ਸਪੋਰਟਸ ਡੈਸਕ : ਏਸ਼ੀਅਨ ਖੇਡਾਂ 2026 ਵਿੱਚ ਪਾਕਿਸਤਾਨ ਦੀ ਪੁਰਸ਼ ਕ੍ਰਿਕਟ ਟੀਮ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾ ਵੱਡਾ ਝਟਕਾ ਲੱਗਿਆ ਹੈ । ਤੇਜ਼ ਗੇਂਦਬਾਜ਼ ਸਲਮਾਨ ਮਿਰਜਾ ਦੇ ਹੱਥ ਦੇ ਅੰਗੂਠੇ 'ਤੇ ਸੱਟ ਦੇ ਕਾਰਨ ਬਾਹਰ ਹੋ ਗਿਆ ਹੈ । ਉਸ ਦੀ ਜਗ੍ਹਾ ਮੁਹੰਮਦ ਨਸੀਮ ਜੂਨੀਅਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ । ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀਮ ਵਿੱਚ ਬਦਲਾਅ ਦੀ ਜਾਣਕਾਰੀ ਦਿੱਤੀ ਹੈ ।
ਸਲਮਾਨ ਮਿਰਜਾ ਫਿਲਹਾਲ ਆਪਣੀ ਸੱਟ ਤੋਂ ਉਭਰਨ ਦੇ ਲਈ ਰਿਹੈਬਿਲਿਟੇਸ਼ਨ ਤੋਂ ਗੁਜ਼ਰ ਰਿਹਾ ਹੈ । ਪੀ.ਸੀ.ਬੀ. ਦੇ ਮੁਤਾਬਕ ਉਸ ਦੇ ਅਕਤੂਬਰ ਦੇ ਪਹਿਲੇ ਹਫਤੇ ਤਕ ਪੂਰੀ ਤਰ੍ਹਾ ਫਿਟ ਹੋਣ ਦੀ ਉਮੀਦ ਹੈ । ਅੰਗੂਠੇ ਦੇ ਸੱਚ ਦੇ ਕਾਰਨ ਉਹ ਏਸ਼ੀਅਨ ਖੇਡਾਂ ਵਿੱਚ ਪਾਕਿਸਤਾਨ ਦੇ ਅਭਿਆਸ ਦਾ ਹਿੱਸਾ ਨਹੀਂ ਬਣ ਸਕੇਗਾ ।
ਏਸ਼ੀਅਨ ਖੇਡਾਂ ਦੇ ਲਈ ਪਾਕਿਸਤਾਨ ਦੀ ਕਪਤਾਨੀ ਸਾਹਿਬਜ਼ਾਦਾ ਫਰਹਾਨ ਨੂੰ ਦਿੱਤੀ ਗਈ ਹੈ, ਜਦਕਿ ਅਬਦੂਲ ਉਪ-ਕਪਤਾਨ ਹੋਵੇਗਾ । ਟੀਮ ਵਿੱਚ ਬਾਬਰ ਆਜ਼ਮ, ਸ਼ਾਹੀਨ ਸ਼ਾਹ ਅਫਰੀਦੀ,ਹਾਰਿਸ ਰਊਫ ਅਤੇ ਨਸੀਮ ਸ਼ਾਹ ਜਿਹੈ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਹਾਲਾਂਕਿ ਇਨ੍ਹਾਂ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ ਜਾ ਚੋਣਕਾਰਾਂ ਨੇ ਕਿਸੇ ਹੋਰ ਕਾਰਨ ਤੋਂ ਬਾਹਰ ਰੱਖਿਆ ਹੈ, ਇਸ ਦੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ।
ਬਦਲ ਜਾਵੇਗਾ TEAM INDIA ਦਾ ਕਪਤਾਨ! ਸ਼ੁਭਮਨ ਗਿੱਲ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲੇਗੀ ਕਮਾਨ
NEXT STORY