ਬੇਲਾਰੀ- ਭਾਰਤ ਦੇ 30 ‘ਉੱਚ ਸਮਰੱਥਾ ਵਾਲੇ’ ਤੈਰਾਕਾਂ ਦੀ ਪਛਾਣ ਕੀਤੀ ਗਈ ਹੈ ਜੋ ‘ਮਿਜ਼ੂਹੋ ਇਲੀਟ ਪ੍ਰੋਗਰਾਮ’ ਤਹਿਤ ਇੱਥੇ ਇੰਸਪਾਇਰ ਇੰਸਟੀਚਿਊਟ ਆਫ਼ ਸਪੋਰਟਸ (ਆਈ.ਆਈ.ਐੱਸ.) 'ਚ ਟ੍ਰੇਨਿੰਗ ਲੈਣਗੇ ਜਿਸ ਨਾਲ ਕਿ ਤਾਂ ਉਨ੍ਹਾਂ ਨੂੰ 2026 ਏਸ਼ੀਆਈ ਖੇਡਾਂ ਅਤੇ 2028 ਓਲੰਪਿਕ ਕੁਆਲੀਫਾਇਰ ਲਈ ਤਿਆਰ ਕੀਤਾ ਜਾ ਸਕੇ।
ਆਈਆਈਐੱਸ ਨੇ ਇਸ ਦੇ ਲਈ ਮਿਜ਼ੂਹੋ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਦੋਵਾਂ ਨੇ 30 ਤੈਰਾਕਾਂ ਦੀ ਮਦਦ ਲਈ ਸਾਂਝੇਦਾਰੀ ਦਾ ਐਲਾਨ ਕੀਤਾ। ਸਾਲ 2023 ਵਿੱਚ ਸ਼ੁਰੂ ਕੀਤੇ ਗਏ ਆਈਆਈਐੱਸ ਤੈਰਾਕੀ ਪ੍ਰੋਗਰਾਮ ਵਿੱਚ ਦੋ ਅਤਿ-ਆਧੁਨਿਕ ਪੂਲ ਹਨ।
ਇਸ ਤੋਂ ਇਲਾਵਾ ਤਕਨੀਕੀ ਕੋਚਿੰਗ, ਮੁਕਾਬਲੇ ਦਾ ਤਜਰਬਾ ਅਤੇ ਖੇਡ ਵਿਗਿਆਨ, ਤਾਕਤ ਅਤੇ ਕੰਡੀਸ਼ਨਿੰਗ, ਪੋਸ਼ਣ, ਸਿੱਖਿਆ, ਮਾਨਸਿਕ ਸਿਹਤ ਅਤੇ ਰਿਹਾਇਸ਼ੀ ਸਹੂਲਤਾਂ ਵਿੱਚ ਵੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਪ੍ਰਤਿਭਾਸ਼ਾਲੀ ਨੌਜਵਾਨ ਤੈਰਾਕ ਮਾਨਾ ਪਟੇਲ, ਕੁਸ਼ਾਗਰਾ ਰਾਵਤ, ਈਸ਼ਾਨ ਮਹਿਰਾ, ਆਸਥਾ ਚੌਧਰੀ, ਅਸ਼ਮਿਤਾ ਚੰਦਰਾ ਅਤੇ ਬਿਕਰਮ ਚਾਂਗਮਈ ਪ੍ਰੋਗਰਾਮ ਦਾ ਇਸ ਪ੍ਰੋਗਰਾਮ ਦਾ ਹਿੱਸਾ ਹਨ।
ਯੂਰੋ 2024 : ਤੁਰਕੀ ਨੇ ਆਸਟਰੀਆ ਨੂੰ 2-1 ਨਾਲ ਹਰਾਇਆ
NEXT STORY