ਨਵੀਂ ਦਿੱਲੀ : ਇੰਗਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੀ ਚਿੰਤਾ ਵੱਧ ਗਈ ਹੈ। ਦਰਅਸਲ ਭਾਰਤੀ ਟੀਮ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜੋ 2 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਵਿਚੋਂ ਇਕ ਠੀਕ ਹੋ ਗਿਆ ਹੈ, ਜਦੋਂਕਿ ਦੂਜੇ ਖਿਡਾਰੀ ਦਾ ਜਲਦ ਹੀ ਦੁਬਾਰਾ ਟੈਸਟ ਕੀਤਾ ਜਾਏਗਾ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਯੋਗੀ ਕਰਨਗੇ ਮਾਲਾਮਾਲ, ਗੋਲਡ ਜਿੱਤਣ ’ਤੇ ਮਿਲਣਗੇ 6 ਕਰੋੜ ਰੁਪਏ
ਸਮਾਚਾਰ ਏਜੰਸੀ ਏ.ਐਨ.ਆਈ. ਮੁਤਾਬਕ ਦੋਵਾਂ ਖਿਡਾਰੀਆਂ ਵਿਚ ਠੰਡ ਲੱਗਣ, ਖੰਘ ਵਰਗੇ ਹਲਕੇ ਲੱਛਣ ਸਨ। ਪਾਜ਼ੇਟਿਵ ਆਉਣ ਦੇ ਬਾਅਦ ਇਕ ਖਿਡਾਰੀ ਦੁਬਾਰਾ ਕੀਤੇ ਗਏ ਟੈਸਟ ਵਿਚ ਨੈਗੇਟਿਵ ਪਾਇਆ ਗਿਆ ਹੈ, ਜਦੋਂਕਿ ਦੂਜੇ ਖਿਡਾਰੀ ਦਾ ਟੈਸਟ 18 ਜੁਲਾਈ ਨੂੰ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਐਤਵਾਰ ਨੂੰ ਦੂਜੇ ਖਿਡਾਰੀ ਦਾ ਟੈਸਟ ਨੈਗੇਟਿਵ ਆਉਣ ਦੇ ਜਲਦ ਹੀ ਉਹ ਟੀਮ ਦੇ ਬਾਕੀ ਖਿਡਾਰੀਆਂ ਨਾਲ ਕੈਂਪ ਵਿਚ ਸ਼ਾਮਲ ਹੋ ਜਾਏਗਾ। ਫਿਲਹਾਲ ਇੰਫੈਕਟਡ ਕ੍ਰਿਕਟਰ ਡਹਰਮ ਵਿਚ ਟੀਮ ਦੇ ਕੈਂਪ ਦਾ ਹਿੱਸਾ ਨਹੀਂ ਬਣੇਗਾ।
ਇਹ ਵੀ ਪੜ੍ਹੋ: ਦੀਪਕ ਕਾਬਰਾ ਰਚਣਗੇ ਇਤਿਹਾਸ, ਓਲੰਪਿਕ ਲਈ ਜਿੰਮਨਾਸਟਿਕ ਦੇ ਜੱਜ ਚੁਣੇ ਜਾਣ ਵਾਲੇ ਬਣੇ ਪਹਿਲੇ ਭਾਰਤੀ
ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਬ੍ਰਿਟੇਨ ਵਿਚ ਮੌਜੂਦ ਭਾਰਤੀ ਦਲ ਨੂੰ ਹਾਲ ਹੀ ਵਿਚ ਈ-ਮੇਲ ਭੇਜ ਕੇ ਉਥੇ ਕੋਵਿਡ-19 ਦੇ ਵੱਧਦੇ ਮਾਮਲਿਆਂ ਪ੍ਰਤੀ ਚਿਤਾਵਨੀ ਦਿੱਤੀ ਸੀ। ਇੰਗਲੈਂਡ ਖ਼ਿਲਾਫ਼ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਡਹਰਮ ਵਿਚ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਇਕੱਠੇ ਹੋਣਾ ਹੈ। ਸ਼ਾਹ ਨੇ ਆਪਣੇ ਪੱਤਰ ਵਿਚ ਖਿਡਾਰੀਆਂ ਨੂੰ ਜ਼ਿਆਦਾ ਭੀੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣ ਲਈ ਕਿਹਾ ਸੀ, ਕਿਉਂਕਿ ਕੋਵੀਸ਼ੀਲਡ ਟੀਕੇ ਨਾਲ ਸਿਰਫ਼ ਇੰਫੈਕਸ਼ਨ ਤੋਂ ਬਚਾਅ ਹੋ ਸਕਦਾ ਹੈ, ਇਹ ਵਾਇਰਸ ਖ਼ਿਲਾਫ਼ ਪੂਰਨ ਪ੍ਰਤੀਰੋਧਕ ਸ਼ਕਤੀ ਨਹੀਂ ਦਿੰਦਾ। ਸ਼ਾਹ ਨੇ ਆਪਣੇ ਪੱਤਰ ਵਿਚ ਖ਼ਾਸ ਤੌਰ ’ਤੇ ਲਿਖਿਆ ਸੀ ਕਿ ਖਿਡਾਰੀ ਹਾਲ ਹੀ ਵਿਚ ਉਥੇ ਸੰਪਨ ਹੋਈ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਅਤੇ ਯੂਰੋ ਫੁੱਟਬਾਲ ਚੈਂਪੀਅਨਸ਼ਿਪ ਵਿਚ ਜਾਣ ਤੋਂ ਬਚਣ। ਭਾਰਤੀ ਟੀਮ ਨੂੰ ਇੰਗਲੈਂਡ ਖ਼ਿਲਾਫ਼ 4 ਅਗਸਤ ਤੋਂ 5 ਟੈਸਟ ਦੀ ਸੀਰੀਜ਼ ਖੇਡਣੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ENGW v INDW : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
NEXT STORY