ਰੋਹਿਤ ਮਹਿਰਾ
ਸਾਡੀ ਧਰਤੀ ਜੋ ਸਾਡੇ ਸੋਹਣੇ ਦੇਸ਼ ਦਾ ਵੀ ਘਰ ਹੈ, ਪਾਣੀ ਅਤੇ ਹਵਾ ਪ੍ਰਦੂਸ਼ਣ ਦੇ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੀ ਹੈ। ਅਸੀਂ ਦਿਨ ’ਚ ਔਸਤਨ 3-4 ਵਾਰ ਖਾਣਾ ਖਾਂਦੇ ਹਾਂ ਅਤੇ ਰੋਜ਼ਾਨਾ 8-9 ਗਲਾਸ ਪਾਣੀ ਪੀਂਦੇ ਹਾਂ ਪਰ ਸਾਹ ਦਿਨ ’ਚ ਲਗਾਤਾਰ ਲੈਂਦੇ ਹਾਂ, ਇਸ ਲਈ ਸਾਡੇ ਸਾਹਮਣੇ ਅੱਜ ਸਭ ਤੋਂ ਵੱਡੀ ਸਮੱਸਿਆ ਹਵਾ ਪ੍ਰਦੂਸ਼ਣ ਦੀ ਹੈ।
ਜਦੋਂ ਅਸੀਂ ਬੱਚੇ ਸੀ, ਉਦੋਂ ਸਾਡੇ ਕੋਲ ਦੋ ਤਰ੍ਹਾਂ ਦੀਆਂ ਛੁੱਟੀਆਂ ਹੁੰਦੀਆਂ ਸਨ-ਗਰਮੀਆਂ ਦੀਆਂ, ਸਰਦੀਆਂ ਦੀਆਂ। ਹੁਣ ਬਦਕਿਸਮਤੀ ਨਾਲ ਸਾਡੇ ਬੱਚਿਆਂ ਨੂੰ ਤੀਜੀ ਕਿਸਮ ਦੀਆਂ ਛੁੱਟੀਆਂ ਵੀ ਹੋਣ ਲੱਗ ਪਈਆਂ ਹਨ ਅਤੇ ਉਹ ਹਨ ਹਵਾ ਪ੍ਰਦੂਸ਼ਣ ਕਾਰਣ ਹੋਣ ਵਾਲੀਆਂ ‘ਸਮੋਗ ਵੈਕੇਸ਼ਨ’।
ਇਹ ਤ੍ਰਾਸਦੀ ਹੈ ਕਿ ਪਿਛਲੇ ਸਾਲ ਹਵਾ ਪ੍ਰਦੂਸ਼ਣ ਕਾਰਣ ਉੱਤਰ ਭਾਰਤ ਦੇ ਕਈ ਸਕੂਲ ਬੰਦ ਕਰਨੇ ਪਏ ਸਨ। ਹਵਾ ਗੁਣਵੱਤਾ ਸੂਚਕਅੰਕ, ਜੋ ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਦੀ ਹਵਾ ਅਤੇ ਉਸ ਦੀ ਗੁਣਵੱਤਾ ਨੂੰ ਮਾਪਦਾ ਹੈ, ਇਕ ਖਤਰਨਾਕ ਪੱਧਰ ’ਤੇ ਹੈ। ਦੁਨੀਆ ਦੇ 10 ਸਭ ਤੋਂ ਦੂਸ਼ਿਤ ਸ਼ਹਿਰਾਂ ’ਚੋਂ 7 ਭਾਰਤ ’ਚ ਹਨ। ਇਕ ਰਿਪੋਰਟ ਮੁਤਾਬਿਕ ਦਿੱਲੀ ’ਚ ਰਹਿਣ ਵਾਲੇ ਲੋਕਾਂ ਦੀ ਉਮਰ ’ਚੋਂ ਹਵਾ ਪ੍ਰਦੂਸ਼ਣ ਕਾਰਣ ਔਸਤਨ 10 ਸਾਲ ਘਟ ਗਏ ਹਨ।
ਇਸ ਵਿਗੜਦੀ ਸਥਿਤੀ ਦੇ ਮੁੱਖ ਕਾਰਣਾਂ ’ਚ ਜੰਗਲਾਂ ਦੀ ਕਟਾਈ, ਤੇਜ਼ੀ ਨਾਲ ਉਦਯੋਗੀਕਰਨ, ਗੱਡੀਆਂ ’ਚੋਂ ਨਿਕਲਣ ਵਾਲਾ ਧੂੰਆਂ, ਲੋਕਾਂ ’ਚ ਜਾਗਰੂਕਤਾ ਦੀ ਘਾਟ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ਆਦਿ ਸ਼ਾਮਲ ਹੈ। ਹਵਾ ਦੀ ਗੁਣਵੱਤਾ ਵਿਗੜਨ ਦੀ ਮੁੱਖ ਵਜ੍ਹਾ ਰੁੱਖਾਂ ਜਾਂ ਜੰਗਲਾਂ ਦੀ ਕਟਾਈ ਹੈ। ਇਕ ਇਨਸਾਨ ਦੇ ਰੂਪ ’ਚ ਸਾਡੀ ਹੋਂਦ ਰੁੱਖਾਂ ਅਤੇ ਪੌਦਿਆਂ ਦੀ ਹੋਂਦ ਨਾਲ ਜੁੜੀ ਹੋਈ ਹੈ। ਜੇ ਅਸੀਂ ਜ਼ਿੰਦਾ ਰਹਿਣਾ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੁੱਖ ਉਗਾਈਏ ਅਤੇ ਇਸ ਨੂੰ ਕੌਮੀ ਆਦਤ ਬਣਾ ਲਿਆ ਜਾਵੇ।
ਰੁੱਖ ਉਗਾਉਣ ਦਾ ਪ੍ਰਭਾਵਸ਼ਾਲੀ ਅਤੇ ਤੇਜ਼ ਤਰੀਕਾ
ਸਾਨੂੰ ਜੰਗੀ ਪੱਧਰ ’ਤੇ ਰੁੱਖ ਉਗਾਉਣ ਦੀ ਲੋੜ ਹੈ ਪਰ ਇਹ ਕਿਵੇਂ ਹੋਵੇ? ਇਸ ਦਾ ਜਵਾਬ ‘ਸੀਡ ਬਾਲ’ ਹੋ ਸਕਦਾ ਹੈ, ਜੋ ਰੁੱਖ ਉਗਾਉਣ ਦਾ ਇਕ ਪ੍ਰਭਾਵਸ਼ਾਲੀ ਅਤੇ ਤੇਜ਼ ਤਰੀਕਾ ਹੈ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ‘ਸੀਡ ਬਾਲ’ ਮਿੱਟੀ ਅਤੇ ਮਿੱਟੀ ਦੇ ਗੋਲੇ ’ਚ ਲਿਪਟੇ ਬੀਜਾਂ ਦਾ ਇਕ ਸਰਲ ਸਮੂਹ ਹੈ, ਜਿਸ ਨੂੰ ਤੁਸੀਂ ਗੇਂਦ ਵਾਂਗ ਸੁੱਟ ਸਕਦੇ ਹੋ। ਇਸ ਲਈ ਇਸ ਨੂੰ ‘ਸੀਡ ਬਾਲ’ ਜਾਂ ‘ਅਰਥ ਬਾਲ’ ਕਿਹਾ ਜਾਂਦਾ ਹੈ। ਇਸ ਤਕਨੀਕ ’ਚ ਲੋੜੀਂਦੇ ਪੌਦਿਆਂ ਜਾਂ ਰੁੱਖਾਂ ਦੇ ਬੀਜਾਂ ਨੂੰ ਕੁਝ ਪੋਸ਼ਕ ਤੱਤਾਂ, ਜਿਵੇਂ ਕੋਕੋ-ਪਿਟ ਜਾਂ ਕਾਈ ਨਾਲ ਮਿੱਟੀ ’ਚ ਲਪੇਟਿਆ ਜਾਂਦਾ ਹੈ। ‘ਸੀਡ ਬਾਲ’ ਨੂੰ ਮਿੱਟੀ ਅਤੇ ਬੀਜ ਨਮੀ ਵਾਲੀ ਸਥਿਤੀ ’ਚ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਗੇਂਦ ਵਰਗਾ ਆਕਾਰ ਦਿੱਤਾ ਜਾਂਦਾ ਹੈ।
ਇਹ ਛੋਟੀ ‘ਸੀਡ ਬਾਲ’ ਇਕ ਬਨਾਉਟੀ ਗਰਭ ਦੇ ਰੂਪ ’ਚ ਕੰਮ ਕਰਦੀ ਹੈ, ਜਿਸ ’ਚ ਬੀਜ ਫੁੱਟਣ ਲਈ ਢੁੱਕਵਾਂ ਮਾਹੌਲ ਪ੍ਰਾਪਤ ਕਰਦਾ ਹੈ। ਜਦੋਂ ਪੌਦਾ ਜਨਮ ਲੈਣ ਲਈ ਤਿਆਰ ਹੋ ਜਾਂਦਾ ਹੈ ਤਾਂ ਉਹ ਆਪਣੀ ਖੁਦ ਦੀ ਬੀਜ-ਪਰਤ ਨਾਲ ਸੰਪਰਕ ’ਚ ਆ ਕੇ ਵਧ ਰਿਹਾ ਹੁੰਦਾ ਹੈ, ਜੋ ਸੀਡ ਪੌਦੇ ਨੂੰ ਭੋਜਨ, ਨਮੀ ਅਤੇ ਪੋਸ਼ਕ ਤੱਤ ਸਪਲਾਈ ਕਰਦਾ ਹੈ।
ਇਸ ਤਰ੍ਹਾਂ ਇਨ੍ਹਾਂ ਬੀਜਾਂ ਨੂੰ ਮਿੱਟੀ ਅਤੇ ਮਿੱਟੀ ਦੇ ਲੇਪ ਜ਼ਰੀਏ ਬੀਜ ਖਾਣ ਵਾਲੇ ਕੀੜਿਆਂ ਅਤੇ ਜਾਨਵਰਾਂ ਤੋਂ ਵੀ ਬਚਾਇਆ ਜਾਂਦਾ ਹੈ। ਹੌਲੀ-ਹੌਲੀ ਇਹ ਛੋਟਾ ਜਿਹਾ ਫੁੱਟਿਆ ਪੌਦਾ ਬਿਨਾਂ ਕਿਸੇ ਮਨੁੱਖੀ ਯਤਨ ਦੇ ਆਪਣੀ ਜੜ੍ਹ ਜਮਾ ਲੈਂਦਾ ਹੈ। ਜਦੋਂ ‘ਸੀਡ ਬਾਲ’ ਨੂੰ ਸੁੱਟਿਆ ਜਾਂਦਾ ਹੈ ਤਾਂ ਉਸ ਨੂੰ ‘ਸੀਡ ਬੰਬ’ ਕਿਹਾ ਜਾਂਦਾ ਹੈ।
‘ਸੀਡ ਬੰਬ’ ਜਾਂ ‘ਬੀਜ ਗੋਲੇ’ ਪ੍ਰਾਚੀਨ ਅਤੇ ਇਕ ਸਮੇਂ ਦੀ ਪਰਖੀ ਹੋਈ ਤਕਨੀਕ ਹੈ। ਇਸ ਪ੍ਰਣਾਲੀ ਦੀ ਵਰਤੋਂ ਮਿਸਰ, ਨੀਲ ਅਤੇ ਹੋਰ ਕਈ ਪ੍ਰਾਚੀਨ ਸੱਭਿਅਤਾਵਾਂ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ਸੀ। ਜਾਪਾਨ ’ਚ ਇਸ ਨੂੰ ‘ਅਰਥ ਡੰਪਿੰਗ’ (ਤਾਸਚੀ ਡਾਂਗੋ) ਦੇ ਰੂਪ ’ਚ ਜਾਣਿਆ ਜਾਂਦਾ ਹੈ। 20ਵੀਂ ਸਦੀ ਦੇ ਸ਼ੁਰੂ ’ਚ ਜਾਪਾਨ ਦੇ ਮਸਾਨੋਬੂ ਫੁਕੂਓਕਾ ਨੇ ਇਸ ਅਭਿਆਸ ਨੂੰ ਮੁੜ ਸੁਰਜੀਤ ਕੀਤਾ, ਜਿਸ ਨਾਲ ਇਸ ਨੂੰ ਕੁਦਰਤੀ ਖੇਤੀ ਅੰਦੋਲਨ ’ਚ ਸ਼ਾਮਲ ਕੀਤਾ ਗਿਆ। 1970 ਦੇ ਦਹਾਕੇ ਦੇ ਅਖੀਰ ’ਚ ‘ਸੀਡ ਬਾਲ’ ਦੀ ਵਰਤੋਂ ਗੁਰਿੱਲਾ ਬਾਗਬਾਨੀ ਦੀ ਰਣਨੀਤੀ ਵਜੋਂ ਕੀਤੀ ਗਈ ਸੀ। ਜਾਪਾਨ ਦੇ ਨਾਲ-ਨਾਲ ਕੀਨੀਆ ਅਤੇ ਅਮਰੀਕਾ ’ਚ ਵੀ ਇਸ ਦੀ ਸਫਲਤਾ ਦੀਆਂ ਕਹਾਣੀਆਂ ਮੌਜੂਦ ਹਨ। ਅਮਰੀਕਾ ਵਿਚ ‘ਏਰੀਅਲ ਸੀਡ ਬੰਬਿੰਗ’ ਦੀ ਵਰਤੋਂ ਕੀਤੀ ਜਾਂਦੀ ਹੈ, ਜਿਥੇ ਬੀਜਾਂ ਨੂੰ ਜਹਾਜ਼ਾਂ ਰਾਹੀਂ ਮੁਸ਼ਕਿਲ ਅਤੇ ਦੂਰ-ਦੁਰਾਡੇ ਵਾਲੇ ਖੇਤਰਾਂ ’ਚ ਸੁੱਟਿਆ ਜਾਂਦਾ ਹੈ।
ਬਾਗਬਾਨੀ ਹੁਨਰ ਦੀ ਲੋੜ ਨਹੀਂ
ਸੀਡ ਬਾਲ ਪਲਾਂਟੇਸ਼ਨ ਇਕ ਸਰਲ ਪਰ ਪ੍ਰਭਾਵਸ਼ਾਲੀ ਤਰੀਕਾ ਹੈ। ਸੀਡ ਬਾਲ ਨੂੰ ਬਣਾਉਣਾ ਬਹੁਤ ਸੌਖਾ ਹੈ ਅਤੇ ਬੀਜ ਬੀਜਣ ਲਈ ਘੱਟ ਬਾਗਬਾਨੀ ਹੁਨਰ ਦੀ ਲੋੜ ਪੈਂਦੀ ਹੈ। ਇਹ ਸੀਡ ਬਾਲ ਬੱਚਿਆਂ ਵਲੋਂ ਵੀ ਬਣਾਏ ਜਾ ਸਕਦੇ ਹਨ। ਇਨ੍ਹਾਂ ਸੀਡ ਬਾਲਜ਼ ਨੂੰ ਪਹਾੜੀਆਂ, ਝੀਲਾਂ, ਤਲਾਬਾਂ ਨੇੜੇ ਸੁੱਟਿਆ ਜਾਂਦਾ ਹੈ ਤਾਂ ਕਿ ਇਹ ਫੁੱਟ ਕੇ ਪੌਦੇ ਬਣਨ ਅਤੇ ਅਖੀਰ ’ਚ ਵੱਡੇ ਰੁੱਖ, ਜੋ ਮੀਂਹ ਦੇ ਪਾਣੀ ਨੂੰ ਰੋਕਣ ’ਚ ਮਦਦ ਕਰਦੇ ਹਨ। ਇਹ ਸੀਡ ਬਾਲ ਜਾਂ ਸੀਡ ਬੰਬ ਕਾਰਾਂ, ਬੱਸਾਂ ’ਚ ਜਾਂਦੇ ਸਮੇਂ ਜਾਂ ਸਵੇਰ ਨੂੰ ਪੈਦਲ ਚੱਲਣ ਵਾਲੇ ਲੋਕਾਂ ਵਲੋਂ ਵੀ ਸੁੱਟੇ ਜਾ ਸਕਦੇ ਹਨ।
ਜਦੋਂ ਪਾਣੀ ਸੀਡ ਬਾਲ ਉੱਤੋਂ ਮਿੱਟੀ ਦੀ ਪਰਤ ਹਟਾਉਂਦਾ ਹੈ ਤਾਂ ਉਸ ’ਚ ਬੀਜ ਫੁੱਟਦਾ ਹੈ। ਇਸ ਦਾ ਮਤਲਬ ਇਹ ਹੈ ਕਿ ਸੀਡ ਬਾਲ ਨਾਲ ਬੀਜਾਈ ਦਾ ਸਮਾਂ ਓਨਾ ਅਹਿਮ ਨਹੀਂ ਹੈ, ਜਦਕਿ ਚੰਗੇ ਨਤੀਜੇ ਲਈ ਕਾਫੀ ਬਰਸਾਤ ਤੋਂ ਠੀਕ ਪਹਿਲਾਂ ਸਿੱਧਾ ਬੀਜ ਬੀਜਣਾ ਪੈਂਦਾ ਹੈ ਪਰ ਸੀਡ ਬਾਲ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕੋਈ ਖਾਸ ਮਿਹਨਤ ਜਾਂ ਮਸ਼ੀਨਰੀ ਦੀ ਲੋੜ ਨਹੀਂ। ਸੀਡ ਬਾਲ ਦੀ ਕੀਮਤ ਜ਼ਿਆਦਾ ਬੀਜਾਂ ਦੀ ਕੀਮਤ ’ਤੇ ਨਿਰਭਰ ਕਰਦੀ ਹੈ। ਔਸਤਨ ਪ੍ਰਤੀ ਸੀਡ ਬਾਲ ਦੀ ਲਾਗਤ 50 ਪੈਸੇ ਤੋਂ ਵੀ ਘੱਟ ਹੁੰਦੀ ਹੈ।
ਸਫਲਤਾ ਦਰ ਕਿਤੇ ਜ਼ਿਆਦਾ
ਪੌਦੇ ਉਗਾਉਣ ਲਈ ਵੱਖ-ਵੱਖ ਬੀਜਾਂ ਦੇ ਸਮੂਹ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਇਕੱਠੇ ਵਧਦੇ ਹਨ। ਇਕ ਖੋਜ ਮੁਤਾਬਿਕ ਸੀਡ ਬਾਲ ਦੀ ਸਫਲਤਾ ਦਰ ਰੁੱਖਾਂ-ਪੌਦਿਆਂ ਦੀ ਰਵਾਇਤੀ ਪ੍ਰਣਾਲੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਹੁਣੇ ਜਿਹੇ ਲੁਧਿਆਣਾ ’ਚ ਸਕੂਲੀ ਵਿਦਿਆਰਥੀਆਂ, ਗੈਰ-ਸਰਕਾਰੀ ਸੰਗਠਨਾਂ, ਕੈਦੀਆਂ ਅਤੇ ਕਾਰਪੋਰੇਟ ਹਾਊਸਾਂ ਵਲੋਂ ਸੀਡ ਬਾਲ ਤਿਆਰ ਕੀਤੇ ਗਏ ਸਨ, ਜਿਨ੍ਹਾਂ ਨੂੰ ਜਗਨਨਾਥ ਰੱਥ ਯਾਤਰਾ ਦੇ ‘ਪ੍ਰਸਾਦਮ’ ਵਜੋਂ ਇਕ ਅਨੋਖੇ ਢੰਗ ਨਾਲ ਵੰਡਿਆ ਗਿਆ ਤਾਂ ਕਿ ਇਸ ਕਾਰਜ ਨੂੰ ਜਨਤਕ ਬਣਾਇਆ ਜਾ ਸਕੇ। ਲੁਧਿਆਣਾ ’ਚ ਜਗਨਨਾਥ ਰੱਥ ਯਾਤਰਾ ਦੌਰਾਨ ਲਾਈਆਂ ਗਈਆਂ 2250 ਸਟਾਲਾਂ ’ਤੇ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੀਡ ਬਾਲ ਵੰਡੇ ਗਏ।
ਪਟੇਲ ਦਾ ਅਧੂਰਾ ਸੁਪਨਾ ਕੀ ਅਮਿਤ ਸ਼ਾਹ ਪੂਰਾ ਕਰਨਗੇ?
NEXT STORY