ਨਵੀਂ ਦਿੱਲੀ— ਭਾਰਤ ਦੀ 102 ਸਾਲ ਦਾ ਮਹਿਲਾ ਐਥਲੀਟ ਮਨ ਕੌਰ ਨੇ ਗੋਲਡ ਮੈਡਲ ਜਿੱਤਣ ਦੇ ਬਾਅਦ ਇਕ ਵਾਰ ਫਿਰ ਅਗਲੀ ਪ੍ਰਤੀਯੋਗਤਾ ਦੇ ਲਈ ਟ੍ਰੇਨਿੰਗ 'ਚ ਲੱਗ ਗਈ ਹੈ। ਦੱਸ ਦੇਈਏ ਕਿ ਇਸ ਮਹਿਨੇ ਦੇ ਸ਼ੁਰੂ 'ਚ ਸਪੇਨ 'ਚ ਹੋਈ ਵਿਸ਼ਵ ਮਾਸਟਰਸ
'ਚ ਟ੍ਰੈਕ ਅਤੇ ਫੀਲਡ 'ਚ ਐਥਲੀਟ ਮਨ ਕੌਰ ਨੇ ਗੋਲਡ ਮੈਡਲ ਜਿੱਤੀਆਂ ਸੀ। ਹਾਰ ਨਾ ਮੰਨਣ ਵਾਲੇ ਜ਼ਜ਼ਬੇ ਨਾਲ ਭਰੀ ਮਨ ਕੌਰ ਦੋੜਨ ਤੋਂ ਇਲਾਵਾ ਭਾਲਾ ਵੀ ਸੁੱਟਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਵੀ ਪ੍ਰਤੀਯੋਗਤਾ 'ਚ ਭਾਗ ਲੈ ਕੇ ਮੈਡਲ ਜਿੱਤਣ ਲਈ ਬੇਤਾਬ ਹੈ।
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਹ ਹੋਰ ਮੈਡਲ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿੱਤਣ ਦੇ ਬਾਅਦ ਉਸ ਨੂੰ ਖੁਸ਼ੀ ਮਿਲਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਚਾਹੇ ਸਰਕਾਰ ਨੇ ਉਸ ਨੂੰ ਕੁੱਝ ਨਹੀਂ ਦਿੱਤਾ ਪਰ ਫਿਰ ਵੀ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕੀ ਉਸ ਨੂੰ ਸਿਰਫ ਦੋੜਣਾ ਚਾਹੁੰਦੀ ਹੈ ਅਤੇ ਦੋੜਣ 'ਚ ਹੀ ਉਸ ਨੂੰ ਖੁਸ਼ੀ ਮਿਲਦੀ ਹੈ।

ਮਨ ਕੌਰ ਨੇ ਇਸ ਮਹਿਨੇ ਦੇ ਸ਼ੁਰੂ 'ਚ ਸਪੇਨ ਦੇ ਮਲਾਗਾ 'ਚ ਹੋਈ ਵਿਸ਼ਵ ਮਾਸਟਰਸ ਐਥਲੀਟਕਸ ਚੈਪੀਅਨਸ਼ਿਪ ਦੀ 200 ਮੀਟਰ ਰੇਸ 'ਚ 100 ਤੋਂ 104 ਸਾਲ ਦੇ ਉਮਰ ਵਰਗ 'ਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਲਾ ਸੁੱਟਣ 'ਚ ਵੀ ਗੋਲਡ ਮੈਡਲ ਜਿੱਤੀਆ ਸੀ।
ਉਹ ਇਸ ਉਮਰ ਵਰਗ 'ਚ ਇਕ ਮਾਤਰ ਖਿਡਾਰੀ ਸੀ ਪਰ ਫਿਰ ਵੀ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਉਸ ਦੀ ਜਿੱਤ ਦਾ ਜਸ਼ਨ ਮਨਾਇਆ। ਹੁਣ ਅਗਲੇ ਸਾਲ ਮਾਰਚ 'ਚ ਪੋਲੈਂਡ 'ਚ ਹੋਣ ਵਾਲੀ ਵਿਸ਼ਵ ਮਾਸਟਰਸ ਐਥਲੀਟਕਸ ਇੰਡੋਰ ਚੈਂਪੀਅਨਸ਼ਿਪ ਦੇ ਲਈ ਟ੍ਰੇਨਿੰਗ ਕਰ ਰਹੀ ਹੈ। ਜਿਸ 'ਚ ਉਸ ਦਾ ਲਕਸ਼ 60 ਮੀਟਰ ਅਤੇ 200 ਮੀਟਰ ਰੇਸ 'ਚ ਭਾਗ ਲੈਣਾ ਹੈ।

ਐਥਲੈਟਿਕਸ 'ਚ ਤਮਗਾ ਜਿੱਤਣ 'ਤੇ ਲਗੀਆਂ ਹਨ 102 ਸਾਲਾ ਮਨ ਕੌਰ ਦੀਆਂ ਨਿਗਾਹਾਂ
NEXT STORY