ਮੁੰਬਈ- ਸੌਰਾਸ਼ਟਰ ਦੇ ਵਿਕਟਕੀਪਰ ਬੱਲੇਬਾਜ਼ ਅਵੀ ਬਰੋਟ ਦਾ ਰਾਜਕੋਟ 'ਚ ਸਿਰਫ਼ 29 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਬਰੋਟ ਨੇ ਸੌਰਾਸ਼ਟਰ ਦੇ ਲਈ 21 ਰਣਜੀ ਟਰਾਫੀ, 17 ਲਿਸਟ ਏ ਮੈਚ ਤੇ 11 ਟੀ-20 ਮੈਚ ਖੇਡੇ ਹਨ। ਕੁਲ ਮਿਲਾ ਕੇ ਉਨ੍ਹਾਂ ਨੇ ਤਿੰਨ ਘਰੇਲੂ ਟੀਮਾਂ- ਗੁਜਰਾਤ, ਸੌਰਾਸ਼ਟਰ ਤੇ ਹਰਿਆਣਾ ਲਈ 38 ਪਹਿਲੇ ਦਰਜੇ ਦੇ ਮੈਚ (1547 ਦੌੜਾਂ, ਇਕ ਸੈਂਕੜਾ ਤੇ 9 ਅਰਧ ਸੈਂਕੜੇ), 38 ਲਿਸਟ ਏ ਮੈਚ (1030 ਦੌੜਾਂ, 8 ਅਰਧ ਸੈਂਕੜੇ) ਤੇ 20 ਟੀ-20 (717 ਦੌੜਾਂ, ਇਕ ਸੈਂਕੜਾ ਤੇ ਅਰਧ ਸੈਂਕੜਾ) ਖੇਡੇ ਸਨ।
ਇਹ ਵੀ ਪੜ੍ਹੋ : IPL 2021: ਚੇਨਈ ਨੇ ਲਾਇਆ ਖਿਤਾਬੀ ਚੌਕਾ, ਜਾਣੋ ਕਦੋਂ-ਕਦੋਂ ਬਣਿਆ ਚੈਂਪੀਅਨ
ਇਸ ਸਾਲ 15 ਜਨਵਰੀ ਨੂੰ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫ਼ੀ 'ਚ ਬਰੋਟ ਨੇ ਇੰਦੌਰ 'ਚ ਗੋਆ ਦੇ ਖ਼ਿਲਾਫ਼ ਸੌਰਾਸ਼ਟਰ ਲਈ ਸਿਰਫ਼ 53 ਗੇਂਦਾਂ 'ਚ 122 ਦੌੜਾਂ ਦੀ ਪਾਰੀ ਖੇਡੀ ਸੀ ਜਿਸ 'ਚ 11 ਚੌਕੇ ਤੇ 7 ਛੱਕੇ ਸ਼ਾਮਲ ਸਨ। 13 ਜਨਵਰੀ ਨੂੰ ਉਨ੍ਹਾਂ ਨੇ ਵਿਦਰਭ ਖ਼ਿਲਾਫ਼ 44 ਗੇਂਦਾਂ 'ਚ 93 ਦੌੜਾਂ ਦੀ ਪਾਰੀ ਖੇਡੀ ਸੀ। ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ 'ਚ ਹਰ ਕੋਈ ਉਨ੍ਹਾਂ ਦੀ ਦਿਹਾਂਤ ਤੋਂ ਬਹੁਤ ਦੁਖੀ ਹੈ। ਅਵੀ ਇਕ ਅਸਧਾਰਨ ਤੇ ਜ਼ਿਕਰਯੋਗ ਕ੍ਰਿਕਟਰ ਸਨ। ਐੱਸ. ਸੀ. ਏ. 'ਚ ਹਰ ਕੋਈ ਬਰੋਟ ਦੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਾ ਹੈ। ਐੱਸ. ਸੀ. ਏ. ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ, ਅਸੀਂ ਪ੍ਰਮਾਤਮਾ ਤੋਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਪ੍ਰਦਾਨ ਕਰਨ ਤੇ ਉਸ ਦੇ ਪਰਿਵਾਰ ਤੇ ਦੋਸਤਾਂ ਦੇ ਇਸ ਗ਼ਮ ਤੋਂ ਉੱਭਾਰਨ ਦੀ ਪ੍ਰਾਰਥਨਾ ਕਰਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021: ਚੇਨਈ ਨੇ ਲਾਇਆ ਖਿਤਾਬੀ ਚੌਕਾ, ਜਾਣੋ ਕਦੋਂ-ਕਦੋਂ ਬਣਿਆ ਚੈਂਪੀਅਨ
NEXT STORY