ਵਾਰਸਾ (ਨਿਕਲੇਸ਼ ਜੈਨ)- ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ’ਚ ਇਤਿਹਾਸ ਰਚਦੇ ਹੋਏ ਉੱਜਬੇਕਿਸਤਾਨ ਦੇ 17 ਸਾਲਾ ਗ੍ਰੈਂਡ ਮਾਸਟਰ ਅਬਦੁਸੱਤਾਰੋਵ ਨੋਦਿਰਬੇਕ ਨੇ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਬਣਨ ਦਾ ਇਤਿਹਾਸਕ ਕਾਰਨਾਮਾ ਕਰ ਦਿੱਤਾ। ਇਸ ਦੇ ਨਾਲ ਹੀ ਉਹ ਸ਼ਤਰੰਜ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਰੈਪਿਡ ਵਿਸ਼ਵ ਚੈਂਪੀਅਨ ਬਣ ਗਿਆ ਹੈ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
ਵਿਸ਼ਵ ਰੈਪਿਡ ਚੈਂਪੀਅਨਸ਼ਿਪ ਦੇ ਤੀਜੇ ਅਤੇ ਆਖਰੀ ਦਿਨ ਉਸ ਨੇ ਕਮਾਲ ਦਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ 10ਵੇਂ ਰਾਊਂਡ ’ਚ ਪਹਿਲੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾਉਂਦੇ ਹੋਏ ਖੇਡ ਜੀਵਨ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਜਦੋਂ 13 ਰਾਊਂਡ ਤੋਂ ਬਾਅਦ ਉਸ ਦੇ ਨਾਲ ਰੂਸ ਦੇ ਇਯਾਨ ਨੇਪੋਮਿਨੀ ਪਹਿਲੇ ਸਥਾਨ ਲਈ ਟਾਈਬ੍ਰੇਕ ’ਚ ਪਹੁੰਚਿਆ ਤਾਂ ਉਸ ਨੇ ਨੇਪੋ ਨੂੰ ਵੀ 11.5 -0.5 ਨਾਲ ਹਰਾਉਂਦੇ ਹੋਏ ਵਿਸ਼ਵ ਰੈਪਿਡ ਖਿਤਾਬ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਟ੍ਰੇਟਾ ਮੁੜ ਕੋਵਿਡ ਪਾਜ਼ੇਟਿਵ, ਬਾਰਸੀਲੋਨਾ ’ਚ 3 ਮਾਮਲੇ
NEXT STORY