ਜਲੰਧਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਵਲੋਂ ਇਕ ਓਵਰ 'ਚ ਲਗਾਏ ਗਏ 6 ਛੱਕਿਆਂ ਦੀ ਖੁਸ਼ੀ 'ਚ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਤੇ ਪਿਤਾ ਯੋਗਰਾਜ ਸਿੰਘ ਵਲੋਂ ਅੱਜ ਕੇਕ ਕੱਟ ਕੇ ਵਰ੍ਹੇਗੰਢ ਮਨਾਈ ਗਈ। ਜਾਣਕਾਰੀ ਮੁਤਾਬਕ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਵਲੋਂ ਟੀ-20 ਵਿਸ਼ਵ ਕੱਪ 2007 ਦੌਰਾਨ ਇਕ ਓਵਰ 'ਚ ਲਗਾਏ ਗਏ 6 ਛੱਕਿਆਂ ਦੀ ਉਸ ਦੀ ਪਤਨੀ ਹੇਜ਼ਲ ਕੀਚ ਤੇ ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਨੇ ਵਰ੍ਹੇਗੰਢ ਮਨਾਉਂਦੇ ਹੋਏ ਕੇਕ ਕੱਟ ਕੇ ਖੁਸ਼ੀ ਮਨਾਈ। ਯੁਵੀ ਦੀ ਪਤਨੀ ਹੇਜ਼ਲ ਕੀਚ ਨੇ ਇਸ ਮੌਕੇ ਕੇਕ ਕੱਟਣ ਤੋਂ ਬਾਅਦ ਆਪਣੇ ਸਹੁਰੇ ਯੋਗਰਾਜ ਸਿੰਘ ਦੇ ਮੂੰਹ 'ਤੇ ਕੇਕ ਲਗਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀਆਂ ਹਨ।


ਦੱਸਣਯੋਗ ਹੈ ਕਿ ਅੱਜ ਤੋਂ ਠੀਕ 13 ਸਾਲ ਪਹਿਲਾਂ ਯੁਵਰਾਜ ਸਿੰਘ ਨੇ ਟੀ-20 ਵਰਲਡ ਕੱਪ 2007 ਦੌਰਾਨ ਇਗਲੈਂਡ ਦੇ ਤੇਜ਼ ਗੇਂਦਬਾਜ ਸਟੁਅਰਟ ਬਰਾਡ ਦੇ ਓਵਰ ਦੀਆਂ 6 ਗੇਂਦਾਂ ਵਿਚ 6 ਛੱਕੇ ਜੜ ਕੇ ਕ੍ਰਿਕਟ ਦਾ ਖ਼ਾਸ ਰਿਕਾਰਡ ਆਪਣੇ ਨਾਮ ਕਰ ਲਿਆ ਸੀ। ਇਸ ਰਿਕਾਰਡ ਦੀ ਖ਼ਾਸ ਗੱਲ ਇਹ ਹੈ ਕਿ ਇਹ ਅਜੇ ਤੱਕ ਉਨ੍ਹਾਂ ਦੇ ਨਾਮ ਹੀ ਦਰਜ ਹੈ। ਇਸ ਮੈਚ ਦੇ 13 ਸਾਲ ਪੂਰੇ ਹੋਣ 'ਤੇ ਯੁਵਰਾਜ ਵਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ। ਯੁਵਰਾਜ ਸਿੰਘ ਨੇ ਇਸ ਨੂੰ ਇੰਸਟਾਗਰਾਮ 'ਤੇ ਸਾਂਝਾ ਕਰਦੇ ਹੋਏ ਲਿਖਿਆ ਕਿ, '13 ਸਾਲ. . . ਕਿੰਨੀ ਤੇਜ਼ੀ ਨਾਲ ਸਮਾਂ ਬੀਤ ਰਿਹਾ ਹੈ।'
ਹਾਲੇਪ ਇਟਾਲੀਅਨ ਓਪਨ ਦੇ ਸੈਮੀਫਾਈਨਲ 'ਚ
NEXT STORY