Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    10:37:45 PM

  • mohan bhagwat on gen z

    ਪੁਰਾਣੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ...

  • raja warring meeting

    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ!...

  • jalandhar boy stuck in russia truth about travel agents revealed in video

    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ...

  • punjabi sikh youth truck driver in america

    ਅਮਰੀਕਾ ਤੋਂ ਦੁਖਦ ਘਟਨਾ, ਨੌਜਵਾਨ ਖੁਸ਼ਕਰਨਦੀਪ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਖੋਮੈਨੀ ਦੀ 'ਇਸਲਾਮਿਕ ਕ੍ਰਾਂਤੀ' ਤੋਂ ਦੁਨੀਆ ਨੂੰ ਕੀ ਮਿਲਿਆ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਖੋਮੈਨੀ ਦੀ 'ਇਸਲਾਮਿਕ ਕ੍ਰਾਂਤੀ' ਤੋਂ ਦੁਨੀਆ ਨੂੰ ਕੀ ਮਿਲਿਆ

  • Updated: 06 Feb, 2019 06:16 AM
Special Story
what did the world get from khomeini  s   islamic revolution
  • Share
    • Facebook
    • Tumblr
    • Linkedin
    • Twitter
  • Comment

ਈਰਾਨ ਦੀ ਇਸਲਾਮਿਕ ਕ੍ਰਾਂਤੀ ਇਸ ਸਮੇਂ ਦੁਨੀਆ ਦੇ ਵਿਚਾਰ ਦੇ ਕੇਂਦਰ 'ਚ ਹੈ। ਹੁਣ ਇਥੇ ਇਹ ਸਵਾਲ ਉੱਠਦਾ ਹੈ ਕਿ ਈਰਾਨ ਦੀ ਇਸਲਾਮਿਕ ਕ੍ਰਾਂਤੀ ਦੁਨੀਆ ਦੇ ਵਿਚਾਰ ਦੇ ਕੇਂਦਰ 'ਚ ਕਿਉਂ ਹੈ? ਈਰਾਨ ਦੀ ਇਸਲਾਮਿਕ ਕ੍ਰਾਂਤੀ ਦੇ ਸਬੰਧ 'ਚ ਦੁਨੀਆ ਕਿਸ ਤਰ੍ਹਾਂ ਦੇ ਵਿਚਾਰ ਰੱਖਦੀ ਹੈ? ਇਸਲਾਮਿਕ ਕ੍ਰਾਂਤੀ ਨੂੰ ਅੱਜ ਦੀ ਤਰੀਕ 'ਚ ਈਰਾਨ ਦੇ  ਲੋਕ ਕਿਵੇਂ ਦੇਖਦੇ ਹਨ?  
ਇਸਲਾਮਿਕ ਕ੍ਰਾਂਤੀ ਦੇ ਜਨਮਦਾਤਾ ਅਯਾਤੁੱਲ੍ਹਾ ਖੋਮੈਨੀ  ਲਈ ਲੋਕਾਂ 'ਚ ਪਿਆਰ ਅੱਜ ਵੀ ਬਾਕੀ ਹੈ ਜਾਂ ਨਹੀਂ? ਖੋਮੈਨੀ ਕਾਰਨ ਕੀ ਈਰਾਨ ਦੇ ਲੋਕ ਮੁਸ਼ਕਿਲਾਂ ਭਰੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਹੋਏ ਹਨ? ਕੀ ਔਰਤਾਂ ਦੀ ਪੂਰੀ ਆਜ਼ਾਦੀ  'ਤੇ ਇਸਲਾਮਿਕ ਕ੍ਰਾਂਤੀ ਕਾਰਨ ਪਾਬੰਦੀ ਲੱਗ ਗਈ?
ਕੀ ਈਰਾਨ ਦੀ ਇਸਲਾਮਿਕ ਕ੍ਰਾਂਤੀ ਤੋਂ ਦੁਨੀਆ ਵੀ ਪ੍ਰਭਾਵਿਤ ਹੋਈ ਹੈ? ਕੀ ਈਰਾਨ ਦੀ ਇਸਲਾਮਿਕ ਕ੍ਰਾਂਤੀ ਨਾਲ ਦੁਨੀਆ ਦੀਆਂ ਲੋਕਤੰਤਿਰਕ ਕਦਰਾਂ-ਕੀਮਤਾਂ ਦਾ ਵੀ ਨਿਘਾਰ ਹੋਇਆ ਹੈ? ਕੀ ਇਸ  ਨਾਲ ਦੁਨੀਆ 'ਚ ਪ੍ਰਗਟਾਵੇ ਦੀ ਆਜ਼ਾਦੀ ਦਾ  ਵੀ ਗਲਾ ਘੁੱਟ ਹੋਇਆ ਹੈ? ਕੀ ਈਰਾਨ ਕਦੀ ਵੀ ਕੱਟੜਵਾਦ 'ਚੋਂ ਬਾਹਰ ਆਵੇਗਾ ਜਾਂ ਨਹੀਂ? 
ਇਹ ਸਾਰੇ ਸਵਾਲ ਬਹੁਤ ਅਹਿਮ ਹਨ। ਈਰਾਨ 'ਚ ਇਸਲਾਮਿਕ ਕ੍ਰਾਂਤੀ ਦਾ ਪ੍ਰਭਾਵ ਨਾ ਸਿਰਫ ਈਰਾਨ ਦੀ ਬਹੁਲਤਾ ਅਤੇ ਉਦਾਰਤਾ 'ਤੇ ਪਿਆ ਹੈ, ਸਗੋਂ ਪੂਰੇ ਮੁਸਲਿਮ ਜਗਤ ਅਤੇ ਬਾਕੀ ਦੁਨੀਆ 'ਤੇ ਵੀ ਪਿਆ ਹੈ। ਪ੍ਰਗਟਾਵੇ ਦੀ ਆਜ਼ਾਦੀ 'ਤੇ ਵੀ ਵਾਰ ਹੋਇਆ ਹੈ। 
ਸਲਮਾਨ ਰਸ਼ਦੀ ਵਰਗਾ ਪ੍ਰਸਿੱਧ ਲੇਖਕ ਵੀ ਈਰਾਨ ਦੀ ਇਸਲਾਮਿਕ ਕ੍ਰਾਂਤੀ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਬਚਾਉਣ ਲਈ ਸੁਰੱਖਿਆ ਘੇਰੇ 'ਚ ਰਹਿਣ ਲਈ ਮਜਬੂਰ ਹੈ। ਈਰਾਨ 'ਚ ਜਦੋਂ-ਜਦੋਂ ਵੀ ਇਸਲਾਮਿਕ ਕ੍ਰਾਂਤੀ ਵਿਰੁੱਧ  ਬਗਾਵਤ ਹੋਈ ਹੈ, ਉਦੋਂ-ਉਦੋਂ ਵੱਡੇ ਪੱਧਰ 'ਤੇ ਮਨੁੱਖਤਾ ਦਾ ਨਾਸ਼ ਹੋਇਆ ਹੈ, ਹਿੰਸਾ ਹੋਈ ਹੈ, ਲੋਕ ਮੌਤ ਦੇ ਘਾਟ ਉਤਾਰੇ ਜਾਂਦੇ ਰਹੇ ਹਨ, ਜ਼ਿੰਦਗੀਆਂ ਜੇਲਾਂ 'ਚ ਸੜਦੀਆਂ ਰਹੀਆਂ ਹਨ। 
ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਨਹੀਂ
ਇਸਲਾਮਿਕ ਕ੍ਰਾਂਤੀ 'ਚੋਂ ਨਿਕਲੀ ਇਸਲਾਮਿਕ ਸੱਤਾ ਹਮੇਸ਼ਾ  ਇਸਲਾਮਿਕ ਕ੍ਰਾਂਤੀ ਦੀਆਂ ਕਦਰਾਂ-ਕੀਮਤਾਂ 'ਤੇ ਮਾਣ ਕਰਦੀ ਰਹੀ ਹੈ। ਇਸਲਾਮਿਕ ਕ੍ਰਾਂਤੀ ਦੀਆਂ ਕਦਰਾਂ-ਕੀਮਤਾਂ ਨੂੰ ਹਿੰਸਕ ਅਤੇ ਅਣਮਨੁੱਖੀ ਢੰਗ ਨਾਲ ਲਾਗੂ ਕਰਦੀ ਰਹੀ ਹੈ। ਇਸਲਾਮਿਕ ਸੱਤਾ ਜਿਥੇ ਲਾਗੂ ਹੁੰਦੀ ਹੈ, ਉਥੇ ਵਿਅਕਤੀ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਯਕੀਨੀ ਹੋ ਹੀ ਨਹੀਂ ਸਕਦੀ, ਸਾਰਿਆਂ ਨੂੰ ਇਸਲਾਮ ਵਲੋਂ ਸਥਾਪਿਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਰੀਤਾਂ ਦੀ ਪਾਲਣਾ ਕਰਨੀ ਪੈਂਦੀ ਹੈ, ਜੋ  ਪੱਥਰ  ਯੁੱਗ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮੌਜੂਦਾ ਯੁੱਗ ਨਾਲ ਕੋਈ ਵਾਸਤਾ ਨਹੀਂ ਹੁੰਦਾ। 
ਇਹ ਧਿਆਨ 'ਚ ਰੱਖਣਾ ਹੋਵੇਗਾ ਕਿ  ਇਹ  ਰੀਤਾਂ ਗਿਆਨ-ਵਿਗਿਆਨ ਦਾ ਮਜ਼ਾਕ ਉਡਾਉਂਦੀਆਂ ਹਨ। ਗਿਆਨ-ਵਿਗਿਆਨ ਦੇ ਵਿਕਾਸ  ਦਾ ਰਾਹ ਰੋਕਦੀਆਂ ਹਨ, ਉਦਾਰਤਾ ਅਤੇ ਖੁੱਲ੍ਹੇਪਣ 'ਤੇ ਵਾਰ ਕਰਦੀਆਂ ਹਨ।  ਈਰਾਨ ਸਮੇਤ ਉਹ ਸਾਰੇ ਦੇਸ਼ ਅੱਜ ਇਸੇ ਕਾਰਨ  ਪੱਛੜੇ ਹੋਏ ਹਨ, ਜਿਥੇ ਇਸਲਾਮਿਕ ਸੱਤਾ ਕਾਇਮ ਹੈ।  ਈਰਾਨ, ਪਾਕਿਸਤਾਨ, ਲਿਬਨਾਨ, ਸੀਰੀਆ ਆਦਿ ਇਸ ਦੀਆਂ ਮਿਸਾਲਾਂ ਹੋ ਸਕਦੇ ਹਨ। 
ਅੱਜ ਤੋਂ 40 ਸਾਲ ਪਹਿਲਾਂ 1979 'ਚ  ਖੋਮੈਨੀ ਨੇ ਈਰਾਨ 'ਚ ਇਸਲਾਮਿਕ ਸੱਤਾ ਕਾਇਮ ਕੀਤੀ ਸੀ, ਜਿਸ ਨੂੰ ਦੁਨੀਆ 'ਚ ਇਸਲਾਮਿਕ ਕ੍ਰਾਂਤੀ ਕਿਹਾ ਗਿਆ। ਉਦੋਂ ਈਰਾਨ 'ਤੇ ਰਾਜੇ ਦਾ ਰਾਜ ਸੀ। ਸ਼ਾਹ ਈਰਾਨ ਦਾ ਰਾਜਾ ਸੀ ਪਰ ਉਹ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਪਹਿਰੇਦਾਰ ਵੀ ਸੀ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ 'ਤੇ ਆਧਾਰਿਤ ਸੱਤਾ ਹੀ ਚਲਾਉਂਦਾ ਸੀ। ਇਸ ਲਈ ਸ਼ਾਹ ਦੁਨੀਆ ਭਰ 'ਚ ਪ੍ਰਸਿੱਧ ਸੀ। ਔਰਤਾਂ ਨੂੰ ਪੂਰੀ ਆਜ਼ਾਦੀ ਮਿਲੀ ਹੋਈ ਸੀ, ਵਿਗਿਆਨ ਆਧਾਰਿਤ ਵਿੱਦਿਅਕ ਅਦਾਰੇ ਵੀ ਸਨ, ਜਿਨ੍ਹਾਂ 'ਤੇ ਇਸਲਾਮਿਕ ਰੀਤਾਂ ਦਾ ਕੋਈ ਪ੍ਰਭਾਵ ਨਹੀਂ ਸੀ। 
ਈਰਾਨ ਇਸੇ ਕਾਰਨ ਵਿਕਸਿਤ ਦੇਸ਼ ਵਜੋਂ ਖੜ੍ਹਾ ਹੋ ਰਿਹਾ ਸੀ ਪਰ ਸ਼ਾਹ ਦੇ ਰਾਜ ਦੌਰਾਨ ਹੀ ਖੋਮੈਨੀ ਨੇ ਇਸਲਾਮਿਕ ਸੱਤਾ ਕਾਇਮ ਕਰਨ ਲਈ ਦੇਸ਼ 'ਚ ਜੇਹਾਦ ਸ਼ੁਰੂ ਕਰ ਦਿੱਤਾ। ਇਸ ਦੇ ਦੋਸ਼ 'ਚ ਖੋਮੈਨੀ ਨੂੰ ਦੇਸ਼ਨਿਕਾਲਾ ਦਿੱਤਾ ਗਿਆ ਸੀ। ਪਹਿਲਾਂ ਉਹ ਇਰਾਕ ਅਤੇ ਫਿਰ ਫਰਾਂਸ 'ਚ ਰਿਹਾ। ਫਰਾਂਸ ਤੋਂ ਹੀ ਉਹ ਈਰਾਨ 'ਚ ਇਸਲਾਮਿਕ ਕ੍ਰਾਂਤੀ ਲਈ ਜੇਹਾਦ ਕਰ ਰਿਹਾ ਸੀ। ਅਰਾਜਕਤਾ ਅਤੇ ਖੂਨ–ਖਰਾਬਾ ਵਧ ਜਾਣ ਕਰਕੇ ਸ਼ਾਹ ਨੇ ਖ਼ੁਦ ਹੀ ਸੱਤਾ ਛੱਡ ਦਿੱਤੀ ਤੇ ਈਰਾਨ ਤੋਂ ਚਲਾ ਗਿਆ। 
ਸ਼ੀਆ-ਸੁੰਨੀ ਟਕਰਾਅ
ਖੋਮੈਨੀ ਦੀ ਇਸਲਾਮਿਕ ਕ੍ਰਾਂਤੀ ਨੇ ਮਨੁੱਖਤਾ ਦਾ ਬਹੁਤ ਨੁਕਸਾਨ ਕੀਤਾ। ਇਸ ਦੇ ਬੁਰੇ ਨਤੀਜੇ ਵੀ ਸਾਹਮਣੇ ਆਏ, ਜੋ ਬਹੁਤ ਭਿਆਨਕ ਸਨ। ਕਹਿਣ ਲਈ ਇਹ ਇਸਲਾਮਿਕ ਕ੍ਰਾਂਤੀ ਸੀ ਪਰ ਅਸਲ 'ਚ 'ਸ਼ੀਆ ਕ੍ਰਾਂਤੀ' ਸੀ ਕਿਉਂਕਿ ਖੋਮੈਨੀ ਦੀ ਇਸਲਾਮਿਕ ਸੱਤਾ ਸ਼ੀਆ ਬਹੁਲਤਾ 'ਤੇ ਆਧਾਰਿਤ ਸੀ। 
ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸ਼ੀਆ ਇਸਲਾਮ ਦੀ ਇਕ ਜਾਤ ਹੈ। ਇਸਲਾਮ 'ਚ ਸ਼ੀਆ ਵਰਗੀਆਂ ਕਈ ਜਾਤਾਂ ਹਨ। ਪੈਗੰਬਰ ਹਜ਼ਰਤ ਮੁਹੰਮਦ ਦੇ ਸਮੇਂ 'ਚ ਹੀ ਇਸਲਾਮ 72 ਫਿਰਕਿਆਂ 'ਚ ਵੰਡਿਆ ਗਿਆ ਸੀ। ਈਰਾਨ 'ਚ ਸ਼ੀਆ ਸਰਕਾਰ ਸੀ, ਜਦਕਿ ਗੁਆਂਢ 'ਚ ਪੈਂਦੇ ਇਰਾਕ 'ਚ ਸੁੰਨੀ ਸਰਕਾਰ ਸੀ। ਖੋਮੈਨੀ ਨੇ ਸ਼ੀਆ ਅਣਖ ਦੇ ਆਧਾਰ 'ਤੇ ਇਰਾਕ ਦੇ ਸ਼ਾਸਕ ਨਾਲ ਦੁਸ਼ਮਣੀ ਮੁੱਲ ਲੈ ਲਈ ਸੀ।  ਹਿੰਸਾ ਅਤੇ ਦੁਸ਼ਮਣੀ ਕੋਈ ਹਾਂ-ਪੱਖੀ ਨੀਤੀ ਤਾਂ ਹੁੰਦੀ ਨਹੀਂ। ਇਹ ਹਮੇਸ਼ਾ ਨੁਕਸਾਨ ਹੀ ਕਰਦੀ ਹੈ। ਈਰਾਨ ਤੇ ਇਰਾਕ 'ਚ ਦੋ ਦਹਾਕਿਆਂ ਤਕ ਅਸ਼ਾਂਤੀ ਫੈਲੀ ਰਹੀ, ਦੋਹਾਂ ਵਿਚਾਲੇ ਜੰਗ ਚੱਲਦੀ ਰਹੀ। ਇਸ ਜੰਗ 'ਚ ਲੱਗਭਗ 10 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। 
ਇਸਲਾਮਿਕ ਕ੍ਰਾਂਤੀ ਦੇ ਹਿੰਸਕ ਚਿਹਰੇ ਤੋਂ ਦੁਨੀਆ ਉਦੋਂ ਡਰੀ ਸੀ, ਜਦੋਂ ਖੋਮੈਨੀ ਨੇ
ਸਲਮਾਨ ਰਸ਼ਦੀ ਨੂੰ ਮਾਰਨ ਦਾ ਫਤਵਾ ਜਾਰੀ ਕੀਤਾ, ਜਿਸ ਨੇ ਇਸਲਾਮ 'ਤੇ ਆਧਾਰਿਤ ਇਕ ਕਿਤਾਬ ਲਿਖੀ ਸੀ। ਉਸ
ਕਿਤਾਬ 'ਚ ਇਸਲਾਮ ਪ੍ਰਤੀ ਕੁਝ ਅਸਹਿਜ ਗੱਲਾਂ ਲਿਖੀਆਂ ਸਨ
ਪਰ ਉਹ ਕਿਤਾਬ ਦੁਨੀਆ ਲਈ ਇਕ ਸ਼ੀਸ਼ਾ ਸੀ। ਖੋਮੈਨੀ ਨੇ
ਫਤਵਾ ਜਾਰੀ ਕਰ ਕੇ ਕਿਹਾ ਸੀ ਕਿ ਰਸ਼ਦੀ ਦੀ ਹੱਤਿਆ ਕਰਨ ਵਾਲੇ ਨੂੰ 'ਇਸਲਾਮ ਦਾ ਯੋਧਾ' ਮੰਨਿਆ ਜਾਵੇਗਾ ਤੇ ਉਸ ਨੂੰ ਮੂੰਹ ਮੰਗੀ ਰਕਮ ਦਿੱਤੀ
ਜਾਵੇਗੀ। ਇਸ ਫਤਵੇ ਤੋਂ ਦੁਨੀਆ ਡਰ ਗਈ ਸੀ।
ਪੂਰਾ ਇਸਲਾਮਿਕ ਜਗਤ ਖੋਮੈਨੀ ਦੇ ਫਤਵੇ ਨੂੰ ਲੈ ਕੇ ਪਾਗਲਪਣ ਦੇ ਰਾਹ 'ਤੇ ਚੱਲ ਰਿਹਾ ਸੀ।
ਲੋਕਤੰਤਰ ਦਾ ਮਜ਼ਾਕ
ਈਰਾਨ 'ਚ ਅੱਜ ਵੀ ਲੋਕਤੰਤਰ ਦਾ   ਮਜ਼ਾਕ ਉਡਾਇਆ ਜਾਂਦਾ  ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੁੰਦੀ ਹੈ ਪਰ ਇਹ ਚੋਣ ਉਹੀ ਲੜ ਸਕਦਾ ਹੈ, ਜਿਸ ਨੂੰ ਈਰਾਨ ਦਾ ਸਰਵਉੱਚ ਮਜ਼ਹਬੀ ਨੇਤਾ ਸਰਟੀਫਿਕੇਟ ਦਿੰਦਾ ਹੈ। 
ਇਹੋ ਵਜ੍ਹਾ ਹੈ ਕਿ ਜੋ ਲੋਕ ਇਸਲਾਮਿਕ ਕ੍ਰਾਂਤੀ ਦੀਆਂ ਕਦਰਾਂ-ਕੀਮਤਾਂ ਨੂੰ ਸਵੀਕਾਰ ਨਹੀਂ ਕਰਦੇ, ਜੋ ਲੋਕ ਕੱਟੜਵਾਦ ਦੇ ਵਿਰੁੱਧ ਹਨ, ਔਰਤਾਂ ਨੂੰ ਆਜ਼ਾਦੀ ਦੇਣ ਦਾ ਖਿਆਲ ਰੱਖਦੇ ਹਨ, ਉਹ ਲੋਕ ਈਰਾਨ 'ਚ ਚੋਣ ਨਹੀਂ ਲੜ ਸਕਦੇ।
ਇੰਨਾ ਹੀ ਨਹੀਂ, ਸਗੋਂ ਉਥੇ ਅੰਦੋਲਨ ਕਰਨ 'ਤੇ ਵੀ ਪਾਬੰਦੀ ਹੈ। ਇਸਲਾਮਿਕ ਸੱਤਾ ਦਾ ਵਿਰੋਧ ਕਰਨ ਦਾ ਅਰਥ ਸਿੱਧੇ ਤੌਰ 'ਤੇ ਹਿੰਸਾ ਦਾ ਸ਼ਿਕਾਰ ਹੋਣਾ, ਜੇਲ ਜਾਣਾ ਜਾਂ ਫਿਰ ਮੌਤ ਨੂੰ ਸੱਦਾ ਦੇਣਾ ਹੈ। 
ਦੁਨੀਆ ਦੇ ਮਨੁੱਖੀ ਅਧਿਕਾਰ ਸੰਗਠਨ ਈਰਾਨ ਵਰਗੇ ਦੇਸ਼ਾਂ, ਜਿਥੇ ਇਸਲਾਮਿਕ ਸੱਤਾ ਕਾਇਮ ਹੈ, ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ 'ਚ ਸਫਲ ਨਹੀਂ ਹੁੰਦੇ। 
ਈਰਾਨ ਦੀ ਇਸਲਾਮਿਕ ਕ੍ਰਾਂਤੀ ਦਾ ਬੁਰਾ ਨਤੀਜਾ ਇਹ ਨਿਕਲਿਆ ਕਿ ਬਾਕੀ ਅਰਬ ਦੇਸ਼ਾਂ 'ਚ ਵੀ ਹੌਲੀ-ਹੌਲੀ ਮਜ਼ਹਬੀ ਕੱਟੜਤਾ, ਹਿੰਸਾ ਫੈਲਦੀ ਗਈ ਤੇ ਅੱਤਵਾਦ ਵਰਗੀ ਬੁਰਾਈ ਜਨਮ ਲੈਂਦੀ ਗਈ। ਈਰਾਨ ਅੱਜ ਖ਼ੁਦ ਮੁਸਲਿਮ ਦੁਨੀਆ 'ਚ ਸ਼ੀਆ ਪੈਰਵੀਕਾਰ ਵਜੋਂ ਦਰਜ ਹੋ ਗਿਆ ਹੈ। ਈਰਾਨ ਸ਼ੀਆ ਬਹੁਲਤਾ ਵਾਲੇ ਦੇਸ਼ਾਂ ਦੀ ਨੁਮਾਇੰਦਗੀ ਕਰਦਾ ਹੈ ਤੇ ਸਾਊਦੀ ਅਰਬ ਸੁੰਨੀ ਬਹੁਲਤਾ ਵਾਲੇ ਦੇਸ਼ਾਂ ਦੀ। ਸ਼ੀਆ-ਸੁੰਨੀ ਵਿਚਾਲੇ ਹਮੇਸ਼ਾ ਜੰਗ ਛਿੜੀ ਰਹਿੰਦੀ ਹੈ। 
ਜੇ ਈਰਾਨ 'ਚ ਇਸਲਾਮਿਕ ਕ੍ਰਾਂਤੀ ਨਾ ਹੋਈ ਹੁੰਦੀ ਤਾਂ ਅੱਜ ਈਰਾਨ ਮੁਸਲਿਮ ਦੁਨੀਆ ਦਾ ਸਭ ਤੋਂ ਚਮਕਦਾਰ ਅਤੇ ਉਦਾਰ ਚਿਹਰਾ ਹੁੰਦਾ ਪਰ ਇਹ ਦੇਸ਼ ਅੱਜ ਕਈ ਪਾਬੰਦੀਆਂ ਨੂੰ ਝੱਲ ਰਿਹਾ ਹੈ। ਈਰਾਨ ਨੂੰ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਪੱਲਾ ਛੁਡਾ ਕੇ ਲੋਕਤੰਤਰਿਕ ਪ੍ਰਣਾਲੀ ਦੀ ਚੋਣ ਕਰਨੀ ਚਾਹੀਦੀ ਹੈ।
(guptvishnu@gmail.com)

  • ਖੋਮੈਨੀ
  • ਇਸਲਾਮਿਕ ਕ੍ਰਾਂਤੀ
  • Revolution

ਲੋਕ ਸਭਾ ਚੋਣਾਂ 'ਚ ਖੇਤਰੀ ਪਾਰਟੀਆਂ ਹੋਣਗੀਆਂ 'ਕਿੰਗ-ਮੇਕਰ'

NEXT STORY

Stories You May Like

  • flipkart ordered to compensate shopkeeper
    iPhone ਦੀ ਜਗ੍ਹਾ ਮਿਲਿਆ ਦਾੜ੍ਹੀ ਵਧਾਉਣ ਵਾਲਾ ਤੇਲ, Flipkart ਤੇ ਦੁਕਾਨਦਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ
  • cbi raids 5 places including chandigarh ludhiana
    ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ
  • don  t fear rejection  learn from it  kranti prakash jha
    ਰਿਜੈਕਸ਼ਨ ਤੋਂ ਡਰਨਾ ਨਹੀਂ, ਸਗੋਂ ਉਸ ਤੋਂ ਸਿੱਖਣਾ ਚਾਹੀਦਾ ਹੈ: ਕ੍ਰਾਂਤੀ ਪ੍ਰਕਾਸ਼ ਝਾਅ
  • indigo will fly the longest flight
    ਹੁਣ ਦੁਨੀਆ ’ਚ ਲੰਮੀ ਉਡਾਣ ਭਰੇਗੀ ‘Indigo’
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • health department checks in gurdaspur
    ਗੁਰਦਾਸਪੁਰ ’ਚ ਸਿਹਤ ਵਿਭਾਗ ਦੀ ਚੈਕਿੰਗ, ਵਣ ਵਿਭਾਗ ਦੀ ਨਰਸਰੀ ’ਚ ਮਿਲਿਆ ਡੇਂਗੂ ਦਾ ਲਾਰਵਾ
  • jaipur  happy city  world  global ranking
    ਜੈਪੁਰ ਦੁਨੀਆ ਦੇ ਟਾਪ 10 ਖੁਸ਼ਹਾਲ ਸ਼ਹਿਰਾਂ ’ਚ ਸ਼ਾਮਲ
  • bjp president  kewal singh dhillon  punjab school
    ਸਾਢੇ ਚਾਰ ਸਾਲਾਂ 'ਚ 2 ਸਕੂਲ ਖੁੱਲ੍ਹਣਾ ਤੇ 7 ਬੰਦ ਹੋਣਾ 'ਆਪ' ਦੀ ਫੇਲ੍ਹ 'ਸਿੱਖਿਆ ਕ੍ਰਾਂਤੀ' ਦਾ ਸਬੂਤ : ਢਿੱਲੋਂ
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • heavy rain warning in punjab tomorrow
    ਪੰਜਾਬ 'ਚ ਭਲਕੇ ਭਾਰੀ ਮੀਂਹ ਦੀ ਚਿਤਾਵਨੀ, 8 ਜ਼ਿਲ੍ਹਿਆਂ 'ਚ ਅਲਰਟ
  • third front appears to be forming in gymkhana club elections
    ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਬਣਦਾ ਦਿਸ ਰਿਹਾ ਹੈ ਥਰਡ ਫਰੰਟ, ਮੁਕਾਬਲਾ ਦਿਲਚਸਪ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
  • former rajya sabha member shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਮਚਾਰੀਆਂ ਨੂੰ ਮਿਲੇਗਾ ਉਨ੍ਹਾਂ ਦਾ ਪੂਰਾ...
Trending
Ek Nazar
youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • nandan nilekani leak proof exams
      ਨੰਦਨ ਨੀਲੇਕਣੀ ਤੋਂ ‘ਲੀਕ-ਪਰੂਫ’ ਪ੍ਰੀਖਿਆ ਸੁਧਾਰਾਂ ਦੀ ਉਮੀਦ!
    • when words lose their dignity a nation loses its soul
      ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ
    • 2 girls missing
      ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਕੁੜੀਆਂ ਨੂੰ ਲਿਜਾਣ ਦੇ ਦੋਸ਼ ਹੇਠ ਅਣਪਛਾਤੇ...
    • drugs ruining youth
      ‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +