ਦੁਬਈ (ਭਾਸ਼ਾ) : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) 5 ਯੁੱਗਾਂ ਦੇ 10 ਦਿੱਗਜਾਂ ਨੂੰ ਆਈ.ਸੀ.ਸੀ. ਹਾਲ ਆਫ ਫੇਮ ਵਿਚ ਸ਼ਾਮਲ ਕਰੇਗੀ, ਜਿਸ ਨਾਲ ਇਸ ਵੱਕਾਰੀ ਸੂਚੀ ਵਿਚ ਸ਼ਾਮਲ ਹੋਣ ਵਾਲੇ ਕ੍ਰਿਕਟਰਾਂ ਦੀ ਸੰਖਿਆ 103 ਹੋ ਜਾਏਗੀ। ਕ੍ਰਿਕਟ ਦੀ ਵਿਸ਼ਵ ਸੰਸਥਾ ਨੇ ਵੀਰਵਾਰ ਨੂੰ ਆਈ.ਸੀ.ਸੀ. ਹਾਲ ਆਫ ਫੇਮ ਦੇ ਵਿਸ਼ੇਸ਼ ਸੰਸਕਰਣ ਦੀ ਘੋਸ਼ਣ ਕੀਤੀ। ਉਸ ਨੇ ਪਹਿਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਤੋਂ ਪਹਿਲਾਂ ਇਹ ਫ਼ੈਸਲਾ ਕੀਤਾ ਹੈ। ਡਬਲਯੂ.ਟੀ.ਸੀ. ਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 18 ਜੂਨ ਤੋਂ ਸਾਊਥੈਂਪਟਨ ਵਿਚ ਖੇਡਿਆ ਜਾਏਗਾ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ
ਟੈਸਟ ਕ੍ਰਿਕਟ ਵਿਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ 10 ਦਿੱਗਜਾਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਜਾਏਗਾ। ਇਸ ਸਮੇਂ ਇਸ ਸੂਚੀ ਵਿਚ 93 ਕ੍ਰਿਕਟਰ ਸ਼ਾਮਲ ਹਨ। ਇਨ੍ਹਾਂ 10 ਖਿਡਾਰੀਆਂ ਵਿਚ ਹਰੇਕ ਯੁਗ ਦੇ 2-2 ਖਿਡਾਰੀ ਸ਼ਾਮਲ ਹੋਣਗੇ। ਆਈ.ਸੀ.ਸੀ. ਦੇ ਕਾਰਜਵਾਹਕ ਮੁੱਖ ਕਾਰਜਕਾਰੀ ਜੀਓਫ ਐਲਾਰਡਾਈਸ ਨੇ ਬਿਆਨ ਵਿਚ ਕਿਹਾ, ‘ਸਾਊਥੈਂਪਟਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ 10 ਦਿੱਗਜ ਕ੍ਰਿਕਟਰਾਂ ਨੂੰ ਆਈ.ਸੀ.ਸੀ. ਹਾਲ ਆਫ ਫੇਮ ਵਿਚ ਸ਼ਾਮਲ ਕਰਨ ਦੀ ਘੋਸ਼ਣਾ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ।’
ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ
ਇਸ ਵਿਸ਼ੇਸ਼ ਸੰਸਕਰਣ ਵਿਚ 5 ਯੁੱਗਾਂ ਦੇ 2-2 ਖਿਡਾਰੀਆਂ ਨੂੰ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਜਾਏਗਾ। ਇਨ੍ਹਾਂ ਯੁੱਗਾਂ ਵਿਚ ਸ਼ੁਰੂਆਤੀ ਕ੍ਰਿਕਟ ਯੁੱਗ (1918 ਤੋਂ ਪਹਿਲਾਂ), 2 ਵਿਸ਼ਵ ਯੁੱਧ ਦੌਰਾਨ ਦਾ ਕ੍ਰਿਕਟ ਯੁੱਗ (1918-1945), ਜੰਗ ਦੇ ਬਾਅਦ ਦਾ ਕ੍ਰਿਕਟ ਯੁੱਗ (1946-1970), ਵਨਡੇ ਯੁੱਗ (1971-1995) ਅਤੇ ਆਯੁਨਿਕ ਕ੍ਰਿਕਟ ਯੁੱਗ (1996-2016) ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਦੇ ਨਾਵਾਂ ਦੀ ਘੋਸ਼ਣਾ ਆਈ.ਸੀ.ਸੀ. ਡਿਜੀਟਲ ਮੀਡੀਆ ਚੈਨਲ ’ਤੇ 13 ਜੂਨ ਨੂੰ ਕੀਤੀ ਜਾਏਗੀ।
ਇਹ ਵੀ ਪੜ੍ਹੋ: ‘ਟੀਕਾ ਲਗਵਾਓ, ਗਾਂਜਾ ਪਾਓ’- ਵੈਕਸੀਨੇਸ਼ਨ ਦੀ ਰਫ਼ਤਾਰ ਵਧਾਉਣ ਲਈ ਅਨੋਖਾ ਆਫ਼ਰ
ਓਲੰਪਿਕ ਟੀਮ ’ਚ ਚੋਣ ਲਈ ਸਖਤ ਮਿਹਨਤ ਦੀ ਲੋੜ : ਲਿਲਿਮਾ ਮਿੰਜ
NEXT STORY