ਸਪੋਰਟਸ ਡੈਸਕ : ਉਮਰ ਸਿਰਫ਼ ਇਕ ਨੰਬਰ ਹੈ ਅਤੇ ਕਈ ਲੋਕ ਸਮੇਂ-ਸਮੇਂ 'ਤੇ ਇਸ ਗੱਲ ਨੂੰ ਸਾਬਤ ਕਰਦੇ ਰਹਿੰਦੇ ਹਨ। ਹੁਣ 93 ਸਾਲਾ ਸੁਰਜੀਤ ਕੌਰ ਨੂੰ ਹੀ ਦੇਖੋ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਐਥਲੈਟਿਕਸ ਦੀ ਸ਼ੁਰੂਆਤ ਕੀਤੀ ਅਤੇ ਆਪਣੇ 6 ਮਹੀਨਿਆਂ ਦੇ ਛੋਟੇ ਕਰੀਅਰ ਵਿੱਚ ਹੀ 10 ਸੋਨ ਤਮਗੇ (ਰਾਜ 6 ਸੋਨ ਅਤੇ ਰਾਸ਼ਟਰੀ 4) ਜਿੱਤੇ ਹਨ। ਦੋਹਤੇ-ਪੋਤੀਆਂ ਨਾਲ ਖੇਡਣ ਦੀ ਉਮਰ ਵਿੱਚ ਐਥਲੈਟਿਕਸ ਵਿੱਚ ਸ਼ਾਮਲ ਹੋ ਕੇ ਅਤੇ 10 ਗੋਲਡ ਮੈਡਲ ਜਿੱਤ ਕੇ ਸੁਰਜੀਤ ਕੌਰ ਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੀ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ 'ਪਠਾਨ' ਦੇ ਪੋਸਟਰ 'ਤੇ ਸਾਂਝੀ ਕੀਤੀ ਰਿੰਕੂ ਸਿੰਘ ਦੀ ਤਸਵੀਰ, ਅੱਗਿਓਂ ਕ੍ਰਿਕਟਰ ਨੇ ਵੀ ਕਹੀ ਭਾਵੁਕ ਗੱਲ
ਧੀ ਨੂੰ ਦੇਖ ਕੇ ਸ਼ੁਰੂ ਕੀਤਾ ਖੇਡਣਾ
ਸੁਰਜੀਤ ਕੌਰ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਜਾਣਾ ਚਾਹੁੰਦੀ ਹੈ ਅਤੇ ਅਗਸਤ 'ਚ ਕੈਨੇਡਾ 'ਚ ਹੋਣ ਵਾਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਤਿਆਰੀਆਂ ਵਿਚ ਲੱਗੀ ਹੋਈ ਹੈ। ਸੁਰਜੀਤ ਕੌਰ ਦੀਆਂ 5 ਸਾਲ ਪਹਿਲਾਂ ਦੋਵੇਂ ਲੱਤਾਂ ਟੁੱਟ ਗਈਆਂ ਸਨ ਅਤੇ 6 ਮਹੀਨੇ ਪਹਿਲਾਂ ਹੀ ਸੰਗਰੂਰ ਵਿਖੇ ਆਪਣੀ ਧੀ ਕੋਲ ਰਹਿਣ ਆਈ ਸੀ। ਧੀ 6 ਸਾਲਾਂ ਤੋਂ ਐਥਲੈਟਿਕਸ 'ਚ ਹਿੱਸਾ ਲੈ ਰਹੀ ਹੈ। ਇਕ ਦਿਨ ਧੀ ਨਾਲ ਸਿਟੀ ਪਾਰਕ ਵਿਚ ਉਸ ਦੀ ਪ੍ਰੈਕਟਿਸ ਦੇਖਣ ਗਈ ਅਤੇ ਅਗਲੇ ਦਿਨ ਖੇਡਾਂ ਵਿਚ ਰੁਚੀ ਦਿਖਾਉਂਦੇ ਹੋਏ ਗਰਾਊਂਡ ਵਿਚ ਪਹੁੰਚ ਗਈ। ਉਨ੍ਹਾਂ ਨੇ ਇੱਕ ਮਹੀਨੇ ਬਾਅਦ ਚੰਡੀਗੜ੍ਹ ਵਿੱਚ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਜੈਤੋ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਵੀ 100 ਮੀਟਰ ਅਤੇ 400 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ: IPL 2023: 5 ਗੇਂਦਾਂ 'ਤੇ 5 ਛੱਕੇ ਲਗਾ ਕੇ ਚਰਚਾ 'ਚ ਆਇਆ ਰਿੰਕੂ ਸਿੰਘ, ਕਦੇ ਲੋਕਾਂ ਦੇ ਘਰਾਂ 'ਚ ਲਾਉਂਦਾ ਸੀ ਪੋਚੇ
ਸ਼ੁਰੂ ਤੋਂ ਸੀ ਖੇਡਾਂ ਵਿੱਚ ਦਿਲਚਸਪੀ
1930 ਵਿੱਚ ਜਨਮੀ ਸੁਰਜੀਤ ਕੌਰ ਨੇ ਇੱਕ ਅਖ਼ਬਾਰ ਨੂੰ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਖੇਡਾਂ ਵਿੱਚ ਰੁਚੀ ਰੱਖਦੀ ਸੀ ਪਰ ਕਦੇ ਹਿੰਮਤ ਨਹੀਂ ਹੋਈ। ਪਟਿਆਲਾ ਵਿੱਚ ਵਿਆਹ ਤੋਂ ਬਾਅਦ ਰੋਜ਼ਾਨਾ ਦੇ ਕੰਮ ਵਿੱਚ ਰੁੱਝੇ ਹੋਣ ਕਾਰਨ ਖ਼ੁਦ ਲਈ ਸਮਾਂ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ 27 ਮਾਰਚ ਤੋਂ 30 ਮਾਰਚ ਤੱਕ ਬੈਂਗਲੁਰੂ ਵਿਖੇ ਨੈਸ਼ਨਲ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਉਨ੍ਹਾਂ ਨੇ 100 ਮੀਟਰ, 400 ਮੀਟਰ, ਡਿਸਕਸ ਥਰੋਅ ਅਤੇ ਸ਼ਾਟਪੁੱਟ ਵਿਚ ਸੋਨ ਤਮਗੇ ਜਿੱਤਣ ਤੋਂ ਇਲਾਵਾ ਰਾਜ ਪੱਧਰ 'ਤੇ 6 ਅਤੇ ਰਾਸ਼ਟਰੀ ਪੱਧਰ 'ਤੇ 4 ਸੋਨ ਤਮਗੇ ਜਿੱਤੇ ਹਨ।
ਇਹ ਵੀ ਪੜ੍ਹੋ: ਹੁਣ ਇਸ ਇਨਫੈਕਸ਼ਨ ਨੇ ਵਧਾਈ ਅਮਰੀਕਾ ਦੀ ਚਿੰਤਾ, ਤੇਜ਼ੀ ਨਾਲ ਵਧ ਰਹੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ
ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਤਿਆਰੀ
ਉਨ੍ਹਾਂ ਦੱਸਿਆ ਕਿ ਪਹਿਲਾਂ ਮਨ ਵਿੱਚ ਹਮੇਸ਼ਾ ਬੇਚੈਨੀ ਰਹਿੰਦੀ ਸੀ ਪਰ ਜਦੋਂ ਤੋਂ ਉਨ੍ਹਾਂ ਨੇ ਖੇਡਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਮਨ ਨੂੰ ਖੁਸ਼ ਰੱਖਣ ਦੇ ਨਾਲ-ਨਾਲ ਸਿਹਤ ਵਿੱਚ ਵੀ ਸੁਧਾਰ ਹੋਣ ਲੱਗਾ ਹੈ। ਉਹ ਹਰ ਰੋਜ਼ ਸਵੇਰੇ 5 ਵਜੇ ਉੱਠਦੀ ਹੈ ਅਤੇ ਇੱਕ ਘੰਟਾ ਅਭਿਆਸ ਕਰਦੀ ਹੈ। ਦੂਜੇ ਪਾਸੇ ਉਨ੍ਹਾਂ ਦੀ ਧੀ ਪਵਿਤਰ ਕੌਰ ਗਰੇਵਾਲ ਨੇ ਦੱਸਿਆ ਕਿ ਕੈਨੇਡਾ ਵਿੱਚ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ ਅਤੇ ਮਾਂ ਇਸ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ, ਖਾਲਸਾ 'ਇਕਜੁੱਟ ਕਰਨ ਵਾਲੀ ਤਾਕਤ, ਵੰਡਣ ਵਾਲੀ ਨਹੀਂ'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2023 : ਬੈਂਗਲੁਰੂ ਦੇ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਲਖਨਊ ਨੂੰ ਦਿੱਤਾ 213 ਦੌੜਾਂ ਦਾ ਟੀਚਾ
NEXT STORY