ਨਵੀਂ ਦਿੱਲੀ (ਨਿਕਲੇਸ਼ ਜੈਨ) : ਭਾਰਤ ਦੇ ਗ੍ਰੈਂਡਮਾਸਟਰ ਅਰਵਿੰਦ ਚਿਦਾਂਬਰਮ 45 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ 20ਵੇਂ ਦਿੱਲੀ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਟੂਰਨਾਮੈਂਟ 'ਚ ਅੱਠ ਗੇੜਾਂ ਤੋਂ ਬਾਅਦ ਸਿੰਗਲ ਬੜ੍ਹਤ 'ਤੇ ਪਹੁੰਚ ਗਏ ਹਨ। ਅਰਾਵਿੰਦ ਨੇ ਅੱਠਵੇਂ ਗੇੜ ਵਿੱਚ ਉਜ਼ਬੇਕਿਸਤਾਨ ਦੇ ਗ੍ਰੈਂਡਮਾਸਟਰ ਡੀ ਮਾਰਤ ਨੂੰ ਹਰਾਉਂਦੇ ਹੋਏ 7.5 ਅੰਕ ਬਣਾ ਕੇ ਰੂਸ ਦੇ ਮੁਰਜਿਨ ਬੋਲੋਦਾਰ ਨਾਲ ਸਾਂਝੀ ਬੜ੍ਹਤ ਹਾਸਲ ਕੀਤੀ ਅਤੇ ਜਦੋਂ ਦੋਵੇਂ ਅਗਲੇ ਦੌਰ ਵਿੱਚ ਆਹਮੋ-ਸਾਹਮਣੇ ਹੋਣਗੇ ਤਾਂ ਜੇਤੂ ਖਿਤਾਬ ਦੇ ਇੱਕ ਕਦਮ ਹੋਰ ਨੇੜੇ ਹੋਵੇਗਾ।
ਨੌਵੇਂ ਦੌਰ 'ਚ ਸਫੈਦ ਮੋਹਰੋ ਨਾਲ ਅਰਵਿੰਦ ਮੁਰਜ਼ਿਨ ਨਾਲ ਖੇਡੇਗਾ। ਅੱਠਵੇਂ ਗੇੜ ਦੇ ਹੋਰ ਨਤੀਜਿਆਂ ਵਿੱਚ, ਰੂਸ ਦੇ ਮੁਰਜ਼ਿਨ ਨੇ ਪੋਲੈਂਡ ਦੇ ਮਾਈਕਲ ਕ੍ਰਾਸੇਨਕੋਵ ਨਾਲ ਤੇ ਭਾਰਤ ਦੇ ਨੀਲਾਸ਼ ਸਾਹਾ ਨੇ ਜਾਰਜੀਆ ਦੇ ਲੂਕਾ ਪਿਚੇਡ ਨਾਲ ਬਾਜ਼ੀ ਡਰਾਅ ਖੇਡੀ ਜਦਕਿ ਜਾਰਜੀਆ ਦੇ ਮਿਖਾਇਲ ਮਿਖੇਸ਼ਵਿਲੀ ਨੇ ਉਜ਼ਬੇਕਿਸਤਾਨ ਦੇ ਮੁਕਿਦੀਨ ਮਦਮੀਨੋਵ ਨਾਲ ਡਰਾਅ, ਜਾਰਜੀਆ ਦੇ ਲੇਵਾਨ ਪੈਂਟਸੁਲੀਆ ਨੇ ਭਾਰਤ ਦੇ ਰਤਨਾਕਰ ਨਾਲ ਡਰਾਅ ਖੇਡਿਆ। ਰੂਸ ਦੇ ਬੋਰਿਸ ਸ਼ੇਵਚੇਂਕੋ ਨੇ ਭਾਰਤ ਦੇ ਸ਼੍ਰੀਹਰੀ ਐੱਲ ਨੂੰ ਹਰਾਇਆ।
ਰੂਸੀ ਐਥਲੀਟਾਂ ਦੇ ਖੇਡਣ ’ਚ ਕੋਈ ਬੁਰਾਈ ਨਹੀਂ : ਥਾਮਸ ਬਾਕ
NEXT STORY