ਮੋਰਗਨਟਾਉਨ/ਅਮਰੀਕਾ (ਭਾਸ਼ਾ)- ਮਾਰਚ 2023 ਦੇ ਅਖ਼ੀਰ ਵਿਚ, ਯੂ. ਐੱਸ. ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਤੇਜ਼ੀ ਨਾਲ ਫੈਲਣ ਵਾਲੀ ‘ਕੈਂਡੀਡਾ ਔਰਿਸ’ ਨਾਂ ਦੀ ਇਕ ਫੰਗਸ ਸਬੰਧੀ ਚੇਤਾਵਨੀ ਦਿੱਤੀ ਸੀ, ਜਿਸ ਕਾਰਨ ਦੇਸ਼ ਭਰ ਦੇ ਹਸਪਤਾਲਾਂ ਵਿਚ ਮਰੀਜ਼ ਇਨਫੈਕਟਿਡ ਹੋ ਰਹੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਰਹੀ ਹੈ। ਅਮਰੀਕਾ ਵਿਚ ਇਸ ਫੰਗਸ ਕਾਰਨ ਹੋਣ ਵਾਲੇ ਇਨਫੈਕਸ਼ਨ ਵਿਚ ਵਾਧਾ ਦੇਖਿਆ ਗਿਆ ਹੈ। ਵੈਸਟ ਵਰਜੀਨੀਆ ਯੂਨੀਵਰਸਿਟੀ ਵਿਚ ਇਨਫੈਕਸ਼ਨ ਦੀਆਂ ਬਿਮਾਰੀਆਂ ਦੇ ਪ੍ਰੋਫੈਸਰ ਅਤੇ ਡਾਕਟਰ ਆਰਿਫ ਆਰ. ਸਰਵਰੀ ਨੇ ਕੈਂਡੀਡਾ ਔਰਿਸ ਬਾਰੇ ਦੱਸਿਆ ਕਿ ਇਹ ਕਿਵੇਂ ਫੈਲ ਰਹੀ ਹੈ ਅਤੇ ਅਮਰੀਕਾ ਵਿਚ ਲੋਕ ਇਸ ਤੋਂ ਕਿਵੇਂ ਚਿੰਤਤ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ, ਖਾਲਸਾ 'ਇਕਜੁੱਟ ਕਰਨ ਵਾਲੀ ਤਾਕਤ, ਵੰਡਣ ਵਾਲੀ ਨਹੀਂ'
ਕੈਂਡੀਡਾ ਔਰਿਸ ਦੀ ਪਛਾਣ ਹਾਲ ਹੀ ਵਿਚ ਹੋਈ, ਜੋ ਇਕ ਯੂਨੀਸੈਲੂਲਰ ਫੰਗਸ ਹੈ ਅਤੇ ਇਹ ਮਨੁੱਖਾਂ ਨੂੰ ਸੰਕਰਮਿਤ ਕਰ ਸਕਦੀ ਹੈ ਅਤੇ ਐਂਟੀ-ਫੰਗਲ ਦਵਾਈਆਂ ਪ੍ਰਤੀ ਔਸਤ ਰੋਧੀ ਹੈ। ਕੈਂਡੀਡਾ ਔਰਿਸ ਦੀ ਇਨਫੈਕਸ਼ਨ ਹੋਰ ਇਨਫੈਕਸ਼ਨਾਂ ਨਾਲੋਂ ਜ਼ਿਆਦਾ ਖ਼ਤਰਨਾਕ ਹੈ। ਕੈਂਡੀਡਾ ਔਰਿਸ ਇਕ ਤਰ੍ਹਾਂ ਦਾ ‘ਯੀਸਟ’ ਹੈ, ਜਿਸ ਦੀ ਸਭ ਤੋਂ ਪਹਿਲਾਂ ਪਛਾਣ 2009 ਵਿਚ ਹੋਈ ਸੀ ਅਤੇ ਇਹ ਕੈਂਡੀਡਾ ਪਰਿਵਾਰ ਦੀਆਂ ਕਈ ਕਿਸਮਾਂ ਵਿਚੋਂ ਇੱਕ ਹੈ ਜੋ ਲੋਕਾਂ ਨੂੰ ਸੰਕਰਮਿਤ ਕਰ ਸਕਦੀ ਹੈ। ਸਿਹਤਮੰਦ ਲੋਕਾਂ ਨੂੰ ਕੈਂਡੀਡਾ ਦੀ ਇਨਫੈਕਸ਼ਨ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਰ ਗੰਭੀਰ ਬਿਮਾਰੀਆਂ ਵਾਲੇ ਮਰੀਜ਼ ਅਤੇ ਹਸਪਤਾਲਾਂ ਦੀ ਇੰਟੈਂਸਿਵ ਕੇਅਰ ਯੂਨਿਟ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਨੂੰ ਕੈਂਡੀਡਾ ਔਰਿਸ ਨਾਲ ਇਨਫੈਕਸ਼ਨ ਦਾ ਵੱਧ ਖ਼ਤਰਾ ਹੁੰਦਾ ਹੈ। ਹਾਲ ਹੀ ਦੇ ਸਾਲਾਂ ਵਿਚ ਅਮਰੀਕਾ ਵਿਚ ਫੰਗਸ, ਖ਼ਾਸ ਕਰਕੇ ਕੈਂਡੀਡਾ ਔਰਿਸ ਨਾਲ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਇਸ ਤੋਂ ਬਚਾਅ ਲਈ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਜਥਾ ਰਵਾਨਾ
ਡਾਕਟਰਾਂ ਮੁਤਾਬਕ ਇਸ ਤੋਂ ਬਚਾਅ ਦੇ ਕੁਝ ਮੁੱਖ ਉਪਾਅ ਹਨ। ਇਨ੍ਹਾਂ ਵਿਚ ਸਭ ਤੋਂ ਪ੍ਰਭਾਵਸ਼ਾਲੀ ਉਪਾਵਾਂ ਵਿੱਚ ਸੰਕਰਮਣ ਤੋਂ ਬਚਾਅ ਸਬੰਧੀ ਆਦਤਾਂ ਨੂੰ ਅਪਣਾਉਣਾ ਸ਼ਾਮਲ ਹੈ, ਭਾਵ ਕਿਸੇ ਮਰੀਜ਼ ਨੂੰ ਮਿਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ, ਮਰੀਜ਼ ਨੂੰ ਮਿਲਣ ਦੌਰਾਨ ਪਹਿਨੇ ਜਾਣ ਵਾਲੇ ਕੱਪੜਿਆਂ ਅਤੇ ਦਸਤਾਨਿਆਂ ਨੂੰ ਨਸ਼ਟ ਕਰਨਾ ਅਤੇ ਹੋਰ ਰੋਕਥਾਮ ਉਪਾਅ ਸ਼ਾਮਲ ਹਨ। ਹਾਲਾਂਕਿ, ਇਹ ਛੋਟੇ ਸਾਵਧਾਨੀ ਦੇ ਕਦਮ ਨਾ ਸਿਰਫ਼ ਫੰਗਸ ਸਗੋਂ ਹੋਰ ਰੋਗਾਣੂਆਂ 'ਤੇ ਵੀ ਪ੍ਰਭਾਵਸ਼ਾਲੀ ਹੁੰਦੇ ਹਨ। ਇੱਕ ਹੋਰ ਵਿਕਲਪ ਕੈਂਡੀਡਾ ਦੇ ਨਵੇਂ, ਐਂਟੀਫੰਗਲ-ਰੋਧਕ ਰੂਪਾਂ ਦੇ ਇਲਾਜ ਲਈ ਬਿਹਤਰ ਦਵਾਈਆਂ ਵਿਕਸਿਤ ਕਰਨਾ ਹੈ। ਹਾਲਾਂਕਿ, ਬਹੁਤ ਸਾਰੀਆਂ ਨਵੀਆਂ ਐਂਟੀਫੰਗਲ ਦਵਾਈਆਂ ਦੇ ਵਿਕਾਸ 'ਤੇ ਕੰਮ ਜਾਰੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਭਜੋਤ ਸਿੰਘ ਨੇ ਚਮਕਾਇਆ ਭਾਰਤ ਦਾ ਨਾਂ, ਨਾਮੀ ਏਅਰਲਾਈਨ ਵਿਜ਼ ਦਾ ਬਣਿਆ ਕੈਪਟਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਬੋਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ, ਖਾਲਸਾ 'ਇਕਜੁੱਟ ਕਰਨ ਵਾਲੀ ਤਾਕਤ, ਵੰਡਣ ਵਾਲੀ ਨਹੀਂ'
NEXT STORY