ਨਵੀਂ ਦਿੱਲੀ— ਬੀ. ਸੀ. ਸੀ. ਆਈ. ਨੇ ਫੈਸਲਾ ਕੀਤਾ ਹੈ ਕਿ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨਾਂ ਨੂੰ ਛੱਡ ਕੇ ਬਾਕੀ 6 ਹੋਰ ਆਈ. ਪੀ. ਐੱਲ. ਫ੍ਰੈਂਚਾਈਜ਼ੀ ਟੀਮਾਂ ਦੇ ਕਪਤਾਨ ਓਪਨਿੰਗ ਸੈਰਾਮਨੀ 'ਚੋਂ ਗਾਇਬ ਰਹਿਣਗੇ। ਉਨ੍ਹਾਂ ਨੂੰ ਆਈ. ਪੀ. ਐੱਲ. ਦੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣ ਦੀ ਜ਼ਰੂਰਤ ਨਹੀਂ ਹੈ। ਪਤਾ ਲੱਗਾ ਹੈ ਕਿ ਸਾਰੇ 8 ਕਪਤਾਨ 6 ਅਪ੍ਰੈਲ ਨੂੰ ਵਿਸ਼ੇਸ਼ ਵੀਡੀਓ ਸ਼ੂਟ ਵਿਚ ਹਿੱਸਾ ਲੈਣਗੇ ਅਤੇ ਉਸੇ ਸ਼ਾਮ ਨੂੰ ਆਪਣੇ-ਆਪਣੇ ਸ਼ਹਿਰਾਂ ਲਈ ਰਵਾਨਾ ਹੋ ਜਾਣਗੇ।
ਪਿਛਲੇ ਸਾਲਾਂ ਦੌਰਾਨ ਉਦਘਾਟਨ ਸਮਾਰੋਹ ਪਹਿਲੇ ਮੈਚ ਤੋਂ 1 ਦਿਨ ਪਹਿਲਾਂ ਹੁੰਦਾ ਸੀ, ਜਿਸ ਵਿਚ ਕਪਤਾਨ ਹਿੱਸਾ ਲੈਂਦੇ ਸਨ ਅਤੇ ਖੇਡ ਭਾਵਨਾ ਰੱਖਣ ਦੀ ਸਹੁੰ ਖਾਂਦੇ ਸਨ। ਇਸ ਸਾਲ ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਦੀ ਬੈਠਕ 'ਚ ਉਦਘਾਟਨ ਸਮਾਰੋਹ 7 ਅਪ੍ਰੈਲ ਨੂੰ ਮੁੰਬਈ ਅਤੇ ਚੇਨਈ ਵਿਚਾਲੇ ਮੈਚ ਤੋਂ ਪਹਿਲਾਂ ਕਰਨ ਦਾ ਫੈਸਲਾ ਕੀਤਾ ਗਿਆ ਪਰ ਆਈ. ਪੀ. ਐੱਲ. ਦੇ ਸੀਨੀਅਰ ਅਧਿਕਾਰੀਆਂ ਨੇ ਇਸ 'ਤੇ ਗੌਰ ਨਹੀਂ ਕੀਤੀ ਕਿਉਂਕਿ ਅਗਲੇ ਦਿਨ 4 ਹੋਰ ਟੀਮਾਂ ਨੇ ਆਪਣੇ ਮੈਚ ਖੇਡਣੇ ਹਨ।
ਆਈ. ਪੀ. ਐੱਲ. ਦੇ ਅਗਲੇ ਸੈਸ਼ਨ ਵਿਚ ਅੰਪਾਇਰਾਂ ਦੇ ਫੈਸਲੇ ਦੀ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.) ਦਾ ਇਸਤੇਮਾਲ ਕੀਤਾ ਜਾਵੇਗਾ।
ਦਿਨੇਸ਼ ਕਾਰਤਿਕ ਹੀ ਨਹੀਂ ਇਨ੍ਹਾਂ ਖਿਡਾਰੀਆਂ ਛੱਕਾ ਲਗਾ ਕੇ ਮੈਚ 'ਚ ਦਿਵਾਈ ਹੈ ਜਿੱਤ
NEXT STORY