ਰੋਹਤਕ— ਤੀਜੀ ਜੂਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਵੀਰਵਾਰ ਨੂੰ ਹਰਿਆਣਾ ਦਾ ਦਬਦਬਾਅ ਰਿਹਾ ਜਿਸ ਦੇ 8 ਮੁੱਕੇਬਾਜ਼ ਫਾਈਨਲ 'ਚ ਪਹੁੰਚ ਗਏ। ਪੰਜਾਬ ਨੇ ਵੀ ਤਿੰਨ ਚਾਂਦੀ ਤਮਗੇ ਪੱਕੇ ਕਰ ਲਏ, ਜਦਕਿ ਅੰਜਲਿ, ਤਨੀਸ਼ਵੀਰ ਸੰਧੂ ਤੇ ਖੁਸ਼ੀ ਨੇ ਫਾਈਨਲ 'ਚ ਜਗ੍ਹਾ ਬਣਾਈ ਹਰਿਆਣਾ ਦੀ ਦਹੀਆ (60 ਕਿਲੋ) ਨੇ ਨੇਸ਼ੰਤ ਕੱਪ ਦੇ ਆਪਣੇ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਮਣੀਪੁਰ ਦੀ ਥੋਂਗਮ ਦੇਵੀ ਨੂੰ ਹਰਾਇਆ। ਦਹੀਆ ਤੋਂ ਇਲਾਵਾ ਤੰਨੂੰ (52 ਕਿਲੋ), ਖੁਸ਼ੀ (63), ਕਲਪਨਾ (46 ਕਿਲੋ) ਤੇ ਨੇਹਾ (54 ਕਿਲੋ) ਵੀ ਫਾਈਨਲ 'ਚ ਪਹੁੰਚ ਗਏ। ਤਮੰਨਾ (48 ਕਿਲੋ), ਰਿੰਕੂ (50 ਕਿਲੋ), ਲਸ਼ੂ ਯਾਦਵ (66 ਕਿਲੋ) ਨੇ ਵੀ ਸੈਮੀਫਾਈਨਲ ਮੁਕਾਬਲੇ ਜਿੱਤੇ।
ਅਰੁਣ ਜੇਤਲੀ ਸਟੇਡੀਅਮ 'ਚ ਵਿਰਾਟ ਕੋਹਲੀ ਪਵੇਲੀਅਨ
NEXT STORY