ਹੋਬਾਰਟ- ਯੁਵਾ ਵਿਕਟਕੀਪਰ ਰਿਚਾ ਘੋਸ਼ ਆਗਾਮੀ ਮਹਿਲਾ ਬਿਗ ਬੈਸ਼ ਨਾਲ ਜੁੜਨ ਵਾਲੀ ਸਤਵੀਂ ਭਾਰਤੀ ਕ੍ਰਿਕਟਰ ਬਣ ਗਈ ਜਿਨ੍ਹਾਂ ਹੋਬਾਰਟ ਹਰੀਕੇਂਸ ਦੇ ਨਾਲ ਕਰਾਰ ਕੀਤਾ। ਘੋਸ਼ ਦਾ ਇਹ ਲੀਗ 'ਚ ਪਹਿਲਾ ਸੈਸ਼ਨ ਹੋਵੇਗਾ। ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ ਤੇ ਦੀਪਤੀ ਸ਼ਰਮਾ (ਸਿਡਨੀ ਥੰਡਰਸ), ਸ਼ੇਫ਼ਾਲੀ ਵਰਮਾ ਤੇ ਰਾਧਾ ਯਾਦਵ (ਸਿਡਨੀ ਸਿਕਸਰ), ਜੇਮਿਮਾ ਰੋਡ੍ਰੀਗੇਜ਼ ਤੇ ਹਰਮਨਪ੍ਰੀਤ ਕੌਰ (ਮੈਲਬੋਰਨ ਰੇਨੇਗਾਡੇਸ) ਵੀ 2021 ਸੈਸ਼ਨ ਲਈ ਇਸ ਆਸਟਰੇਲੀਆਈ ਟੀ-20 ਟੀਮ ਨਾਲ ਕਰਾਰ ਕਰ ਚੁੱਕੀਆਂ ਹਨ।
ਇਸ ਹਫ਼ਤੇ ਆਪਣਾ 18ਵਾਂ ਜਨਮ ਦਿਨ ਮਨਾਉਣ ਵਾਲੀ ਘੋਸ਼ ਪਿਛਲੇ ਸਾਲ ਤਿਕੋਣੀ ਮਹਿਲਾ ਟੀ-20 ਸੀਰੀਜ਼ ਦੇ ਜ਼ਰੀਏ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦਾ ਟੀ20 ਸਟ੍ਰਾਈਕ ਰੇਟ 100 ਦੇ ਉੱਪਰ ਹੈ। ਉਨ੍ਹਾਂ ਨੇ ਟੀਮ ਦੀ ਵੈੱਬਸਾਈਟ 'ਤੇ ਕਿਹਾ ਕਿ ਮੈਂ ਡਬਲਯੂ. ਬੀ. ਬੀ. ਐੱਲ. 'ਚ ਖੇਡਣ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਾਂ। ਮੈਂ ਹਰੀਕੇਂਸ ਨੂੰ ਇਸ ਮੌਕੇ ਲਈ ਧੰਨਵਾਦ ਦੇਣਾ ਚਾਹੁੰਦੀ ਹੈ ਤੇ ਆਪਣੇ ਨਵੇਂ ਸਾਥੀ ਖਿਡਾਰੀਆਂ ਨਾਲ ਮਿਲਣ ਦਾ ਇੰਤਜ਼ਾਰ ਕਰ ਰਹੀ ਹਾਂ। ਘੋਸ਼ ਨੂੰ ਲਿਜੇਲੇ ਲਿਲੀ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਲਗਾਤਾਰ ਖੇਡਣ, ਬਬਲ ਤੇ ਇਕਾਂਤਵਾਸ ਦੇ ਕਾਰਨ ਕ੍ਰਿਕਟ ਤੋਂ ਅਣਮਿੱਥੇ ਸਮੇਂ ਲਈ ਬ੍ਰੇਕ ਲੈ ਲਿਆ ਹੈ।
ਬ੍ਰਾਜ਼ੀਲ ਦੇ ਮਹਾਨ ਫ਼ੁੱਟਬਾਲਰ ਪੇਲੇ ਨੂੰ ਹਸਪਤਾਲ ਤੋਂ ਮਿਲੀ ਛੱਟੀ
NEXT STORY