ਬੇਂਗਲੁਰੂ– ਟੀ. ਸੀ. ਐੱਸ. ਵਰਲਡ-10 ਕੇ ਬੇਂਗਲੁਰੂ 2020 ਦੀਆਂ ਪ੍ਰੇਰਣਾਦਾਇਕ ਕਹਾਣੀਆਂ ’ਚੋਂ ਇਕ ਕਹਾਣੀ 5 ਮਹੀਨਿਆਂ ਦੀ ਗਰਭਵਤੀ ਮਹਿਲਾ ਦੀ ਹੈ , ਜਿਸ ਨੇ ਸਿਰਫ 62 ਮਿੰਟਾਂ ’ਚ ਰੇਸ ਪੂਰੀ ਕੀਤੀ। ਛੇਤੀ ਹੀ ਮਾਂ ਬਣਨ ਜਾ ਰਹੀ ਅੰਕਿਤਾ ਗੌੜ ਨੇ ਐਤਵਾਰ ਨੂੰ ਟੀ. ਸੀ. ਐੱਸ. ਵਰਲਡ ਵਿਸ਼ਵ-10 ਕੇ ਦੌੜ ਪੂਰੀ ਕੀਤੀ। ਪਿਛਲੇ 9 ਸਾਲਾਂ ਤੋਂ ਨਿਰੰਤਰ ਦੌੜ ਰਹੀ ਅੰਕਿਤਾ ਦਾ ਮੰਣਨਾ ਹੈ ਕਿ ਇਹ ਐਕਟੀਵਿਟੀ ਉਨ੍ਹਾਂ ਲਈ ਸਾਹ ਲੈਣ ਵਰਗੀ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਅੰਦਰ ਕੁਦਰਤੀ ਰੂਪ ’ਚ ਹੈ। ਪੇਸ਼ੇ ਤੋਂ ਇੰਜੀਨੀਅਰ ਅੰਕਿਤਾ 2013 ਤੋਂ ਟੀ. ਸੀ. ਐੱਸ. ਵਰਲਡ-10 ਕੇ ’ਚ ਹਿੱਸਾ ਲੈ ਰਹੀ ਹੈ। ਉਹ ਇਸ ਤੋਂ ਇਲਾਵਾ 5-6 ਕੌਮਾਂਤਰੀ ਮੈਰਾਥਨ ’ਚ ਵੀ ਹਿੱਸਾ ਲੈ ਚੁੱਕੀ ਹੈ। ਆਪਣੀਆਂ ਤਿਆਰੀਆਂ ਬਾਰੇ ਉਨ੍ਹਾਂ ਦੱਸਿਆ ਕਿ ਮੈਂ 5 ਤੋਂ 8 ਕਿਲੋਮੀਟਰ ਰੋਜ਼ਾਨਾ ਦੌੜ ਰਹੀ ਸੀ, ਹੌਲੀ-ਹੌਲੀ। ਉਨ੍ਹਾਂ ਕਿਹਾ ਕਿ ਮੈਂ ਬ੍ਰੇਕ ਲੈਂਦੇ ਹੋਏ ਦੌੜ ਰਹੀ ਸੀ ਅਤੇ ਚੱਲ ਰਹੀ ਸੀ ਕਿਉਂਕਿ ਬੇਸ਼ੱਕ 5 ਮਹੀਨਿਆਂ ਦੀ ਗਰਭਵਤੀ ਹੋਣ ਕਾਰਨ ਮੇਰਾ ਸਰੀਰ ਪਹਿਲਾਂ ਦੇ ਮੁਕਾਬਲੇ ਕੁਝ ਵੱਖ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇਸ ਨਿਯਮ ਕਾਰਨ ਭਾਰਤੀ ਟੀਮ ਨਾਲ ਜਲਦ ਜੁੜਣਗੇ ਰੋਹਿਤ ਸ਼ਰਮਾ
NEXT STORY