ਮੁੰਬਈ- ਸਈਅਦ ਮੁਸ਼ਤਾਕ ਅਲੀ ਟਰਾਫ਼ੀ ਲਈ ਮੁੰਬਈ ਦੀ ਟੀਮ 'ਚ ਸ਼ਾਮਲ 4 ਖਿਡਾਰੀਆਂ ਨੂੰ ਕੋਵਿਡ-19 ਦੇ ਲਈ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਨ੍ਹਾਂ ਦੇ ਸਥਾਨ 'ਤੇ ਨਵੇਂ ਖਿਡਾਰੀਆਂ ਦੀ ਚੋਣ ਕਰ ਦਿੱਤੀ ਗਈ ਹੈ। ਭਰੋਸੇਯੋਗ ਸੂਤਰਾਂ ਨੇ ਗੁਪਤਤਾ ਦੀ ਸ਼ਰਤ 'ਤੇ ਪੀ. ਜੀ. ਟੀ. ਆਈ. ਤੋਂ ਕਿਹਾ ਕਿ ਸੀਨੀਅਰ ਟੀਮ ਦੇ ਚਾਰ ਖਿਡਾਰੀਆਂ ਦਾ ਪ੍ਰੀਖਣ ਪਾਜ਼ੇਟਿਵ ਆਇਆ ਹੈ। ਇਹ ਖਿਡਾਰੀ ਸ਼ਮਸ ਮੁਲਾਨੀ, ਸਾਈਰਾਜ ਪਾਟਿਲ, ਪ੍ਰਸ਼ਾਂਤ ਸੋਲੰਕੀ ਤੇ ਸਰਫਰਾਜ਼ ਖਾਨ ਹਨ।
ਇਹ ਵੀ ਪਤਾ ਲੱਗਾ ਹੈ ਕਿ ਮੁੰਬਈ ਕ੍ਰਿਕਟ ਸੰਘ (ਐੱਮ.ਸੀ. ਏ.) ਨੇ ਇਨ੍ਹਾਂ ਚਾਰਾਂ ਦੇ ਸਥਾਨ 'ਤੇ ਨਵੇਂ ਖਿਡਾਰੀਆਂ ਦੀ ਚੋਣ ਕਰ ਲਈ ਗਈ ਹੈ ਜਿਨ੍ਹਾਂ ਦੇ ਨਾਵਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਅਸੀਂ ਚਾਰੋ ਨਵੇਂ ਖਿਡਾਰੀਆਂ ਦਾ ਰੈਪਿਡ-ਪੀ.ਸੀ. ਆਰ. ਪ੍ਰੀਖਣ ਕਰਵਾ ਰਹੇ ਹਨ ਤੇ ਉਨ੍ਹਾਂ ਦੀ ਰਿਪੋਰਟ ਛੇਤੀ ਹੀ ਆ ਜਾਵੇਗੀ ਜਿਸ ਤੋਂ ਬਾਅਦ ਉਹ ਟੀਮ ਨਾਲ ਜੁੜ ਜਾਣਗੇ। ਅਸੀਂ ਟੀਮ ਦੇ ਬਾਕੀ ਖਿਡਾਰੀਆਂ ਦਾ ਵੀ ਆਰ.ਟੀ.-ਪੀ.ਸੀ. ਆਰ. ਟੈਸਟ ਕਰਵਾ ਰਹੇ ਹਾਂ।
ਨਿੱਕੀ ਪੂਨਾਚਾ, ਪਾਰਸ ਦਾਹੀਆ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ਦੇ ਅਗਲੇ ਦੌਰ 'ਚ ਪਹੁੰਚੇ
NEXT STORY