ਰੀਓ ਜੀ ਜੇਨੇਰੀਓ- ਬ੍ਰਾਜ਼ੀਲ ਦੇ ਮਹਾਨ ਫ਼ੁੱਟਬਾਲਰ ਪੇਲੇ ਨੂੰ ਕਰੀਬ ਇਕ ਮਹੀਨੇ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪੇਲੇ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਘਰ ਪਰਤ ਕੇ ਬਹੁਤ ਚੰਗਾ ਲਗ ਰਿਹਾ ਹੈ। ਮੈਂ ਅਲਬਰਟ ਆਈਂਸਟਾਈਨ ਹਸਪਤਾਲ ਦੀ ਪੂਰੀ ਟੀਮ ਦਾ ਧੰਨਵਾਦ ਦੇਣਾ ਚਾਹੁੰਦਾ ਜਿਨ੍ਹਾਂ ਨੇ ਮੇਰਾ ਪੂਰਾ ਧਿਆਨ ਰੱਖਿਆ।
ਇਸ 80 ਸਾਲਾ ਸਾਬਕਾ ਖਿਡਾਰੀ ਦੀ 4 ਸਤੰਬਰ ਨੂੰ ਕੋਲੋਨ ਦੀ ਇਕ ਗੰਢ ਕੱਢੀ ਗਈ ਸੀ। ਆਪਰੇਸ਼ਨ ਦੇ ਬਾਅਦ ਉਹ ਕੁਝ ਦਿਨ ਆਈ. ਸੀ. ਯੂ. 'ਚ ਸਨ। ਹਸਪਤਾਲ ਨੇ ਇਕ ਬਿਆਨ 'ਚ ਕਿਹਾ ਕਿ ਮਰੀਜ਼ ਦੀ ਹਾਲਤ ਸਥਿਰ ਹੈ ਤੇ ਕੀਮੋਥੈਰੇਪੀ ਚਲਦੀ ਰਹੇਗੀ। ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ (1958, 1962, 1970) ਪੇਲੇ ਨੇ ਬ੍ਰਾਜ਼ੀਲ ਲਈ 92 ਮੈਚਾਂ 'ਚ 77 ਗੋਲ ਕੀਤੇ ਹਨ।
ਕ੍ਰਿਸ ਗੇਲ ਨੇ ਆਈ. ਪੀ. ਐੱਲ 2021 ਤੋਂ ਹਟਣ ਦਾ ਕੀਤਾ ਫ਼ੈਸਲਾ
NEXT STORY