ਵੈਨਕੂਵਰ (ਮਲਕੀਤ ਸਿੰਘ) – ਗਰਮੀਆਂ ਦੇ ਸੀਜਨ 'ਚ ਲੱਗਣ ਵਾਲਾ ਸਰੀ ਸ਼ਹਿਰ ਦਾ ਪ੍ਰਸਿੱਧ ਆਊਟਡੋਰ ਮਾਰਕੀਟ 30 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕਲੋਵਰਡੇਲ ਮਾਰਕੀਟ ਡੇਜ਼ ਦੇ ਤਹਿਤ ਇਹ ਪ੍ਰਸਿੱਧ ਸਟ੍ਰੀਟ ਫੈਸਟੀਵਲ 2026 ਦੌਰਾਨ ਪੰਜ ਵੱਖ-ਵੱਖ ਤਰੀਖਾਂ ‘ਤੇ ਆਯੋਜਿਤ ਕੀਤਾ ਜਾਵੇਗਾ।
ਇਸ ਮਾਰਕੀਟ ਦੌਰਾਨ ਸਥਾਨਕ ਵਪਾਰੀਆਂ, ਕਲਾਕਾਰਾਂ ਅਤੇ ਖਾਣ-ਪੀਣ ਦੇ ਸਟਾਲਾਂ ਰਾਹੀਂ ਲੋਕਾਂ ਨੂੰ ਵੱਖ-ਵੱਖ ਉਤਪਾਦਾਂ ਅਤੇ ਮਨੋਰੰਜਨ ਦਾ ਅਨੁਭਵ ਕਰਵਾਇਆ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪ੍ਰਬੰਧਕਾਂ ਮੁਤਾਬਕ ਇਹ ਸਮਾਗਮ ਸਥਾਨਕ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪਰਿਵਾਰਾਂ ਲਈ ਵੀ ਖਾਸ ਆਕਰਸ਼ਣ ਦਾ ਕੇਂਦਰ ਬਣਦਾ ਹੈ। ਗਰਮੀਆਂ ਦੇ ਮੌਸਮ ਵਿੱਚ ਹੋਣ ਵਾਲਾ ਇਹ ਮਾਰਕੀਟ ਸਰੀ ਦੇ ਲੋਕਾਂ ਲਈ ਇੱਕ ਪ੍ਰਸਿੱਧ ਕਮਿਊਨਿਟੀ ਸਮਾਗਮ ਮੰਨਿਆ ਜਾਂਦਾ ਹੈ।
ਪਾਕਿਸਤਾਨ ਲਈ 1.2 ਅਰਬ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ
NEXT STORY