ਲੁਧਿਆਣਾ (ਜ. ਬ.) : ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਸਹਿਯੋਗ ਨਾਲ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਵਲੋਂ 13ਵਾਂ ਐੱਸ. ਪੀ. ਐੱਸ. ਬੱਦੋਵਾਲ ਕਬੱਡੀ ਕੱਪ 12 ਫਰਵਰੀ ਨੂੰ ਪਿੰਡ ਬੱਦੋਵਾਲ (ਲੁਧਿਆਣਾ) ਦੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਪ੍ਰਧਾਨ ਰਣਜੀਤ ਰਾਣਾ ਅਤੇ ਬੀਰਾ ਕੈਨੇਡਾ ਨੇ ਦਿੱਤੀ। ਰਾਜਵਿੰਦਰ ਰਾਜੂ, ਪਿੰਦਰ ਕੈਨੇਡਾ, ਕੁਲਦੀਪ ਸਿੰਘ, ਅਮਰਜੋਤ ਸਿੰਘ, ਗੁਰਦੀਪ ਥਰੀਕੇ ਅਤੇ ਯਾਦੀ ਗਰੇਵਾਲ ਨੇ ਦੱਸਿਆ ਕਿ ਇਕ ਪਿੰਡ ਓਪਨ 'ਚ ਤਿੰਨ ਖਿਡਾਰੀ ਬਾਹਰੋਂ ਹੋਣਗੇ। ਪਹਿਲਾ ਇਨਾਮ 6 ਮੋਟਰਸਾਈਕਲ ਅਤੇ ਦੂਜਾ ਇਨਾਮ 4 ਮੋਟਰਸਾਈਕਲ ਦਿੱਤੇ ਜਾਣਗੇ। ਫਾਈਨਲ ਮੈਚ ਵਿਚ 15 ਮੋਟਰਸਾਈਕਲ ਹਰ ਤੀਜੀ ਰੇਡ 'ਤੇ ਇਕ ਮੋਟਰਸਾਈਕਲ ਦਿੱਤਾ ਜਾਵੇਗਾ। ਇਸ ਖੇਡ ਮੇਲੇ ਪ੍ਰਤੀ ਦਰਸ਼ਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਗਗਨ ਅੰਮ੍ਰਿਤਸਰ, ਐੱਮ. ਡੀ. ਹੈਪੀ ਪੰਡੋਰੀ, ਐੱਸ. ਐੱਚ. ਓ. ਪ੍ਰੇਮ ਸਿੰਘ ਭੰਗੂ, ਸੀ. ਐੱਸ. ਓ. ਸਤਨਾਮ ਸਿੰਘ ਅਤੇ ਲਖਵੀਰ ਬੱਦੋਵਾਲ ਵੀ ਮੌਜੂਦ ਸਨ।
IND vs NZ : ਅੱਜ ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ ਭਾਰਤੀ ਟੀਮ
NEXT STORY