇ ਇਸਲਾਮੀ ਕੱਟੜਪੰਥੀਅਾਂ ਦਾ ਉਦੈ ਹੋਵੇਗਾ।
ਮੰਟੋ ਨੇ ਤਾਂ ਅਮਰੀਕਾ ਤੇ ਪਾਕਿਸਤਾਨ ਦੀ ਮਿੱਤਰਤਾ ’ਤੇ ਵੀ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਇਸ ਮਿੱਤਰਤਾ ਨੂੰ ਰੂਸ ਦੇ ਸਾਮਵਾਦ ਵਿਰੁੱਧ ਅਮਰੀਕਾ ਦਾ ਹਥਿਆਰ ਦੱਸਦਿਅਾਂ ਕਿਹਾ ਸੀ, ‘‘ਸਾਡੇ ਮੁੱਲਾ ਰੂਸੀ ਸਾਮਵਾਦ ਦੇ ਚੰਗੇ ਵਿਰੋਧੀ ਸਿੱਧ ਹੋਣਗੇ। ਇਸ ਨਾਲ ਸਾਡੇ ਦੇਸ਼ ’ਚ ਮੁੱਲਿਅਾਂ ਦੇ ਹੱਥ ’ਚ ਹਥਿਆਰ ਵੀ ਆ ਜਾਣਗੇ।’’
‘ਗਾਰਲੈਂਡ’ ਵਿਚ ਮੰਟੋ ਨੇ ਇਕ ਸੱਚੀ ਘਟਨਾ ਦਾ ਜ਼ਿਕਰ ਕਰਦਿਅਾਂ ਮਜ਼੍ਹਬੀ ਜਨੂੰਨ ਨਾਲ ਭਰੇ ਉਨ੍ਹਾਂ ਲੋਕਾਂ ’ਤੇ ਵਿਅੰਗ ਕੀਤਾ ਹੈ, ਜੋ 1947 ’ਚ ਲਾਹੌਰ ’ਚੋਂ ਹਿੰਦੂਅਾਂ-ਸਿੱਖਾਂ ਨਾਲ ਜੁੜੀ ਹਰੇਕ ਯਾਦ ਨੂੰ ਮਿਟਾਉਣਾ ਚਾਹੁੰਦੇ ਸਨ। ਉਦੋਂ ਲਾਹੌਰ ’ਚ ਮਾਲ ਰੋਡ ’ਤੇ ਰਾਏ ਬਹਾਦੁਰ ਸਰ ਗੰਗਾਰਾਮ ਦਾ ਸੰਗਮਰਮਰ ਦਾ ਬੁੱਤ ਲੱਗਾ ਹੋਇਆ ਸੀ। ਸਰ ਗੰਗਾਰਾਮ ਪ੍ਰਸਿੱਧ ਵਾਸਤੂਕਾਰ ਤੇ ਸਿਵਲ ਇੰਜੀਨੀਅਰਿੰਗ ਹੋਣ ਦੇ ਨਾਲ-ਨਾਲ ਸਮਾਜ ਸੇਵਕਾ ਵੀ ਸਨ।
ਬਕੌਲ ਮੰਟੋ, ‘‘ਲਾਹੌਰ ’ਚ ਇਕ ਰਿਹਾਇਸ਼ੀ ਇਲਾਕੇ ’ਤੇ ਹਮਲਾ ਕਰਨਾ ਤੋਂ ਬਾਅਦ ਜਨੂੰਨੀ ਭੀੜ ਨਾਅਰੇ ਲਾਉਂਦਿਅਾਂ ਸਰ ਗੰਗਾਰਾਮ ਦੇ ਬੁੱਤ ਨੇੜੇ ਪਹੁੰਚ ਗਈ, ਜਿਸ ਨੇ ਪਹਿਲਾਂ ਬੁੱਤ ’ਤੇ ਪੱਥਰ ਵਰ੍ਹਾਏ ਤੇ ਫਿਰ ਸਰ ਗੰਗਾਰਾਮ ਦੇ ਚਿਹਰੇ ’ਤੇ ਲੁੱਕ (ਤਾਰਕੋਲ) ਚਿਪਕਾ ਦਿੱਤੀ। ਬਾਅਦ ’ਚ ਇਕ ਆਦਮੀ ਜੁੱਤੀਅਾਂ ਦਾ ਹਾਰ ਪਹਿਨਾਉਣ ਲਈ ਬੁੱਤ ’ਤੇ ਚੜ੍ਹ ਗਿਆ। ਇੰਨੇ ਨੂੰ ਪੁਲਸ ਆ ਗਈ ਤੇ ਉਸ ਨੇ ਹਵਾ ’ਚ ਗੋਲੀਅਾਂ ਚਲਾਈਅਾਂ, ਜਿਸ ਨਾਲ ਕੁਝ ਲੋਕ ਜ਼ਖ਼ਮੀ ਹੋਏ। ਜ਼ਖ਼ਮੀਅਾਂ ’ਚ ਉਹ ਬੰਦਾ ਵੀ ਸ਼ਾਮਲ ਸੀ, ਜਿਸ ਨੇ ਸਰ ਗੰਗਾਰਾਮ ਦੇ ਬੁੱਤ ਨੂੰ ਜੁੱਤੀਅਾਂ ਦਾ ਹਾਰ ਪਹਿਨਾਇਆ ਸੀ। ਉਦੋਂ ਹੀ ਭੀੜ ’ਚੋਂ ਆਵਾਜ਼ ਆਈ, ‘‘ਇਸ ਨੂੰ ਛੇਤੀ-ਛੇਤੀ ਸਰ ਗੰਗਾਰਾਮ ਹਸਪਤਾਲ ਲੈ ਚਲੋ।’’
ਮੰਟੋ ਨੇ ਵੰਡ ਦੀ ਤ੍ਰਾਸਦੀ ਤੇ ਅੰਤਰ-ਵਿਰੋਧ ਨੂੰ ਇੰਨੇ ਸਰਲ ਸ਼ਬਦਾਂ ’ਚ ਬਿਆਨ ਕੀਤਾ ਕਿ ਜਿਸ ਵਿਅਕਤੀ (ਸਰ ਗੰਗਾਰਾਮ) ਦੀ ਯਾਦ ਨੂੰ ਜਨੂੰਨੀ ਭੀੜ ’ਚ ਸ਼ਾਮਿਲ ਲੋਕ ਖਤਮ ਕਰਨਾ ਚਾਹੁੰਦੇ ਸਨ, ਉਹੀ ਲੋਕ ਉਸ ਵਿਅਕਤੀ ਵਲੋਂ ਬਣਵਾਏ ਹਸਪਤਾਲ ’ਚ ਆਪਣੇ ਜ਼ਖ਼ਮੀ ਸਾਥੀਅਾਂ ਨੂੰ ਇਲਾਜ ਲਈ ਲਿਜਾਣ ਦੀ ਗੱਲ ਵੀ ਕਹਿ ਰਹੇ ਸਨ।
ਆਧੁਨਿਕ ਲਾਹੌਰ ਦਾ ‘ਪਿਤਾ’ ਸਰ ਗੰਗਾਰਾਮ
ਲਾਹੌਰ ’ਚ ਸਰ ਗੰਗਾਰਾਮ ਦੇ ਵਡਮੁੱਲੇ ਯੋਗਦਾਨ ਕਾਰਨ ਉਨ੍ਹਾਂ ਨੂੰ ਆਧੁਨਿਕ ਲਾਹੌਰ ਦਾ ‘ਪਿਤਾ’ ਵੀ ਕਿਹਾ ਜਾਂਦਾ ਸੀ। ਇਸ ਇਤਿਹਾਸਿਕ ਸ਼ਹਿਰ ’ਚ ਅੱਜ ਵੀ ਉਨ੍ਹਾਂ ਵਲੋਂ ਸਥਾਪਿਤ ਨੈਸ਼ਨਲ ਕਾਲਜ ਆਫ ਆਰਟਸ, ਲਾਹੌਰ ਅਜਾਇਬਘਰ ਅਤੇ ਡਾਕ ਦਫਤਰ ਵਰਗੇ ਕਈ ਭਵਨ ਹਨ। ਵੰਡ ਦੇ ਸਮੇਂ ਲਾਹੌਰ ’ਚ550 ਬਿਸਤਰਿਅਾਂ ਵਾਲਾ ਸਰ ਗੰਗਾਰਾਮ ਹਸਪਤਾਲ ਸੀ, ਜੋ ਵੰਡ ਤੋਂ ਬਾਅਦ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ। ਇਹੋ ਨਹੀਂ, ਲਾਹੌਰ ’ਚ ਸੰਨ 1944 ’ਚ ਸਰ ਗੰਗਾਰਾਮ ਦੇ ਪਰਿਵਾਰ ਵਲੋਂ ਸਥਾਪਿਤ ਬਾਲਕਰਾਮ ਹਸਪਤਾਲ ਨੂੰ ਵੀ ਪਾਕਿਸਤਾਨ ਨੇ ਬੰਦ ਕਰ ਦਿੱਤਾ ਸੀ, ਜੋ ਅੱਜ ਮੁਹੰਮਦ ਅਲੀ ਜਿੱਨਾਹ ਦੀ ਭੈਣ ਫਾਤਿਮਾ ਜਿੱਨਾਹ ਦੇ ਨਾਂ ’ਤੇ ਅਤੇ ਮੈਡੀਕਲ ਯੂਨੀਵਰਿਸਟੀ ਦੇ ਰੂਪ ’ਚ ਚੱਲ ਰਿਹਾ ਹੈ।
ਗੱਲ ਇਥੇ ਮੰਟੋ ਤਕ ਸੀਮਤ ਨਹੀਂ ਹੈ। ਪਿਛਲੇ 71 ਸਾਲਾਂ ਤੋਂ ਲਾਹੌਰ ਦੇ ‘ਸ਼ਾਦਮਾਨ ਚੌਕ’ ਦਾ ਨਾਂ ‘ਸ਼ਹੀਦ ਭਗਤ ਸਿੰਘ ਚੌਕ’ ਰੱਖਣ ਲਈ ਕੀਤੇ ਗਏ ਯਤਨਾਂ ਨੂੰ ਬੂਰ ਨਹੀਂ ਪੈ ਸਕਿਆ। 23 ਮਾਰਚ 1931 ਨੂੰ ਲਾਹੌਰ ਜੇਲ ’ਚ ਜਿਸ ਜਗ੍ਹਾ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ, ਉਸ ਜਗ੍ਹਾ ਨੂੰ ਅੱਜ ‘ਸ਼ਾਦਮਾਨ ਚੌਕ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਪਿਛਲੇ ਸਾਲ ਸਤੰਬਰ ’ਚ ਲਾਹੌਰ ਹਾਈ ਕੋਰਟ ਨੇ ਜ਼ਿਲਾ ਪ੍ਰਸ਼ਾਸਨ ਨੂੰ ਇਕ ਸਵੈਮ-ਸੇਵੀ ਸੰਗਠਨ ਦੀ ਪਟੀਸ਼ਨ ’ਤੇ ਇਸ ਚੌਕ ਦਾ ਨਾਂ ਬਦਲ ਕੇ ‘ਸ਼ਹੀਦ ਭਗਤ ਸਿੰਘ ਚੌਕ’ ਰੱਖਣ ਦਾ ਹੁਕਮ ਦਿੱਤਾ ਹੋਇਆ ਹੈ ਪਰ ਇਸ ਦਾ ਅੱਤਵਾਦੀ ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਲਾਹੌਰ ਹਾਈ ਕੋਰਟ ਵਲੋਂ ਪਾਸ ਕੀਤੇ ਗਏ ਇਕ ਹੋਰ ‘ਉਦਾਰ’ ਫੈਸਲੇ ਦਾ ਵਿਰੋਧ ਇਸ ਵਾਰ ਕੋਈ ਅੱਤਵਾਦੀ ਜਾਂ ਇਸਲਾਮੀ ਕੱਟੜਪੰਥੀ ਨਹੀਂ ਕਰ ਰਿਹਾ, ਸਗੋਂ ਪਾਕਿਸਤਾਨ ਦੇ ਚੀਫ ਜਸਟਿਸ ਮੀਅਾਂ ਸਾਕਿਬ ਨਿਸਾਰ ਵਲੋਂ ਕੀਤਾ ਜਾ ਰਿਹਾ ਹੈ। ਬਕੌਲ ਨਿਸਾਰ, ‘‘ਸੁਪਰੀਮ ਕੋਰਟ ਪਾਕਿਸਤਾਨੀ ਟੀ. ਵੀ. ਚੈਨਲਾਂ ’ਤੇ ਭਾਰਤੀ ਪ੍ਰੋਗਰਾਮਾਂ ਦੇ ਪ੍ਰਸਾਰਣ ਦੀ ਇਜਾਜ਼ਤ ਨਹੀਂ ਦੇਵੇਗੀ ਕਿਉਂਕਿ ਇਸ ਨਾਲ ਸਾਡਾ ਕਲਚਰ ਬਰਬਾਦ ਹੁੰਦਾ ਹੈ।’’
ਨਿਸਾਰ ਦੀ ਅਗਵਾਈ ਹੇਠ 3 ਮੈਂਬਰੀ ਡਵੀਜ਼ਨ ਬੈਂਚ ‘ਪੇਮਰਾ’ (ਪਾਕਿਸਤਾਨ ਇਲਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ) ਵਲੋਂ ਹਾਈ ਕੋਰਟ ਦੇ ਹੁਕਮ ਵਿਰੁੱਧ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਹੈ। ‘ਪੇਮਰਾ’ ਨੇ ਪਾਕਿਸਤਾਨ ਦੇ ਟੀ. ਵੀ. ਤੇ ਐੱਫ. ਐੱਮ. ਚੈਨਲਾਂ ’ਤੇ ਭਾਰਤੀ ਪ੍ਰੋਗਰਾਮਾਂ ਦੇ ਪ੍ਰਸਾਰਣ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਸੀ, ਜਿਸ ਨੂੰ ਲਾਹੌਰ ਹਾਈ ਕੋਰਟ ਨੇ ਖਾਰਿਜ ਕਰ ਦਿੱਤਾ ਸੀ ਪਰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੁੜ ਇਸ ਪਾਬੰਦੀ ਨੂੰ ਬਹਾਲ ਕਰ ਦਿੱਤਾ।
ਆਖਿਰ ਨਿਸਾਰ ਕਿਸ ਪਾਕਿਸਤਾਨੀ ਕਲਚਰ ਦੀ ਗੱਲ ਕਰ ਰਹੇ ਹਨ? ਜਦ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦਾ ‘ਡੀ. ਐੱਨ. ਏ.’ ਇਕ ਹੈ, ਦੋਹਾਂ ਦੀ ਸੱਭਿਅਤਾ, ਖਾਣ-ਪੀਣ, ਰਹਿਣ-ਸਹਿਣ ਦਾ ਢੰਗ-ਤਰੀਕਾ ਇਕ ਹੈ ਤਾਂ ਕੀ ਵਜ੍ਹਾ ਹੈ ਕਿ ਅੱਜ ਪਾਕਿਸਤਾਨ ਦਾ ਇਕ ਵੱਡਾ ਵਰਗ ਭਾਰਤ, ਗਾਂਧੀ ਜੀ, ਭਗਤ ਸਿੰਘ ਵਰਗੇ ਆਜ਼ਾਦੀ ਘੁਲਾਟੀਅਾਂ ਤੋਂ ਨਫਰਤ ਕਰਦਾ ਹੈ? ਕੀ ਪਾਕਿਸਤਾਨ ਦੀ 99 ਫੀਸਦੀ ਆਬਾਦੀ ਦੇ ਪੁਰਖੇ ਹਿੰਦੂ ਨਹੀਂ ਸਨ?
ਇਸੇ ਮਾਨਸਿਕਤਾ ਕਾਰਨ ਮੁਸਲਿਮ ਲੀਗ ਨੇ ਅੰਗਰੇਜ਼ਾਂ ਤੇ ਖੱਬੇਪੱਖੀਅਾਂ ਦੀ ਬੌਧਿਕ ਸਹਾਇਤਾ ਨਾਲ ਇਸਲਾਮ ਦੇ ਨਾਂ ’ਤੇ ਭਾਰਤ ’ਚ ਵੰਡ ਦੀ ਨੀਂਹ ਰੱਖੀ ਤੇ 14 ਅਗਸਤ 1947 ਨੂੰ ਪਾਕਿਸਤਾਨ ਦੇ ਰੂਪ ’ਚ ਨਵੇਂ ਦੇਸ਼ ਨੇ ਜਨਮ ਲਿਆ। ਉਦੋਂ ਤੋਂ ਲੈ ਕੇ ਹੁਣ ਤਕ ਆਪਣੀ ਮੂਲ ਸੱਭਿਅਤਾ ਤੋਂ ਵੱਖਰੀ ਪਛਾਣ ਕਾਇਮ ਕਰਨ ਲਈ ਸਮਾਂ ਪਾ ਕੇ ਇਥੇ ਸਨਾਤਨ ਪ੍ਰਤੀਕ ਚਿੰਨ੍ਹਾਂ ਨੂੰ ਖਤਮ ਕੀਤਾ ਗਿਆ ਤੇ ਆਜ਼ਾਦੀ ਦੇ ਸਮੇਂ ਹਿੰਦੂਅਾਂ-ਸਿੱਖਾਂ ਦੀ ਪਾਕਿਸਤਾਨ ’ਚ ਜੋ ਆਬਾਦੀ 24 ਫੀਸਦੀ ਸੀ, ਉਸ ਨੂੰ 2 ਫੀਸਦੀ ਤੋਂ ਵੀ ਹੇਠਾਂ ਪਹੁੰਚਾ ਦਿੱਤਾ।
ਇਸੇ ਵਿਚਾਰਕ ਦਰਸ਼ਨ ਕਾਰਨ ਪਾਕਿਸਤਾਨ ਨੇ ਆਪਣੀਅਾਂ ਮਿਜ਼ਾਈਲਾਂ ਦੇ ਨਾਂ ਵੀ ਜ਼ਾਲਿਮ ਇਸਲਾਮੀ ਹਮਲਾਵਰਾਂ ਦੇ ਨਾਂ ’ਤੇ ਰੱਖੇ ਹਨ, ਜਿਵੇਂ ਬਾਬਰ, ਗੌਰੀ, ਅਬਦਾਲੀ, ਗਜ਼ਨਵੀ। ਇਸ ਪਿਛੋਕੜ ’ਚ ਪਾਕਿਸਤਾਨੀ ਸੱਤਾ ਅਦਾਰੇ ਵਲੋਂ ਭਾਰਤੀ ਫਿਲਮ ‘ਮੰਟੋ’ ਅਤੇ ਭਾਰਤੀ ਲੜੀਵਾਰਾਂ ਦਾ ਵਿਰੋਧ ਕਰਨਾ ਸੁਭਾਵਿਕ ਹੈ। ਅਸਲ ’ਚ ਜਿਸ ਚਿੰਤਨ ਨੇ ਪਾਕਿਸਤਾਨ ਨੂੰ ਜਨਮ ਦਿੱਤਾ, ਉਸ ਨੇ ਭਾਰਤੀ ਉਪ-ਮਹਾਦੀਪ ’ਚ ਇਕ ਪਾੜਾ ਪਾ ਦਿੱਤਾ ਹੈ, ਜਿਸ ਨੂੰ ਮਿਟਾਉਣ ਦਾ ਕੰਮ ਭਾਰਤੀ ਟੀ. ਵੀ. ਪ੍ਰੋਗਰਾਮ ਕਰ ਰਹੇ ਹਨ।
ਸੇਵਾ-ਮੁਕਤੀ ਦੇ 2 ਸਾਲ ਬਾਅਦ ਤਕ ਨਹੀਂ ਮਿਲਣਾ ਚਾਹੀਦਾ ਅਧਿਕਾਰੀਆਂ ਨੂੰ ਕੋਈ ਹੋਰ ਅਹੁਦਾ
NEXT STORY