ਨਵੀਂ ਦਿੱਲੀ– ਘਰੇਲੂ ਕ੍ਰਿਕਟ ਵਿਚ ਆਪਣੀ ਵਿਸ਼ੇਸ਼ ਛਾਪ ਛੱਡਣ ਵਾਲੇ 5 ਧਾਕੜ ਖਿਡਾਰੀਆਂ ਨੇ ਰਣਜੀ ਟਰਾਫੀ ਦੇ ਇਸ ਸੈਸ਼ਨ ਦੀ ਸਮਾਪਤੀ ਦੇ ਨਾਲ ਹੀ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਖਿਡਾਰੀਆਂ ਵਿਚ ਬੰਗਾਲ ਦਾ ਧਾਕੜ ਮਨੋਜ ਤਿਵਾੜੀ, ਝਾਰਖੰਡ ਦਾ ਬੱਲੇਬਾਜ਼ ਸੌਰਭ ਤਿਵਾੜੀ ਤੇ ਤੇਜ਼ ਗੇਂਦਬਾਜ਼ ਵਰੁਣ ਆਰੋਨ, ਮੁੰਬਈ ਦਾ ਧਵਲ ਕੁਲਕਰਨੀ ਤੇ ਵਿਦਰਭ ਦਾ ਰਣਜੀ ਟਰਾਫੀ ਜੇਤੂ ਕਪਤਾਨ ਫੈਜ਼ ਫਜ਼ਲ ਸ਼ਾਮਲ ਹਨ।
ਇਨ੍ਹਾਂ ਖਿਡਾਰੀਆਂ ਨੇ ਸੰਨਿਆਸ ਲੈਣ ਦੇ ਵੱਖ-ਵੱਖ ਕਾਰਨ ਦੱਸੇ ਹਨ, ਜਿਨ੍ਹਾਂ ਵਿਚ ਇੰਡੀਅਨ ਪ੍ਰੀਮੀਅਰ ਲੀਗ ਦਾ ਕਰਾਰ ਨਾ ਹੋਣਾ ਅਤੇ ਰਾਸ਼ਟਰੀ ਟੀਮ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਖਤਮ ਹੋਣਾ ਹਨ। ਇਨ੍ਹਾਂ ਕਾਰਨਾਂ ਤੋਂ ਇਹ ਖਿਡਾਰੀ ਦੂਜੇ ਕੰਮ ਜਾਂ ਫਿਰ ਸਿਆਸਤ ਨਾਲ ਜੁੜਨਾ ਚਾਹੁੰਦੇ ਹਨ। ਆਰੋਨ ਮਨੋਜ ਤੇ ਫਜ਼ਲ ਨੇ ਉਸੇ ਮੈਦਾਨ ’ਤੇ ਆਪਣੇ ਕਰੀਅਰ ਨੂੰ ਅਲਵਿਦਾ ਕਿਹਾ, ਜਿਸ ਵਿਚ ਉਨ੍ਹਾਂ ਨੇ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਖਿਡਾਰੀਆਂ ਦੀ ਘਰੇਲੂ ਕ੍ਰਿਕਟ ਵਿਚ ਨਿਸ਼ਚਿਤ ਤੌਰ ’ਤੇ ਕਮੀ ਮਹਿਸੂਸ ਹੋਵੇਗੀ।
ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਕੀਤਾ ਗਿਆ ਉਦਘਾਟਨ
NEXT STORY