ਨਵੀਂ ਦਿੱਲੀ : ਫੋਬਰਸ ਦੇ ਨਵੇਂ ਸਰਵੇ ਦੇ ਅਨੁਸਾਰ ਟੈਨਿਸ ਖਿਡਾਰਨ ਨਾਓਮੀ ਓਸਾਕਾ ਇਸ ਸਮੇਂ ਦੁਨੀਆ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਖਿਡਾਰਨ ਹੈ। ਉਹ 280 ਕਰੋੜ ਰੁਪਏ ਪ੍ਰਤੀ ਸਾਲ ਕਮਾਈ ਕਰ ਰਹੀ ਹੈ। ਓਸਾਕਾ ਨੂੰ ਇਹ ਕਮਾਈ ਇਨਾਮੀ ਰਾਸ਼ੀ ਅਤੇ ਇੰਡੋਰਸਮੈਂਟ ਰਾਹੀਂ ਹੁੰਦੀ ਹੈ। ਕਮਾਈ ਇਨਾਮੀ ਰਾਸ਼ੀ ਤੋਂ ਉਹ 26 ਕਰੋੜ ਤਾਂ ਇੰਡੋਰਸਮੈਂਟ ਤੋਂ 254 ਕਰੋੜ ਰੁਪਏ ਕਮਾਉਂਦੀਆਂ ਹਨ। ਖਾਸ ਗੱਲ ਇਹ ਹੈ ਕਿ ਟਾਪ-10 ਦੀ ਸੂਚੀ 'ਚ ਪਹਿਲੇ ਨੌਂ ਸਥਾਨ ਟੈਨਿਸ ਖਿਡਾਰਨਾਂ ਦੇ ਨਾਮ 'ਤੇ ਹੀ ਹੈ। ਦੇਖੋ ਸੂਚੀ-
280 ਨਾਓਮੀ ਓਸਾਕਾ (ਟੈਨਿਸ)
270 ਸੇਰੇਨਾ ਵਿਲੀਅਮਜ਼ (ਟੈਨਿਸ)
97 ਐਸ਼ਲੇ ਬਾਰਟੀ (ਟੈਨਿਸ)
82 ਸਿਮੋਨਾ ਹਾਲੇਪ (ਟੈਨਿਸ)
67 ਬਿਆਂਕਾ ਆਂਦਰੇਸਕੂ (ਟੈਨਿਸ)
50 ਗਰਬਾਇਨ ਮੁਗੁਰੁਜਾ (ਟੈਨਿਸ)
48 ਐਲਿਨਾ ਸਵਿਤੋਲਿਨਾ (ਟੈਨਿਸ)
44 ਸੋਫੀਆ ਕੇਵਿਨ (ਟੈਨਿਸ)
40 ਐਂਜਲਿਕ ਕੇਰਬਰ (ਟੈਨਿਸ)
34 ਐਲੈਕਸ ਮੋਰਗਨ (ਫੁੱਟਬਾਲ)
ਰਾਸ਼ੀ ਕਰੋੜ ਰੁਪਏ 'ਚ
ਸ਼ੁਭਮਨ ਗਿੱਲ ਇਸ ਸਾਲ ਅਗਵਾਈ ਸਮੂਹ 'ਚ ਹੋਵੇਗਾ ਸ਼ਾਮਲ : ਮੈਕਕੁਲਮ
NEXT STORY