ਬੈਂਕਾਕ (ਭਾਸ਼ਾ)– ਭਾਰਤ ਦੇ ਚਾਰ ਮੁੱਕੇਬਾਜ਼ ਇੱਥੇ ਅੰਡਰ-22 ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚ ਗਿਆ। ਨੀਰਜ ਨੇ ਦੱਖਣੀ ਕੋਰੀਆ ਦੇ ਯੋਂਗਹੋ ਬਾਂਗ ਨੂੰ ਪੁਰਸ਼ਾਂ ਦੇ 75 ਕਿਲੋ ਗ੍ਰਾਮ ਭਾਰ ਵਰਗ ਵਿਚ 5-0 ਨਾਲ ਹਰਾਇਆ। ਉੱਥੇ ਹੀ, ਪੁਰਸ਼ਾਂ ਦੇ 90+ ਕਿਲੋ ਭਾਰ ਵਰਗ ਵਿਚ ਈਸ਼ਾਨ ਕਟਾਰੀਆ ਨੇ ਚੀਨ ਦੇ ਚੇਨ ਚੇਨ ਨੂੰ ਹਰਾਇਆ। ਮਹਿਲਾਵਾਂ ਨੇ 57 ਕਿ. ਗ੍ਰਾ. ਭਾਰ ਵਰਗ ਵਿਚ ਉਜ਼ਬੇਕਿਸਤਾਨ ਦੀ ਓਡਿਨਾਕੋਨ ਇਸਮੋਇਲੋਵਾ ਨੂੰ ਹਰਾਇਆ। ਹਰਸ਼ (60 ਕਿਲੋ) ਤੇ ਮਯੂਰ (90ਕਿਲੋ) ਵੀ ਆਪਣੇ-ਆਪਣੇ ਵਿਰੋਧੀਆਂ ਤੋਂ ਹਾਰ ਗਏ। ਅੰਕੁਸ਼ ਨੂੰ ਕਜ਼ਾਕਿਸਤਾਨ ਦੇ ਸੰਜਾਰ ਅਲੀ ਬੇਗਾਲਿਯੇਵ ਨੇ 5-0 ਨਾਲ ਹਰਾਇਆ।
ਭਾਵਨਾ ਸ਼ਰਮਾ ਮਹਿਲਾਵਾਂ ਦੇ 48 ਕਿਲੋ ਵਰਗ ਵਿਚ ਹਾਰ ਗਈ ਜਦਕਿ ਪਾਰਥਵੀ ਗਰੇਵਾਲ (60 ਕਿਲੋ), ਪ੍ਰਾਂਜਲ ਯਾਦਵ (65 ਕਿਲੋ) ਤੇ ਸ਼ਰੁਤੀ 975 ਕਿਲੋ) ਨੂੰ ਵੀ ਸੈਮੀਫਾਈਨਲ ਵਿਚ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਅਨੁਰਾਗ ਠਾਕੁਰ ਇਕ ਵਾਰ ਫਿਰ ਭਾਰਤੀ ਮੁੱਕੇਬਾਜ਼ੀ ਸੰਘ ਦੀਆਂ ਚੋਣਾਂ ਲੜਨ ਤੋਂ ਅਯੋਗ ਕਰਾਰ
NEXT STORY