Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    5:39:53 AM

  • major gift from uk government to indians

    UK ਸਰਕਾਰ ਦਾ ਭਾਰਤੀਆਂ ਨੂੰ ਵੱਡਾ ਤੋਹਫ਼ਾ, ਕੇਅਰ...

  • bku kadian announces support for akali dal 2027 punjab vidhansabha elections

    BKU ਕਾਦੀਆਂ ਵੱਲੋਂ 2027 ਦੀਆਂ ਚੋਣਾਂ 'ਚ ਅਕਾਲੀ...

  • kunwar vijay pratap resignation legislative assembly

    ਦੋ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ, ਵਿਧਾਨ ਸਭਾ...

  • a major bombshell in punjab politics

    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, 'ਆਪ' 'ਚੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਵਿਦਿਆਰਥੀਅਾਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ‘ਵਿੱਦਿਅਕ ਟੂਰ’

SPECIAL STORY News Punjabi(ਵਿਸ਼ੇਸ਼ ਟਿੱਪਣੀ)

ਵਿਦਿਆਰਥੀਅਾਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ‘ਵਿੱਦਿਅਕ ਟੂਰ’

  • Updated: 05 Jan, 2019 07:13 AM
Special Story
play an important role in overall development of students
  • Share
    • Facebook
    • Tumblr
    • Linkedin
    • Twitter
  • Comment

ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਸਿੱਖਿਆ ਦੇ ਮਾਮਲੇ ’ਚ ਹਮੇਸ਼ਾ ਮੋਹਰੀ ਰਿਹਾ ਹੈ। ਕੇਰਲ ਤੋਂ ਬਾਅਦ ਸੌ ਫੀਸਦੀ ਸਾਖਰਤਾ ਦਰ ਹਾਸਿਲ ਕਰਨ ਵਾਲੇ ਸੂਬੇ ਦਾ ਦਰਜਾ ਪ੍ਰਾਪਤ ਕਰਨ ਵਾਲੇ ਹਿਮਾਚਲ ਨੇ ਸਿੱਖਿਆ ਦੇ ਖੇਤਰ ’ਚ ਇਕ ਲੰਮੀ ਛਾਲ ਮਾਰੀ ਹੈ। ਸੂਬੇ ਦੇ ਲੋਕ ਜਿਥੇ ਈਮਾਨਦਾਰ ਅਤੇ ਮਿਹਨਤੀ ਹਨ, ਉਥੇ ਹੀ ਸਿੱਖਿਆ ਪ੍ਰਤੀ ਇਨ੍ਹਾਂ ਦਾ ਰੁਝਾਨ ਸ਼ੁਰੂ ਤੋਂ ਰਿਹਾ ਹੈ। 
ਜਦੋਂ ਹਿਮਾਚਲ ’ਚ ਜ਼ਿਆਦਾ ਵਿੱਦਿਅਕ ਅਦਾਰੇ ਨਹੀਂ ਸਨ, ਉਦੋਂ ਵੀ ਪਹਾੜੀ ਸੂਬੇ ਦੇ ਲੋਕ ਸਿੱਖਿਆ ਹਾਸਿਲ ਕਰਨ ਲਈ ਦੂਜੇ ਸੂਬਿਅਾਂ ’ਚ ਜਾਂਦੇ ਸਨ। ਸਿੱਖਿਆ ਸੂਬੇ ਵਜੋਂ ਉੱਭਰੇ ਹਿਮਾਚਲ ਨੇ ਕਈ ਰਿਕਾਰਡ ਕਾਇਮ ਕੀਤੇ ਹਨ। ਇਹ ਪੜ੍ਹਿਆ-ਲਿਖਿਆ ਹਿਮਾਚਲ ਹੀ ਹੈ, ਜਿਥੇ ਦੇਸ਼ ਸੇਵਾ ਦੇ ਜਜ਼ਬੇ ਨਾਲ ਕਈ ਨੌਜਵਾਨ ਫੌਜ ’ਚ ਭਰਤੀ ਹੁੰਦੇ ਹਨ। ਇਸ ਛੋਟੇ ਜਿਹੇ ਸੂਬੇ ਤੋਂ ਫੌਜ ’ਚ ਨੌਕਰੀ ਕਰਨ ਵਾਲੇ ਜਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। 
ਕੁਝ ਕਰਨ ਦੀ ਇੱਛਾ 
ਸਿੱਖਿਆ ਦੇ ਖੇਤਰ ’ਚ ਕਾਇਮ ਕੀਤੇ ਜਾ ਰਹੇ ਰਿਕਾਰਡ ਅਤੇ ਨੌਜਵਾਨਾਂ ’ਚ ਅੱਗੇ ਵਧਣ ਦੀ ਇੱਛਾ ਨੂੰ ਦੇਖ ਕੇ ਮੇਰੇ ਮਨ ’ਚ ਉਨ੍ਹਾਂ ਪ੍ਰਤੀ ਸ਼ਰਧਾ ਦੀ ਭਾਵਨਾ ਪੈਦਾ ਹੋਈ ਅਤੇ ਉਨ੍ਹਾਂ ਵਾਸਤੇ ਕੁਝ ਕਰਨ ਦੀ ਇੱਛਾ ਜਾਗੀ। ਸਵਾਲ ਸੀ ਕਿ ਅਜਿਹਾ ਕੀ ਕੀਤਾ ਜਾਵੇ ਤਾਂ ਕਿ ਮੁਕਾਬਲੇਬਾਜ਼ੀ ਹਾਂ-ਪੱਖੀ ਤੌਰ ’ਤੇ ਵੀ ਵਧੇ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੇ ਰੂਪ ’ਚ ਸਨਮਾਨਿਤ ਵੀ ਕੀਤਾ ਜਾ ਸਕੇ। ਇਸੇ ਵਿਸ਼ੇ ਨੂੰ ਲੈ ਕੇ ਦੇਸ਼ ’ਚ ਪਹਿਲੀ ਵਾਰ ‘ਸੰਸਦ ਮੈਂਬਰ ਭਾਰਤ ਦਰਸ਼ਨ ਮੁਹਿੰਮ’ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਦਾ ਮਕਸਦ ਇਹ ਵੀ ਸੀ ਕਿ ਇਕ ਪਾਸੇ ਬੱਚੇ ਪੜ੍ਹਾਈ ’ਚ ਅੱਵਲ ਆਉਣ ’ਤੇ ਆਪਣੇ ’ਤੇ ਮਾਣ ਮਹਿਸੂਸ ਕਰਨ ਅਤੇ ਉਨ੍ਹਾਂ ਨੂੰ ਵਿੱਦਿਅਕ ਟੂਰ ਦੇ ਜ਼ਰੀਏ ਹੋਰ ਗਿਆਨ ਪ੍ਰਦਾਨ ਕੀਤਾ ਜਾ ਸਕੇ। 
ਸਿੱਖਿਆ ਅਤੇ ਵਿੱਦਿਅਕ ਟੂਰ ਦਾ ਆਪਸ ’ਚ ਗੂੜ੍ਹਾ ਸਬੰਧ ਹੈ। ਵਿੱਦਿਅਕ ਟੂਰ ਵਿਦਿਆਰਥੀਅਾਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਜ਼ਰੀਏ ਇਕ ਪਾਸੇ ਵਿਦਿਆਰਥੀਅਾਂ ਨੂੰ ‘ਐਕਸਪੋਜ਼ਰ’ ਮਿਲਦਾ ਹੈ ਤੇ ਨਾਲ ਹੀ ਟੂਰ ਦੇ ਜ਼ਰੀਏ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ। 
ਇਕ ਐੱਮ. ਪੀ. ਹੋਣ ਦੇ ਨਾਤੇ ਹਮੀਰਪੁਰ ਲੋਕ ਸਭਾ ਹਲਕੇ ਨੂੰ ਬਿਹਤਰ ਬਣਾਉਣਾ ਮੇਰਾ ਮੁੱਢਲਾ ਫਰਜ਼ ਹੈ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਕਿਸੇ ਵੀ ਦੇਸ਼, ਸੂਬੇ ਨੂੰ ਵਿਕਾਸ ਦੇ ਢਾਂਚੇ ’ਚ ਫਿੱਟ ਕਰਨ ਲਈ ਸਿੱਖਿਆ ਦਾ ਪੱਧਰ ਬੇਹੱਦ ਮਾਇਨੇ ਰੱਖਦਾ ਹੈ। ਤੁਸੀਂ ਖ਼ੁਦ ਦੇਖੋਗੇ ਕਿ ਜਿਸ ਨੇ ਵੀ ਸਿੱਖਿਆ ਨੂੰ ਲੈ ਕੇ ਬਿਹਤਰ ਪ੍ਰਯੋਗ ਕੀਤੇ ਅਤੇ ਚੰਗੀ ਸੋਚ ਰੱਖੀ, ਉਸ ਨੂੰ ਉਸ ਦਾ ਹਾਂ-ਪੱਖੀ ਫਾਇਦਾ ਹੀ ਮਿਲਿਆ ਹੈ। ਇਸ ਦੀ ਸ਼ੁਰੂਆਤ ਇਕ ਸੰਸਦੀ ਹਲਕੇ ਤੋਂ ਹੋਵੇ ਤਾਂ ਬਿਹਤਰ ਕਰਨ ਲਈ ਬਹੁਤ ਕੁਝ ਮਿਲ ਜਾਂਦਾ ਹੈ। 
‘ਸੰਸਦ ਮੈਂਬਰ ਭਾਰਤ ਦਰਸ਼ਨ ਮੁਹਿੰਮ’ ਪਿੱਛੇ ਇਰਾਦਾ 
‘ਸੰਸਦ ਮੈਂਬਰ ਭਾਰਤ ਦਰਸ਼ਨ ਮੁਹਿੰਮ’ ਸ਼ੁਰੂ ਕਰਨ ਪਿੱਛੇ ਮੇਰਾ ਇਰਾਦਾ ਸਾਫ ਸੀ ਕਿ ਵਿੱਦਿਅਕ ਟੂਰ ਦੇ ਜ਼ਰੀਏ ਮੇਰੇ ਸੰਸਦੀ ਹਲਕੇ ਦੇ ਹੋਣਹਾਰ ਵਿਦਿਆਰਥੀ ਇਕ ਅਜਿਹਾ ਤਜਰਬਾ ਹਾਸਿਲ ਕਰ ਸਕਣ, ਜੋ ਉਨ੍ਹਾਂ ਦੇ ਸਮਾਜਿਕ-ਵਿਵਹਾਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਵੀ ਕਰੇ। ਹਿਮਾਚਲ ਦੇ ਵਿਦਿਆਰਥੀਅਾਂ ਨੇ ਜਿਨ੍ਹਾਂ ਚੀਜ਼ਾਂ ਬਾਰੇ ਕਿਤਾਬਾਂ ’ਚ ਪੜ੍ਹਿਆ ਹੈ, ਮੈਂ ਚਾਹੁੰਦਾ ਹਾਂ ਕਿ ਉਹ ਉਸ ਨੂੰ ਖ਼ੁਦ ਮਹਿਸੂਸ ਕਰਨ। ਜਿਵੇਂ ਉਨ੍ਹਾਂ ਨੇ ਸੁਪਰ ਕੰਪਿਊਟਰ ਬਾਰੇ ਸੁਣਿਆ ਤਾਂ ਹੈ ਪਰ ਉਸ ਦਾ ਤਜਰਬਾ ਨਹੀਂ ਕੀਤਾ।
ਮੇਰੇ ਸੰਸਦੀ ਹਲਕੇ ਦੇ ਹੋਣਹਾਰ ਵਿਦਿਆਰਥੀ ‘ਇਸਰੋ’ ਬਾਰੇ ਤਾਂ ਜਾਣਦੇ ਹਨ ਪਰ ਇਸਰੋ ਦੀ ਕਾਰਜਸ਼ੈਲੀ  ਦਾ ਤਜਰਬਾ ਅਤੇ ਉਸ ਨਾਲ ਜੁੜੇ ਸਵਾਲਾਂ ਦੇ ਜਵਾਬਾਂ ਤੋਂ ਕਾਫੀ ਦੂਰ ਸਨ। ਮੈਨੂੰ ਇਹ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਹਮੀਰਪੁਰ ਦੇ ਹੋਣਹਾਰ ਵਿਦਿਆਰਥੀ ਰਾਸ਼ਟਰਪਤੀ ਭਵਨ ਬਾਰੇ ਤਾਂ ਜਾਣਦੇ ਹਨ ਪਰ ਉਥੇ ਜਾਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲ ਸਕਿਆ। 
ਅਜਿਹੀ ਸਥਿਤੀ ’ਚ ਮੈਂ ਬਹੁਤ ਆਸਾਨੀ ਨਾਲ ਸਮਝਦਾ ਸੀ ਕਿ ਸਿਰਫ ਕਿਤਾਬੀ ਗਿਆਨ ਦੇ ਸਹਾਰੇ ਹੋਣਹਾਰ ਵਿਦਿਆਰਥੀਅਾਂ ਨੂੰ ਬਿਹਤਰੀਨ ਬਣਾਉਣਾ ਸੌਖਾ ਨਹੀਂ। ਉਨ੍ਹਾਂ ਦੇ ਮਨ ’ਚ ਆਧੁਨਿਕ ਸਿੱਖਿਆ, ਆਧੁਨਿਕ ਤਕਨਾਲੋਜੀ ਅਤੇ ਆਪਣੀ ਸ਼ਖ਼ਸੀਅਤ ਦੇ ਵਿਕਾਸ ਨਾਲ ਜੁੜੇ ਅਜਿਹੇ ਕਈ ਗੁੰਝਲਦਾਰ ਸਵਾਲ ਹੋਣਗੇ, ਜੋ ਉਨ੍ਹਾਂ ਦੇ ਮਨ ’ਚ ਹਮੇਸ਼ਾ ਘੁੰਮਦੇ ਰਹਿੰਦੇ ਹਨ।
 ਇਨ੍ਹਾਂ ਸਵਾਲਾਂ ਦੇ ਜਵਾਬ ਸਿਰਫ ਸਕੂਲ ਜਾਣ ਅਤੇ ਕਿਤਾਬਾਂ ਪੜ੍ਹਨ ਨਾਲ ਹੀ ਮਿਲਣੇ ਮੁਸ਼ਕਿਲ ਸਨ, ਇਸ ਲਈ ਮੈਂ ਇਨ੍ਹਾਂ ਵਿਦਿਆਰਥੀਅਾਂ ਵਾਸਤੇ ‘ਸੰਸਦ ਮੈਂਬਰ ਭਾਰਤ ਦਰਸ਼ਨ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਅਸੀਂ ਤੈਅ ਕੀਤਾ ਕਿ ਹਮੀਰਪੁਰ ਲੋਕ ਸਭਾ ਹਲਕੇ ਦੇ 10ਵੀਂ ਤੇ 12ਵੀਂ ਜਮਾਤ ਦੇ 250 ਹੋਣਹਾਰ ਵਿਦਿਆਰਥੀਅਾਂ ਨੂੰ ਹਵਾਈ ਜਹਾਜ਼ ਰਾਹੀਂ ਦੇਸ਼ ਦੇ ਉਨ੍ਹਾਂ ਹਿੱਸਿਅਾਂ ’ਚ ਲੈ ਕੇ ਜਾਵਾਂਗੇ, ਜਿਨ੍ਹਾਂ ਬਾਰੇ ਉਨ੍ਹਾਂ ਨੇ ਸਿਰਫ ਕਿਤਾਬਾਂ ਵਿਚ ਜਾਂ ਖ਼ਬਰਾਂ ਦੇ ਜ਼ਰੀਏ ਜਾਣਿਆ ਹੈ। 
 ਵਿੱਦਿਅਕ ਟੂਰ ਨਾਲ ਹੋਣਹਾਰ ਵਿਦਿਆਰਥੀਅਾਂ ਨੂੰ ਨਾ ਸਿਰਫ ਦੇਸ਼ ਦੀ ਖੁਸ਼ਹਾਲ ਵਿਰਾਸਤ ਨਾਲ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ, ਸਗੋਂ ਉਨ੍ਹਾਂ ’ਚ ਅਮਲੀ ਤੌਰ ’ਤੇ ਇਕ-ਦੂਜੇ ਪ੍ਰਤੀ ਸਹਿਯੋਗ ਦੀ ਭਾਵਨਾ ਦਾ ਵਿਕਾਸ ਵੀ ਹੁੰਦਾ ਹੈ। ਸਿੱਖਿਆ ਦੇ  ਬਦਲਦੇ ਦੌਰ ’ਚ ਆਧੁਨਿਕਤਾ ਕਾਰਨ ਵਿਦਿਆਰਥੀਅਾਂ ਨੂੰ ‘ਸੰਸਦ ਮੈਂਬਰ ਭਾਰਤ ਦਰਸ਼ਨ ਪ੍ਰੋਗਰਾਮ’ ਦੇ ਜ਼ਰੀਏ ਨਵੀਅਾਂ ਚੀਜ਼ਾਂ ਸਿੱਖਣ ਨੂੰ ਮਿਲੀਅਾਂ ਤੇ ਉਨ੍ਹਾਂ  ਅੰਦਰ ਆਤਮ-ਵਿਸ਼ਵਾਸ ਦਾ ਵਿਕਾਸ ਬਿਹਤਰ ਢੰਗ ਨਾਲ ਹੋ ਰਿਹਾ ਹੈ, ਜਿਸ ਸਦਕਾ ਆਉਣ ਵਾਲੇ ਸਮੇਂ ’ਚ ਉਹ ਖ਼ੁਦ ਅਤੇ ਦੇਸ਼ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰ ਸਕਣਗੇ। 
ਰੰਗ ਲਿਆ ਰਹੀ ਹੈ ਮੇਰੀ ਪਹਿਲ 
ਇਸ ਯਾਤਰਾ ’ਚ 40 ਬੱਚਿਅਾਂ ਦਾ ਇਕ ਸਮੂਹ ਦਿੱਲੀ, ਪੁਣੇ ਤੇ ਬੈਂਗਲੁਰੂ ਦੀ ਯਾਤਰਾ ਤੋਂ ਵਾਪਿਸ ਆ ਚੁੱਕਾ ਹੈ। ਵਾਪਿਸ ਆਏ ਇਨ੍ਹਾਂ ਵਿਦਿਆਰਥੀਅਾਂ ’ਚ ਹਾਂ-ਪੱਖੀ ਤਬਦੀਲੀ ਦੇਖ ਕੇ ਮੈਂ ਕਹਿ ਸਕਦਾ ਹਾਂ ਕਿ ਮੇਰੀ ਪਹਿਲ ਰੰਗ ਲਿਆ ਰਹੀ ਹੈ। ਹੋਣਹਾਰ ਵਿਦਿਆਰਥੀਅਾਂ ਲਈ ਜੋ ‘ਸੰਸਦ ਮੈਂਬਰ ਭਾਰਤ ਦਰਸ਼ਨ ਪ੍ਰੋਗਰਾਮ’ ਵਰਗੀ ਪਹਿਲ ਸ਼ੁਰੂ ਕੀਤੀ ਗਈ ਹੈ, ਉਸ ਨਾਲ ਵਿਦਿਆਰਥੀਅਾਂ ’ਚ ਇਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੈਂ ਆਸਵੰਦ ਹਾਂ ਕਿ ਹੁਣ ਹੋਣਹਾਰ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਇਕ ਵੱਖਰੀ ਸੋਚ ਨਾਲ ਅੱਗੇ ਵਧਣਗੇ। 
ਇਸ ਨਾਲ ਵਿਦਿਆਰਥੀਅਾਂ ਅੰਦਰ ਦੇਸ਼ ਪ੍ਰਤੀ ਜ਼ਿੰਮੇਵਾਰੀ ਦੇ ਅਹਿਸਾਸ ਦਾ ਵੀ ਵਿਕਾਸ ਹੋਇਆ ਹੈ। ਅਸੀਂ ਦੇਸ਼ ਨੂੰ ਬਿਹਤਰ ਭਵਿੱਖ ਦੇਣਾ ਹੈ, ਇਸ ਲਈ ਸੂਬੇ ਨੂੰ ਬਿਹਤਰ ਬਣਾਉਣਾ ਪਵੇਗਾ। ਮੇਰੀ ਜ਼ਿੰਮੇਵਾਰੀ ਹਮੀਰਪੁਰ ਲੋਕ ਸਭਾ ਹਲਕੇ ਤੋਂ ਹੁੰਦੀ ਹੈ, ਜਿਥੋਂ ਦਾ ਮੈਂ ਸੰਸਦ ਮੈਂਬਰ ਹਾਂ। ਇਸ ਲਈ ਇਸ ਹਲਕੇ ਦੀ ਬਿਹਤਰੀ ਵਾਸਤੇ ਮੈਂ ‘ਸੰਸਦ ਮੈਂਬਰ ਭਾਰਤ ਦਰਸ਼ਨ ਮੁਹਿੰਮ’ ਦੇ ਜ਼ਰੀਏ ਆਪਣੇ ਵਲੋਂ ਸ਼ੁਰੂਆਤ ਕਰ ਦਿੱਤੀ ਹੈ। 
ਅਸੀਂ ਹਾਂ-ਪੱਖੀ ਢੰਗ ਨਾਲ ਵਿਦਿਆਰਥੀਅਾਂ ਨੂੰ ਇੰਨੇ ਮਜ਼ਬੂਤ ਬਣਾਵਾਂਗੇ ਕਿ ਉਹ ਹਰ ਮੁਸ਼ਕਿਲ ਦੀ ਘੜੀ ’ਚ ਵੀ ਚੱਟਾਨ ਵਾਂਗ ਡਟੇ ਰਹਿਣਗੇ ਅਤੇ ਹਮੀਰਪੁਰ, ਹਿਮਾਚਲ ਪ੍ਰਦੇਸ਼ ਅਤੇ ਪੂਰੇ ਦੇਸ਼ ਦੀ ਤਰੱਕੀ ਦਾ ਆਧਾਰ ਬਣਨਗੇ। ਇਹੋ ਇਸ ਪ੍ਰੋਗਰਾਮ ਦੀ ਸਫਲਤਾ ਤੇ ਸਾਰਥਕਤਾ ਹੋਵੇਗੀ। 
ਮੈਂ ਚਾਹਾਂਗਾ ਕਿ ਇਹ ਪਹਿਲ ਇਕ ਖੇਤਰ ਤਕ ਸਿਮਟ ਕੇ ਨਾ ਰਹੇ, ਸਗੋਂ ਪੂਰਾ ਦੇਸ਼ ਇਸ ਨੂੰ ਅਪਣਾਵੇ ਤਾਂ ਕਿ ਸਿੱਖਿਆ ਦੇ ਖੇਤਰ ’ਚ ਇਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋ ਸਕੇ। ਇਸ ਪਹਿਲ ਨਾਲ ਇਕ ਨਵੀਂ ਊਰਜਾ ਦਾ ਸੰਚਾਰ ਹੋਵੇਗਾ, ਵਿਦਿਆਰਥੀਅਾਂ ਅੰਦਰ ਹਾਂ-ਪੱਖੀ ਮੁਕਾਬਲੇਬਾਜ਼ੀ ਵਧੇਗੀ ਤੇ ਹਰ ਕਿਸੇ ਦੇ ਮਨ ’ਚ ਅੱਗੇ ਆਉਣ ਦੀ ਇੱਛਾ ਪੈਦਾ ਹੋਵੇਗੀ। ਮੈਂ ਹਿਮਾਚਲ ਨੂੰ ਵਿਸ਼ਵ ਪੱਧਰ ’ਤੇ ‘ਇਨੋਵੇਸ਼ਨ’ ਦਾ ਇਕ ਕੇਂਦਰ ਬਣਾਉਣ ਲਈ ਵਚਨਬੱਧ ਹਾਂ ਅਤੇ ਇਸ ਦੇ ਲਈ ਤੁਹਾਡੇ ਸਹਿਯੋਗ ਦਾ ਅਭਾਰੀ ਹਾਂ।

  • ਸਰਵਪੱਖੀ
  • ਵਿਕਾਸ
  • students
  • overall

ਦੁੱਧ ਉਤਪਾਦਾਂ ’ਚ ਮਿਲਾਵਟ ਅਤੇ ਪਸ਼ੂ ਪਾਲਣ ਧੰਦੇ ’ਤੇ ਸੰਕਟ

NEXT STORY

Stories You May Like

  • bus  students  fire  educational tour  jodhpur  school
    ਵਿਦਿਆਰਥੀਆਂ ਨਾਲ ਭਰੀ ਬੱਸ 'ਚ ਲੱਗ ਗਈ ਅੱਗ ! ਐਜੂਕੇਸ਼ਨਲ ਟੂਰ ਲਈ ਗਏ ਸੀ ਜੋਧਪੁਰ
  • narendra modi  developed india  youth power  chinmaya mission
    ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ
  • foreign investment may increase with reduction in ltcg tax on shares   jefferies
    ਵਿਦੇਸ਼ੀ ਨਿਵੇਸ਼ ਵਧਾਉਣ ਅਤੇ ਰੁਪਏ ਦੀ ਮਜ਼ਬੂਤੀ ਲਈ ਟੈਕਸ 'ਚ ਕਟੌਤੀ ਨਿਭਾਅ ਸਕਦੀ ਹੈ ਅਹਿਮ ਭੂਮਿਕਾ : ਜੈਫਰੀਜ਼
  • educational empowerment 12 years of expanding access and opportunities
    ਵਿੱਦਿਅਕ ਸਸ਼ਕਤੀਕਰਨ : ਪਹੁੰਚ ਅਤੇ ਮੌਕਿਆਂ ਦੇ ਪਸਾਰ ਦੇ ਬਾਰ੍ਹਾਂ ਸਾਲ
  • rajnath singh  operation sindoor  ap singh  retired
    ਆਪਰੇਸ਼ਨ ਸਿੰਦੂਰ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਏਪੀ ਸਿੰਘ ਨੂੰ ਰਾਜਨਾਥ ਸਿੰਘ ਨੇ ਦਿੱਤੀ ਵਿਦਾਈ
  • pakistan  s dual role
    ਈਰਾਨ-ਅਮਰੀਕਾ 'ਚ ਵਿਚੋਲਗੀ ਤੇ ਸਾਊਦੀ ਅਰਬ ਦੀ ਰੱਖਿਆ; ਦੋਹਰੀ ਭੂਮਿਕਾ 'ਚ ਪਾਕਿਸਤਾਨ
  • amit shah
    ਭਾਜਪਾ ਦੇ ‘ਵਾਰ ਰੂਮ’ ’ਚ ਸ਼ਾਹ ਦੀ ਮੁੱਖ ਭੂਮਿਕਾ
  • apneet riyat plays a proactive role in parwinder jhoota case
    ਝੋਟਾ ਕਤਲ ਮਾਮਲੇ ’ਚ ਅਪਨੀਤ ਰਿਆਤ ਦੀ ਸੰਜੀਦਾ ਭੂਮਿਕਾ, ਕਮੇਟੀ ਨਾਲ ਗੱਲਬਾਤ ਰਾਹੀਂ ਹੱਲ ਕੱਢਣ ਦੇ ਯਤਨ ਤੇਜ਼
  • long power cut in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...
  • many punjabi artists came to dinesh auluck s house
    ਦਿਵਿਤ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਦਿਨੇਸ਼ ਓਲਕ ਦੇ ਘਰ ਜਸਬੀਰ ਜੱਸੀ ਤੇ ਗੁਰਲੇਜ਼...
  • big on the weather in punjab for a week
    ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ
  • environmental activists unite to protect punjab  s rivers from pollution
    ਪੰਜਾਬ ਦੀਆਂ ਨਦੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਾਤਾਵਰਣ ਵਰਕਰ ਇਕਜੁੱਟ, ਸੂਬਾ...
  • dinesh auluck honey singh  divit auluck tears
    ਪੁੱਤ ਦੀ ਮੌਤ ਨਾਲ ਟੁੱਟੇ Dinesh Auluck, ਦੁੱਖ ਵੰਡਾਉਣ ਪੁੱਜੇ Honey Singh ਵੀ...
  • deadbody of unidentified person found in bushes on nakodar jalandhar road
    ਨਕੋਦਰ-ਜਲੰਧਰ ਮਾਰਗ ’ਤੇ ਝਾੜੀਆਂ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • draw held for firecracker stalls in jalandhar 20 traders receive licenses
    ਜਲੰਧਰ 'ਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਵਾਲਿਆਂ ਦਾ ਨਿਕਲਿਆ ਡਰਾਅ! 20 ਵਪਾਰੀਆਂ...
  • smugglers attack media worker in noormihal
    ਨੂਰਮਹਿਲ 'ਚ ਤਸਕਰਾਂ ਦਾ ਮੀਡੀਆ ਕਰਮਚਾਰੀ 'ਤੇ ਹਮਲਾ, ਤੋੜੀ ਲੱਤ
Trending
Ek Nazar
indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • may i   expose   you
      ਕੀ ਮੈਨੂੰ ਤੁਹਾਡਾ ‘ਪਰਦਾਫਾਸ਼’ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ...?
    • judicial appointments transparency
      ਜੁਡੀਸ਼ੀਅਲ ਨਿਯੁਕਤੀਆਂ ’ਚ ਪਾਰਦਰਸ਼ਤਾ ਦੀ ਲੋੜ
    • khalistan referendum
      ਐਡਮੰਟਨ ਖਾਲਿਸਤਾਨ ਰੈਫਰੈਂਡਮ : ਭਾਰੀ ਪ੍ਰਚਾਰ, ਹਾਜ਼ਰੀ ’ਤੇ ਸਵਾਲ
    • punjab vidhan sabha elections
      ਪੰਜਾਬ ਵਿਧਾਨ ਸਭਾ ਚੋਣਾਂ : ਨਸ਼ਾ, ਕਾਨੂੰਨ-ਵਿਵਸਥਾ ਅਤੇ ਕਰਜ਼ਾ ਹੋਣਗੇ ਮੁੱਖ ਮੁੱਦੇ
    • vidhan parishad
      ਵਿਧਾਨ ਪ੍ਰੀਸ਼ਦ ਦੇ ਨਤੀਜੇ ਭਵਿੱਖ ਦੀ ਇਮਾਰਤ ਦੇ ਸੰਕੇਤ ?
    • dpdp
      ਡਿਜੀਟਲ ਨਿੱਜੀ ਡਾਟਾ ਸੁਰੱਖਿਆ ਐਕਟ : ਪੱਤਰਕਾਰੀ ਦੀ ਆਜ਼ਾਦੀ ’ਤੇ ਸਵਾਲ!
    • rahul gandhi s delhi march
      ਰਾਹੁਲ ਦਾ ‘ਦਿੱਲੀ ਮਾਰਚ’ ’ਚ ਸ਼ਾਮਲ ਹੋਣ ਦਾ ਸੱਦਾ
    • sardar patel
      ਸਰਦਾਰ ਪਟੇਲ ਦੀ ਵਿਰਾਸਤ ਅਤੇ ਰਾਸ਼ਟਰੀ ਏਕਤਾ ਦੀ ਸਮਕਾਲੀ ਚੁਣੌਤੀ
    • br ambedkar jalandhar
      ਇਤਿਹਾਸ ਦਾ ਇਕ ਅੰਸ਼ : 1951 ’ਚ ਬਾਬਾ ਸਾਹਿਬ ਅੰਬੇਡਕਰ ਦੀ ਜਲੰਧਰ ਯਾਤਰਾ
    • imran khan pti
      ਖ਼ੈਬਰ ਪਖ਼ਤੂਨਖ਼ਵਾ ’ਚ ਇਮਰਾਨ ਖ਼ਾਨ ਦੀ ਪੀ. ਟੀ. ਆਈ. ਲਈ ਪ੍ਰੀਖਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +