ਜੋਹਾਨਸਬਰਗ : ਪਿਛਲੀ ਵਾਰ ਦੇ ਜੇਤੂ ਮੁਹੰਮਦ ਸਾਲਾਹ ਸਮੇਤ 30 ਖਿਡਾਰੀਆਂ ਨੂੰ ਐਤਵਾਰ ਨੂੰ 2019 ਦੇ ਅਫਰੀਕਾ ਦੇ ਸਾਲ ਦੇ ਸਰਵਸ੍ਰੇਸ਼ਠ ਫੁੱਟਬਾਲਰ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਖੇਡਣ ਵਾਲੇ 10 ਫੁੱਟਬਾਲਰਾਂ ਨੂੰ ਇਸ ਸੂਚੀ ਵਿਚ ਜਗ੍ਹਾ ਮਿਲੀ ਹੈ, ਜਿਸ ਵਿਚ ਸਾਲਾਹ ਵੀ ਸ਼ਾਮਲ ਹੈ। ਲੀਵਰਪੂਲ ਟੀਮ ਦੇ ਸਾਲਾਹ ਦੇ ਸਾਥੀਆਂ ਸਾਦਿਓ ਮਾਨੇ ਤੇ ਨਾਬੀ ਕੇਇਤਾ ਨੂੰ ਵੀ ਇਸ ਸੂਚੀ ਵਿਚ ਜਗ੍ਹਾ ਮਿਲੀ ਹੈ।
ਯੂਰਪ ਦੀ ਇਕ ਹੋਰ ਫੁੱਟਬਾਲ ਲੀਗ ਵਿਚ ਖੇਡਣ ਵਾਲੇ 12 ਖਿਡਾਰੀਆਂ, ਏਸ਼ੀਆਈ ਲੀਗ ਵਿਚ ਖੇਡਣ ਵਾਲੇ ਪੰਜ ਖਿਡਾਰੀਆਂ ਤੇ ਅਫਰੀਕਾ ਵਿਚ ਖੇਡਣ ਵਾਲੇ ਤਿੰਨ ਖਿਡਾਰੀਆਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਮਿਸਰ ਦੇ ਸਾਲਾਹ ਦੀਆਂ ਨਜ਼ਰਾਂ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਪੁਰਸਕਾਰ ਦੀ ਹੈਟ੍ਰਿਕ 'ਤੇ ਟਿਕੀਆਂ ਹਨ ਪਰ ਇਸ ਵਾਰ ਸੇਨੇਗਲ ਦੇ ਮਾਨੇ ਨੇ ਉਸ ਨੂੰ ਪਛਾੜ ਸਕਦਾ ਹੈ, ਜਿਸ ਨੇ ਲੀਵਰਪੂਲ ਲਈ ਸੈਸ਼ਨ ਵਿਚ ਯਾਦਗਾਰ ਪ੍ਰਦਰਸ਼ਨ ਕੀਤਾ।
ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਸਿਖਾਇਆ ਸਬਕ, ਪਹਿਲੇ ਟੈਸਟ 'ਚ ਪਾਰੀ ਤੇ 65 ਦੌਡ਼ਾਂ ਨਾਲ ਹਰਾਇਆ
NEXT STORY