ਪੋਰਟੋ ਐਲੇਗਰੇ- 8 ਵਾਰ ਦਾ ਚੈਂਪੀਅਨ ਬ੍ਰਾਜ਼ੀਲ 12 ਸਾਲ ਬਾਅਦ ਕੋਪਾ ਅਮਰੀਕਾ ਦਾ ਫੁੱਟਬਾਲ ਖਿਤਾਬ ਜਿੱਤਣ ਦੀ ਦਿਸ਼ਾ 'ਚ ਅੱਗੇ ਵਧਣ ਲਈ ਵੀਰਵਾਰ ਨੂੰ ਕੁਆਰਟਰ ਫਾਈਨਲ ਮੁਕਾਬਲੇ 'ਚ ਪੈਰਾਗਵੇ ਦੀ ਚੁਣੌਤੀ ਦਾ ਸਾਹਮਣਾ ਕਰੇਗਾ। ਮੇਜ਼ਬਾਨ ਬ੍ਰਾਜ਼ੀਲ ਨੇ ਇਹ ਟੂਰਨਾਮੈਂਟ 1919, 1922, 1949, 1989, 1997, 1999, 2004, 2007 ਵਿਚ ਜਿੱਤਿਆ ਹੈ, ਜਦੋਂਕਿ ਪੈਰਾਗਵੇ ਦੀ ਟੀਮ 1953 ਅਤੇ 1979 ਵਿਚ 2 ਵਾਰ ਜੇਤੂ ਰਹੀ ਹੈ। ਬ੍ਰਾਜ਼ੀਲ ਨੇ ਗਰੁੱਪ ਗੇੜ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਗਰੁੱਪ-ਏ 'ਚ 7 ਅੰਕਾਂ ਨਾਲ ਚੋਟੀ 'ਤੇ ਹੈ।
ਬ੍ਰਾਜ਼ੀਲ ਨੇ ਬੋਲੀਵੀਆ ਨੂੰ 3-0 ਨਾਲ ਹਰਾਇਆ ਸੀ। ਵੈਨੇਜ਼ੁਏਲਾ ਨਾਲ ਉਸ ਦਾ ਮੈਚ ਗੋਲ ਰਹਿਤ ਬਰਾਬਰੀ 'ਤੇ ਖਤਮ ਹੋਇਆ ਸੀ। ਉਸ ਨੇ ਆਪਣੀ ਆਖਰੀ ਮੈਚ 'ਚ ਪੇਰੂ ਨੂੰ 5-0 ਨਾਲ ਹਰਾਇਆ ਸੀ। ਦੂਜੇ ਪਾਸੇ ਪੈਰਾਗਵੇ ਦੀ ਟੀਮ 3 ਮੈਚਾਂ 'ਚ 3 ਡਰਾਅ ਅਤੇ 1 ਹਾਰ ਨਾਲ ਨਾਕਆਊਟ ਦੌਰ 'ਚ ਪਹੁੰਚਣ 'ਚ ਕਾਮਯਾਬ ਰਹੀ। ਪੈਰਾਗਵੇ ਨੇ ਤੀਜੇ ਸਥਾਨ ਦੀ 2 ਸਰਵਉੱਤਮ ਟੀਮਾਂ ਦੇ ਰੂਪ 'ਚ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ।
ਬ੍ਰਾਜ਼ੀਲ ਨੇ 4 ਵਾਰ 1919, 1922, 1949 ਅਤੇ 1989 'ਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ ਅਤੇ ਖਿਤਾਬ ਜਿੱਤਣ 'ਚ ਸਫਲ ਰਿਹਾ ਸੀ। ਉਹ ਇਸ ਵਾਰ ਵੀ ਮੇਜ਼ਬਾਨ ਹੈ ਅਤੇ ਖਿਤਾਬ ਜਿੱਤਣ ਦਾ ਦਮਦਾਰ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਟੂਰਨਾਮੈਂਟ 'ਚ ਹੁਣ ਤਕ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ 'ਚ ਬ੍ਰਾਜ਼ੀਲ ਦੇ ਫਿਲਿਪ ਕੋਟੀਨਹੋ ਅਤੇ ਐਵਟਰਨ ਸ਼ਾਮਲ ਹਨ, ਜਿਨ੍ਹਾਂ ਨੇ 2-2 ਗੋਲ ਕੀਤੇ ਹਨ।
ਉਰੂਗਵੇ ਰਿਕਾਰਡ 15 ਵਾਰ ਦਾ ਚੈਂਪੀਅਨ
ਟੂਰਨਾਮੈਂਟ 'ਚ ਸ਼ੁੱਕਰਵਾਰ ਨੂੰ 2 ਕੁਆਰਟਰ ਫਾਈਨਲ ਮੁਕਾਬਲਿਆਂ 'ਚ ਵੈਨੇਜ਼ੁਏਲਾ ਦਾ ਸਾਹਮਣਾ ਅਰਜਨਟੀਨਾ ਨਾਲ ਅਤੇ ਕੋਲੰਬੀਆ ਦਾ ਮੁਕਾਬਲਾ ਚਿਲੀ ਨਾਲ ਹੋਵੇਗਾ, ਜਦੋਂਕਿ ਸ਼ਨੀਵਾਰ ਨੂੰ ਉਰੂਗਵੇ ਅਤੇ ਪੇਰੂ ਆਹਮੋ-ਸਾਹਮਣੇ ਹੋਣਗੇ। ਸੈਮੀਫਾਈਨਲ 2 ਅਤੇ 3 ਜੁਲਾਈ ਨੂੰ ਖੇਡੇ ਜਾਣਗੇ। ਉਰੂਗਵੇ ਰਿਕਾਰਡ 15 ਵਾਰ ਅਤੇ ਅਰਜਨਟੀਨਾ 14 ਵਾਰ ਦਾ ਚੈਂਪੀਅਨ ਹੈ। ਉਰੂਗਵੇ ਨੇ ਆਖਰੀ ਵਾਰ ਇਹ ਖਿਤਾਬ 2011 'ਚ ਅਤੇ ਅਰਜਨਟੀਨਾ ਨੇ 1993 'ਚ ਜਿੱਤਿਆ। ਚਿਲੀ ਦੀ ਟੀਮ ਇਸ ਟੂਰਨਾਮੈਂਟ ਦੀ ਸਾਬਕਾ ਚੈਂਪੀਅਨ ਹੈ। ਪੇਰੂ ਨੇ ਵੀ 2 ਵਾਰ ਇਹ ਖਿਤਾਬ ਜਿੱਤਿਆ ਹੈ। ਕੋਲੰਬੀਆ ਨੇ 2001 'ਚ ਇਹ ਖਿਤਾਬ ਜਿੱਤਿਆ ਸੀ।
ਕੋਪਾ ਅਮਰੀਕਾ 'ਚ ਖਾਲੀ ਸਟੇਡੀਅਮ ਤੋਂ ਚਿੰਤਤ ਨਹੀਂ ਹੈ ਆਯੋਜਕ
ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਆਯੋਜਕਾਂ ਨੇ ਕਿਹਾ ਹੈ ਕਿ ਉਹ ਮੈਚਾਂ ਦੌਰਾਨ ਖਾਲੀ ਪਏ ਸਟੇਡੀਅਮ ਤੋਂ ਚਿੰਤਤ ਨਹੀਂ ਹਨ। ਉਮੀਦ ਹੈ ਕਿ ਟੂਰਨਾਮੈਂਟ ਚੰਗੀ ਤਰ੍ਹਾਂ ਚੱਲੇਗਾ। ਟੂਰਨਾਮੈਂਟ ਹੁਣ ਕੁਆਰਟਰ ਫਾਈਨਲ ਦੌਰ 'ਚ ਦਾਖਲ ਕਰ ਚੁੱਕਾ ਹੈ। ਆਯੋਜਕ ਕਮੇਟੀ ਦੇ ਪ੍ਰਬੰਧਕ ਤਿਆਗੋ ਜਾਨੂਜੀ ਨੇ ਟਿਕਟ ਦੀ ਕੀਮਤ ਨੂੰ ਲੈ ਕੇ ਕਿਹਾ, ''ਈਵੈਂਟ ਦੀ ਕੀਮਤ ਤੇ ਟਿਕਟਾਂ ਦੀ ਕੀਮਤ ਨਾਲ ਸੰਤੁਲਨ ਰੱਖਣਾ ਪੈਂਦਾ ਹੈ। ਇਹ ਇਕ ਸਫਲ ਆਯੋਜਨ ਹੈ। ਸਾਨੂੰ ਈਵੈਂਟ ਦੀ ਕੀਮਤ ਨੂੰ ਸੰਤੁਲਿਤ ਰੱਖਣ ਲਈ ਚੰਗੀ ਕੀਮਤ ਮਿਲ ਰਹੀ ਹੈ। ਖਾਲੀ ਸੀਟਾਂ ਕਾਰਨ ਟਿਕਟ ਦੇ ਰੇਟ ਘੱਟ ਨਹੀਂ ਕੀਤੇ ਜਾਣਗੇ?। ਅਸੀਂ ਸਹੀ ਰੇਟ 'ਚ ਹੀ ਟਿਕਟ ਵੇਚ ਰਹੇ ਹਾਂ।
ਵਿੰਬਲਡਨ: ਫੈਡਰਰ ਨੂੰ ਦੂਜਾ ਤੇ ਨਡਾਲ ਨੂੰ ਤੀਜਾ ਦਰਜਾ ਪ੍ਰਾਪਤ
NEXT STORY